SIKHI AWARENESS & WELFARE SOCIETY SIKHI AWARENESS & WELFARE SOCIETY Author
Title: ਬਲੂ ਸਟਾਰ ਅਪਰੇਸ਼ਨ ਦਾ ਸੱਚ ਫੈਸਲਾ ਸੰਗਤਾਂ ਦੀ ਅਦਾਲਤ ਵਿਚ :ਕੁਲਵੰਤ ਸਿੰਘ ਢੇਸੀ
Author: SIKHI AWARENESS & WELFARE SOCIETY
Rating 5 of 5 Des:
ਇਨ ਬਿਜਲੀਓਂ ਸੇ ਕਹਿ ਦੋ ਕਿ ਮੇਰਾ ਆਸ਼ੀਆਂ ਤੋ ਫੂਕਾ; ਮੇਰੇ ਹੌਸਲੇ ਕੋ ਫੂਕੋ, ਮੇਰੇ ਅਜ਼ਮ ਕੋ ਜਲਾਓ ਮੇਰੀ ਜ਼ਿੰਦਗੀ ਯਹੀ ਹੈ ਕਿ ਸਭੀ ਕੋ ਫੈਜ਼ ਪਹੁੰਚੇ; ਮੈਂ ਚਿਰ...


ਇਨ ਬਿਜਲੀਓਂ ਸੇ ਕਹਿ ਦੋ ਕਿ ਮੇਰਾ ਆਸ਼ੀਆਂ ਤੋ ਫੂਕਾ; ਮੇਰੇ ਹੌਸਲੇ ਕੋ ਫੂਕੋ, ਮੇਰੇ ਅਜ਼ਮ ਕੋ ਜਲਾਓ
ਮੇਰੀ ਜ਼ਿੰਦਗੀ ਯਹੀ ਹੈ ਕਿ ਸਭੀ ਕੋ ਫੈਜ਼ ਪਹੁੰਚੇ; ਮੈਂ ਚਿਰਾਗੇ ਰਾਹ ਗੁਜ਼ਰ ਹੂੰ, ਮੁਝੇ ਸ਼ੌਕ ਸੇ ਜਲਾਓ


ਡਾ: ਸੁਬਰਾਮਨੀਅਮ ਸਵਾਮੀ ਬਨਾਮ ਮੰਗਤ ਰਾਮ ਪਾਸਲਾਬਲੂ ਸਟਾਰ ਅਪਰੇਸ਼ਨ ਦਾ ਸੱਚ ਫੈਸਲਾ ਸੰਗਤਾਂ ਦੀ ਅਦਾਲਤ ਵਿਚ




6 ਜੂਨ 1984 ਨੂੰ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਵਲੋਂ ਆਪਣੀ ਪੂਰੀ ਤਾਕਤ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਭਾਰਤੀ ਲੋਕ ਰਾਜ ਦੇ ਮੱਥੇ ਤੇ ਵੀਹਵੀਂ ਸਦੀ ਦਾ ਵੱਡਾ ਕਲੰਕ ਬਣ ਕੇ ਉਭਰਿਆ। ਇੰਦਰਾਂ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਉਸ ਵਿਸ਼ੇਸ਼ ਦਿਨ ਤੇ ਕਰਵਾਇਆ ਜਦੋਂ ਦਰਬਾਰ ਸਾਹਿਬ ਵਿਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਇਸ ਹਮਲੇ ਦੀ ਜਿੱਥੇ ਦੁਨੀਆਂ ਭਰ ਦੇ ਦਾਨਸ਼ਵਰ ਅਤੇ ਹੋਸ਼ਮੰਦ ਲੋਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਦੀ ਅਲੋਚਨਾਂ ਕੀਤੀ ਉਥੇ ਪੰਜਾਬ ਦੇ ਕਮਿਊਨਿਸਟਾਂ ਵਲੋਂ ਸਿੱਖ ਖਾੜਕੂਆਂ ਪ੍ਰਤੀ ਲਗਾਤਾਰ ਅੱਤਵਾਦ, ਵੱਖਵਾਦ ਅਤੇ ਉਗਰਵਾਦ ਦੀ ਰੱਟ ਲਗਾ ਕੇ ਇਸ ਹਮਲੇ ਦਾ ਦੋਸ਼ ਹਮੇਸ਼ਾਂ ਹੀ ਸਿੱਖਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਦੋਂ ਕਿ ਜੂਨ ਮਹੀਨੇ ਦੁਨੀਆਂ ਭਰ ਦੇ ਸਿੱਖਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਪ੍ਰਤੀਕਰਮ ਦਿੱਤਾ ਹੈ ਤਾਂ ਕਮਿਊਨਿਸਟਾਂ ਦੀ ਬੇਹੀ ਕੜੀ ਵਿਚ ਫਿਰ ਉਹੀ ਉਬਾਲ ਉਠਿਆ ਹੈ ਅਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀ ਸਿੰਘਾ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਇਸ ਵਾਰ ਪੰਜਾਬ ਤੋਂ ਕਮੀਊਨਿਸਟ ਆਗੂ ਮੰਗਤ ਰਾਮ ਪਾਸਲਾ ਨੇ ਸਮਕਾਲੀ ਅਖਬਾਰਾਂ ਵਿਚ ਇੱਕ ਲੇਖ ਲਿਖ ਕੇ ਆਪਣੇ ਖਿਆਲ ਜ਼ਾਹਿਰ ਕੀਤੇ ਹਨ। ਇਸ ਲੇਖ ਵਿਚ ਅਸੀਂ ਮੰਗਤ ਰਾਮ ਪਾਸਲਾ ਅਤੇ ਡਾ: ਸੁਬਰਾਮਨੀਅਮ ਸੁਆਮੀ ਦੋਹਾਂ ਦੇ ਸਿੱਖ ਜੂਝਾਰੂ ਲਹਿਰ ਬਾਬਤ ਖਿਆਲਾਂ ਨੂੰ ਸੰਗਤਾਂ ਦੀ ਕਚਹਿਰੀ ਵਿਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।
ਭਾਰਤੀ ਪਲੈਨਿੰਗ ਕਮਿਸ਼ਨ ਅਤੇ ਕੈਬਨਿਟ ਮਨਿਸਟਰ ਦੇ ਰੁਤਬੇ ਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ: ਸਵਾਮੀ ਪੰਜ ਵਾਰ ਐਮ ਪੀ ਰਹਿ ਚੁੱਕੇ ਹਨ ; ਉਹ ਸੰਘ ਪਰਿਵਾਰ ਦੀ ਹਿੰਦੂਤਵਾ ਵਿਚਾਰਧਾਰਾ ਖਿਲਾਫ ਹਨ ;  ਚੀਨ, ਭਾਰਤ ਅਤੇ ਇਜ਼ਰਾਈਲ ਦੇ ਸਬੰਧ ਵਿਚ ਭਾਰਤੀ ਬਿਦੇਸ਼ ਨੀਤੀ ਸਬੰਧੀ ਉਹ ਬੇਬਾਕੀ ਨਾਲ ਲਿਖਣ ਕਾਰਨ ਸੁਰਖੀਆਂ ਵਿਚ ਰਹੇ ਹਨ । ਸ਼੍ਰੀ ਪਾਸਲਾ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ ਦੇ ਪ੍ਰਧਾਨ ਹਨ ਅਤੇ ਕਮਿਊਨਿਸਟ ਪਾਰਟੀ ਮਾਰਕਸਿਸਟ (ਪੰਜਾਬ) ਦੇ ਸੈਕਟਰੀ ਹਨ ; ਪਾਸਲਾ ਨੂੰ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ) ਦੀ ਮੈਂਬਰੀ ਵਿਚੋਂ ਕੱਢਿਆ ਗਿਆ ਹੋਣ ਕਾਰਨ ਉਹ ਸੀ. ਪੀ. ਆਈ. ਐਮ (ਕਮਿਊਨਿਸਟ ਪਾਰਟੀ ਆਫ ਇੰਡੀਆ ਮਰਕਸਿਸਟ) ਦੀ ਬਜਾਏ ਸੀ.ਪੀ.ਐਮ.ਪੀ (ਕਮੀਊਨਿਸਟ ਪਾਰਟੀ ਆਫ ਮਰਕਸਿਸਟ ਪੰਜਾਬ) ਦੇ ਵੱਖਰੇ ਬੈਨਰ ਹੇਠ ਕੰਮ ਕਰ ਰਹੇ ਹਨ।
ਇਸ ਲੇਖ ਵਿਚ ਪਾਸਲਾ ਨੇ ਧਰਮ ਯੁੱਧ ਮੋਰਚੇ ਤੋਂ ਖਾੜਕੂ ਸੁਰ ਵਿਚ ਕਰਵਟ ਲੈਣ ਵਾਲੀ ਸਿੱਖ ਮਾਨਸਿਕਤਾ ਨੂੰ ਵਾਰ ਵਾਰ ਸਿੱਖ ਦਹਿਸ਼ਤਗਰਦੀ ਦਾ ਕਾਲਾ ਦੌਰ ਕਹਿ ਕੇ ਭੰਡਿਆ ਹੈ । ਪਾਸਲਾ ਨੇ ਸਿੱਖ ਖਾੜਕੂਵਾਦ ਨੂੰ ਦੇਸ਼ ਵਿਰੋਧੀ ਤੱਤ ਅਤੇ 30 ਹਜ਼ਾਰ ਬੇਗੁਨਾਹ ਲੋਕਾਂ ਦੇ ਕਾਤਲ ਵੀ ਕਿਹਾ ਹੈ ।
ਸਿੱਖ ਚਿੰਤਕਾਂ ਅਤੇ ਵਿਦਵਾਨਾਂ ਵਲੋਂ ਭਾਰਤੀ ਪੁਲਿਸ ਅਤੇ ਫੌਜ ਹੱਥੋਂ ਮਾਰੇ ਗਏ ਸਿੱਖਾਂ ਦੀ ਗਿਣਤੀ ਅਕਸਰ ਤੀਹ ਹਜ਼ਾਰ ਕਹੀ ਜਾਂਦੀ ਹੈ  । ਲੱਗਦਾ ਹੈ ਕਿ ਸਿੱਖਾਂ ਨੂੰ ਦਿਹਸ਼ਤਗਰਦ, ਕਾਤਲ ਅਤੇ ਦੇਸ਼ ਧ੍ਰੋਹੀ ਗਰਦਾਨਣ ਵਾਸਤੇ ਪਾਸਲੇ ਨੇ ਇਸ ਗਿਣਤੀ ਨੂੰ ਉਲਟਾਇਆ ਹੈ ਕਿ ਸਿੱਖ ਖਾੜਕੂਆਂ ਨੇ ਤੀਹ ਹਜ਼ਾਰ ਪੰਜਾਬ ਦੇ ਨਿਰਦੋਸ਼ ਲੋਕ ਮਾਰ ਦਿੱਤੇ । ਸਭ ਤੋਂ ਪਹਿਲਾਂ ਇਹ ਜਾਨਣਾਂ ਜ਼ਰੂਰੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਰਕਾਰ ਖਿਲਾਫ ਆਪਣੀ ਹਥਿਆਰਬੰਦ ਖਾੜਕੂ ਰਣਨੀਤੀ ਨੂੰ ਸ਼ਰੇਆਮ ਪ੍ਰਚਾਰਿਆ ਸੀ। ਪਾਸਲੇ ਦੇ ਕਹਿਣ ਅਨੁਸਾਰ ਤੀਹ ਹਜ਼ਾਰ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਦੋਸ਼ ਸਿੱਧਾ ਹੀ ਸੰਤਾਂ ਦੇ ਸਿਰ ਜਾਂਦਾ ਹੈ ਕਿਓਂਕਿ ਪ੍ਰਮੁਖ ਤੌਰ ਤੇ ਉਹਨਾ ਨੇ ਹੀ ਸਿੱਖ ਨੌਜਵਾਨਾਂ ਨੂੰ ਹਥਿਆਰ ਰੱਖਣ ਅਤੇ ਜ਼ੁਲਮ ਖਿਲਾਫ ਜੂਝਣ ਦਾ ਨਾਅਰਾ ਦਿੱਤਾ ਸੀ । ਹੁਣ ਸਭ ਤੋਂ ਪਹਿਲਾਂ ਇਹ ਅਤਿਅੰਤ ਜ਼ਰੂਰੀ ਹੈ ਕਿ ਸੰਤਾਂ ਦੀ ਸ਼ਖਸੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹ ਕਿਸ ਸ਼ਖਸੀਅਤ ਦੇ ਮਾਲਕ ਸਨ ।
ਡਾ: ਸੁਨਰਾਮਨੀਅਮ ਸਵਾਮੀ ਦੀ ਗੈਟ ਪੰਜਾਬੀ ਦੇ ਸ: ਗੁਰਚਰਨਜੀਤ ਲਾਂਬਾ ਨਾਲ ਇੱਕ ਇੰਟਰਵਿਊ ਸਾਡੇ ਪਾਠਕ ਯੂ ਟਿਊਬ ਤੇ ਖੁਦ ਦੇਖ ਸਕਦੇ ਹਨ ਅਤੇ  ਫੈਸਲਾ ਲੈ ਸਕਦੇ ਹਨ । ਡਾ: ਸਵਾਮੀ ਲਗਾਤਾਰ ਪੰਜ ਦਿਨ ਸੰਤਾਂ ਕੋਲ ਰਹੇ ਅਤੇ ਉਹਨਾਂ ਨੇ ਸੰਤਾਂ ਦੀ ਸ਼ਖਸੀਅਤ, ਇਰਾਦੇ ਅਤੇ ਮਿਸ਼ਨ ਸਬੰਧੀ ਆਪਣੇ ਵਿਚਾਰ ਬੜੀ ਹੀ ਬੇਬਾਕੀ ਨਾਲ ਦਿੱਤੇ ਹਨ । ਸਵਾਮੀ ਮੁਤਾਬਿਕ ਸੰਤ ਜਰਨੈਲ ਸਿੰਘ ਇੱਕ ਨਿਹਾਇਤ ਹੀ ਇਮਾਨਦਾਰ ਅਤੇ ਸੱਚੇ ਸੁੱਚੇ ਸਿੱਖ ਸਨ ਜੋ ਕਿ ਨਾਂ ਕੇਵਲ ਸਿੱਖਾਂ ਪ੍ਰਤੀ ਹੀ ਸਗੋਂ ਸੂਬੇ ਦੇ ਕਿਸੇ ਵੀ ਸ਼ਹਿਰੀ ਨਾਲ ਹੀ ਅਨਿਆਂ ਦੇ ਸਖਤ ਖਿਲਾਫ ਸਨ । ਜਦੋਂ ਸਿੱਖਾਂ ਪ੍ਰਤੀ ਭਾਰਤੀ ਸਰਕਾਰ ਦੀ ਜ਼ਾਲਮੀ ਨੀਤੀ ਸਿਖਰ ਤੇ ਪਹੁੰਚ ਗਈ ਤਾਂ ਸੰਤਾਂ ਨੇ ਉਸ ਜ਼ੁਲਮ ਖਿਲਾਫ ਡੱਟਣ ਲਈ ਨੌਜਵਾਨਾਂ ਨੂੰ ਵੰਗਾਰਿਆ । ਇਹ ਨੀਤੀ ਕਮਿਊਨਿਸਟਾਂ ਦੀ ਉਸ ਨੀਤੀ ਨਾਲ ਮੇਲ ਖਾਂਦੀ ਹੈ ਕਿ ਇਨਕਾਲਾਬ ਬੰਦੂਕ ਦੀ ਨਲੀ ਵਿਚੋਂ ਨਿਕਲਦਾ ਹੈ ਅਤੇ ਸਿੱਖ ਪ੍ਰੀਭਾਸ਼ਾ ਵਿਚ ਇਸ ਦੀ ਵਿਆਖਿਆ ਇੰਝ ਕੀਤੀ ਜਾਂਦੀ ਹੈ- ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਕਿਰਪਾਨ ਦੀ ਵਰਤੋਂ ਜਾਇਜ਼ ਹੈ
ਡਾ: ਸੁਬਰਾਮਨੀਅਮ ਨੇ ਦੇਖਿਆ ਕਿ ਸੰਤਾਂ ਨੇ ਨਾਂ ਕੇਵਲ ਸਿੱਖਾਂ ਨੂੰ ਹੀ ਸਗੋਂ ਹਰ ਫਰਿਆਦੀ ਨੂੰ ਤੱਟਫੱਟ ਇਨਸਾਫ ਦਿੱਤਾ ਸੀ। ਉਹਨਾਂ ਦੇ ਸਾਹਮਣੇ ਅਗਰ ਕੋਈ ਦੁਖੀ ਹਿੰਦੂ ਬੱਚੀ ਫਰਿਆਦਣ ਹੋਈ ਤਾਂ ਸੰਤਾਂ ਨੇ ਉਸ ਨੂੰ ਆਪਣੀ ਧੀ ਐਲਾਨ ਕੇ ਇਨਸਾਫ ਦਿੱਤਾ । ਸੰਤਾਂ ਦੀ ਸ਼ਖਸੀਅਤ ਅਗਰ ਕਿਸੇ ਨੂੰ ਰੜਕਦੀ ਸੀ ਤਾਂ ਉਹ ਸੀ ਜ਼ਾਲਮ ਸਰਕਾਰ ਜਾਂ ਫਿਰ ਆਪਣੀਆਂ ਅੱਖਾਂ ਤੇ ਰੰਗ ਬਿਰੰਗੇ ਇਜ਼ਮਾਂ ਦੀਆਂ ਐਨਕਾਂ ਚਾੜਨ ਵਾਲੇ ਨਾਸਤਕ ਲੋਕ ਜੋ ਕਿ ਬਿਗਾਨੀਆਂ ਜੂਹਾਂ ਤੋਂ ਪੰਜਾਬ ਅਤੇ ਭਾਰਤ ਵਿਚ ਕਲਪਤ ਕ੍ਰਾਂਤੀ ਦੇ ਲਗਾਤਾਰ ਸਬਜ਼ ਦੇਖਦੇ ਆਏ ਸਨ ਭਾਵੇਂ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੱਖਣ ਚੋਂ ਵਾਲ ਵਾਂਗ ਧੂ ਕੇ ਪੰਜਾਬ ਚੋਂ ਬਾਹਰ ਸੁੱਟ ਦਿੱਤਾ ਸੀ । ਸੰਤਾਂ ਦੀ ਸ਼ਖਸੀਅਤ ਅਗਰ ਕਿਸੇ ਨੂੰ ਰੜਕਦੀ ਸੀ ਤਾਂ ਉਹ ਸਨ ਮੌਕਾ ਪ੍ਰਸਤ ਸਿਆਸੀ ਲੋਕ ਜੋ ਕਿ ਕੇਵਲ ਰਾਜਨੀਤਕ ਲਾਹੇ ਲਈ ਲੋਕਾਂ ਦਾ ਜਜ਼ਬਾਤੀ ਸ਼ੋਸ਼ਣ ਕਰਦੇ ਭੜਕਾਉਂਦੇ ਅਤੇ ਫਿਰ ਮੌਕੇ ਮੁਤਾਬਿਕ ਸਮਝੌਤੇ ਕਰ ਲੈਂਦੇ । ਸੰਤਾਂ ਦੀ ਸ਼ਖਸੀਅਤ ਉਹਨਾਂ ਅਖੌਤੀ ਦੇਸ਼ ਭਗਤ ਹਿੰਦੂਤਵ ਦਾ ਨਾਅਰਾ ਲਾਉਣ ਵਾਲੇ ਆਗੂਆਂ ਨੂੰ ਵੀ ਰੜਕਦੀ ਸੀ ਜਿਹਨਾਂ ਨੂੰ ਇਹ ਸਾਫ ਦਿਖਾਈ ਦੇਣ ਲੱਗ ਪਿਆ ਸੀ ਕਿ ਅਗਰ ਪੰਜਾਬ ਭਾਰਤ ਦੇ ਲੋਕੀ ਕੇਂਦਰ ਦੇ ਜਾਲਮੀ ਜੂਲੇ ਹੇਠੋਂ ਅਜ਼ਾਦ ਹੋ ਗਏ ਤਾਂ ਬਾਕੀ ਸੂਬਿਆਂ ਵਿਚ ਵੀ ਬਗਾਵਤਾਂ ਨਿਸ਼ਚਿਤ ਹਨ । ਪਰ ਹਾਵਰਡ ਯੂਨੀਵਰਸਟੀ ਦੇ ਪੜ੍ਹੇ ਲਿਖੇ ਡਾ: ਸਵਾਮੀ ਨੂੰ ਸੰਤਾਂ ਦੀ ਸ਼ਖਸੀਅਤ ਵਿਚ ਇੱਕ ਐਸੇ ਧਰਮੀ ਪੁਰਸ਼ ਦੇ ਦਰਸ਼ਨ ਹੁੰਦੇ ਸਨ ਜੋ ਕਿ ਪੰਜਾਬ ਦੇ ਸਾਰੇ ਲੋਕਾਂ ਲਈ ਅਤੇ ਪੰਜਾਬ ਦੀ ਪਵਿੱਤਰ ਧਰਤੀ ਲਈ ਇਨਸਾਫ ਚਾਹੁੰਦੇ ਸਨ । ਡਾ: ਸਵਾਮੀ ਤਾਂ ਸਾਫ ਕਹਿੰਦੇ ਹਨ ਕਿ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਨੂੰ ਸੰਤ ਜਰਨੈਲ ਸਿੰਘ ਖਾਲਸਾ ਵਰਗੇ ਇੱਕ ਐਸੇ ਸੰਤ ਦੀ ਲੋੜ ਹੈ ਜੋ ਕਿ ਦੇਸ਼ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਅਤੇ ਨਾਸਤਕਤਾ ਦੀ ਜ਼ਿਹਨੀ ਗੁਲਾਮੀ ਵਿਚੋਂ ਕੱਢ ਸਕੇ । ਡਾ: ਸਵਾਮੀ ਅੱਜ ਦੇ ਪੰਜਾਬ ਦੀ ਤਸਵੀਰ ਦੇਖ ਕੇ ਕਹਿੰਦੇ ਹਨ ਕਿ ਅਗਰ ਸੰਤ ਜਿਊਂਦੇ ਰਹਿੰਦੇ ਤਾਂ ਪੰਜਾਬ ਵਿਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਪੂਰਨ ਰੂਪ ਵਿਚ ਖਾਤਮਾਂ ਹੋ ਜਾਂਣਾ ਸੀ ।
ਜਿਥੋਂ ਤਕ ਸਿੱਖਾਂ ਦੇ ਸਿਰ ਕਤਲਾਂ ਅਤੇ ਡਾਕਿਆਂ ਵਰਗੀਆਂ ਵਾਰਦਾਤਾਂ ਨੂੰ ਮੜ੍ਹਨ ਦਾ ਅਤੇ ਦਰਬਾਰ ਸਾਹਿਬ ਤੇ ਹੋਏ ਫੋਜੀ ਹਮਲੇ ਦਾ ਕਾਰਨ ਮੜ੍ਹਨ ਦਾ ਸਵਾਲ ਹੈ ਤਾਂ ਭਾਰਤੀ ਹਕੂਮਤ ਦਾ ਸਿੱਖ ਵਿਰੋਧੀ ਪਰਦਾ ਫਾਸ਼ ਡਾ: ਸੁਬਰਾਮਨੀਅਮ ਸਵਾਮੀ ਜਿਹਨਾਂ ਨੁਕਤਿਆਂ ਤੇ ਕਰਦੇ ਹਨ ਉਹ ਵਿਚਾਰਨਯੋਗ ਹਨ--
  • ਸਾਰਾ ਆਜ਼ਾਦ ਮੀਡੀਆ ਬੰਦਕੇਵਲ ਸਰਕਾਰੀ ਪ੍ਰਾਪੇਗੰਡਾ ਜੋ ਕਿ ਬਹੁਤ ਦੁਖਦਾਈ ਸੀ---ਸਾਰੀ ਆਵਾਜਾਈ ਅਤੇ ਆਜ਼ਾਦ ਨਿਰਪੱਖ ਅਬਜ਼ਰਵਰ ਬੰਦ ਕੀਤੇ ਗਏ
  • ਭਾਰਤ ਨੇ ਪੂਰੀ ਤਾਕਤ ਨਾਲ ਫੌਜੀ ਕਾਰਵਾਈ ਕੀਤੀ ਅਤੇ ਸਰਕਾਰ ਨੇ ਪੂਰੇ ਵਸੀਲੇ ਵਰਤ ਕੇ ਸਰਕਾਰੀ ਬਿਆਨ ਲੋਕਾਂ ਤਕ ਪਹੁੰਚਾਇਆ
  • ਫੌਜੀਆਂ ਨੂੰ ਅਵਾਰਡ ਦਿੱਤੇ ਗਏ /ਬੀਰਤਾ ਦੇ ਚੱਕਰ ਅਤੇ ਤਰੱਕੀਆਂ ਦਿੱਤੀਆਂ ਗਈਆਂ
  • ਇਹ ਪ੍ਰਾਪੇਗੰਡਾ ਕੀਤਾ ਗਿਆ ਕਿ ਜੋ ਵੀ ਕਿਧਰੇ ਕੋਈ ਮਾੜੀ ਘਟਨਾਂ ਵਾਪਰੇ ਉਸ ਦੀ ਜ਼ਿੰਮੇਵਾਰੀ ਦਰਬਾਰ ਸਾਹਿਬ ਕੰਪਲੈਕਸ ਤੇ ਹੈ---ਹਰ ਜ਼ੁਰਮ ਦਾ ਕੇਂਦਰ ਦਰਬਾਰ ਸਾਹਿਬ ਕਿਹਾ ਗਿਆ
ਸੋ ਜੋ ਕੁਝ ਵੀ ਭਾਰਤ ਅਤੇ ਦੁਨੀਆਂ ਵਿਚ ਪ੍ਰਚਾਰਿਆ ਗਿਆ ਉਹ ਕੇਵਲ ਭਾਰਤੀ ਸਰਕਾਰ ਦਾ ਪ੍ਰਚਾਰ ਸੀ । ਭਾਰਤ ਦੇ ਸਿੱਖ ਵਿਰੋਧੀ ਇਸ ਪ੍ਰਚਾਰ ਨੂੰ ਪੰਜਾਬ ਦੇ ਕਮੀਊਨਿਸਟਾਂ ਨੇ ਅੱਤ ਦਰਜੇ ਦੀ ਨੀਵੀਂ ਅਤੇ ਸਿੱਖਾਂ ਨੂੰ ਗਾਹਲਾਂ ਕੱਢਣ ਵਾਲੀ ਬੋਲੀ ਵਿਚ ਪ੍ਰਚਾਰਿਆ ਅਤੇ ਇਹ ਹੀ ਕਾਰਨ ਸੀ ਕਿ ਜਿਥੇ ਵੀ ਵਾਹ ਲੱਗੀ ਖਾੜਕੂਆਂ ਨੇ ਇਹਨਾਂ ਲੋਕਾਂ ਤੇ ਆਪਣਾ ਗੁੱਸਾ ਵੀ ਕੱਢਿਆ । ਹੁਣ ਜੇਕਰ ਮੰਗਤ ਰਾਮ ਪਾਸਲਾ ਵਰਗੇ ਲੋਕ ਦਰਬਾਰ ਸਾਹਿਬ ਤੇ ਹਮਲੇ ਲਈ ਭਾਰਤ ਸਰਕਾਰ ਨੂੰ ਦੋਸ਼ ਨਾਂ ਦੇਕੇ ਸਿੱਖਾਂ ਨੂੰ ਹੀ ਇਸ ਲਈ ਇਹ ਕਹਿ ਕੇ ਜ਼ਿੰਮੇਵਾਰ ਠਹਿਰਾ ਰਹੇ ਹਨ ਕਿ ਖਾੜਕੂਆਂ ਨੇ ਤੀਹ ਹਜ਼ਾਰ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਸੀ ਤਾਂ ਇਹ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਅਤੇ ਸਿੱਖ ਨੌਜਵਾਨੀ ਦੀ ਮਾਨਸਿਕਤਾ ਨੂੰ ਪਰਵੋਕ ਕਰਨ ਵਾਲੇ ਕੌਣ ਲੋਕ ਹਨ ?

ਦਰਬਾਰ ਸਾਹਿਬ ਤੇ ਹਮਲੇ ਦਾ ਅਸਲ ਕਾਰਨ
ਡਾ: ਸੁਬਰਾਮਨੀਅਮ ਨੇ ਇਸ ਸੱਚਾਈ ਨੂੰ ਭਾਵੇਂ ਜ਼ਰਾ ਦੇਰ ਨਾਲ ਪ੍ਰਗਟ ਕੀਤਾ ਪਰ ਪੜ੍ਹਨ ਲਿਖਣ ਤੋਂ ਉੱਕਾ ਹੀ ਟਾਲਾ ਵਟਣ ਵਾਲੇ ਸਿੱਖ ਸਮਾਜ ਨੇ ਅੱਜ ਵੀ ਇਸ ਸਚਾਈ ਨੂੰ ਉੱਕਾ ਹੀ ਅਣਗੌਲਿਆ ਕਰ ਦਿੱਤਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦਾ ਅਸਲ ਕਾਰਨ ਕੀ ਸੀ ! ਅੱਜ ਇਸ ਸੱਚਾਈ ਬਾਰੇ ਪੜ੍ਹ ਸੁਣ ਕੇ ਘੱਟੋ ਘੱਟ ਪੰਜਾਬ ਦੇ ਕਮਿਊਨਿਸਟਾਂ ਦੀਆਂ ਤਲੀਆਂ ਹੇਠ ਜ਼ਰੂਰ ਅੰਗਾਰ ਆ ਜਾਣਗੇ ਅਤੇ ਉਹਨਾਂ ਨੂੰ ਇਸ ਸੱਚਾਈ ਨੂੰ ਨਕਾਰਨ ਲਈ ਬਾਕੀ ਦੀ ਸਾਰੀ ਜ਼ਿੰਦਗੀ ਆਨੇ ਬਹਾਨੇ ਲੱਭਣੇ ਪੈਣਗੇ। ਡਾ: ਸਵਾਮੀ ਇਸ ਸੱਚਾਈ ਦੇ ਸਬੰਧ ਵਿਚ ਆਪਣੀ ਇੰਟਰਵਿਊ ਵਿਚ ਬੜੀ ਸਪੱਸ਼ਟਤਾ ਨਾਲ ਦੱਸਦੇ ਹਨ ਕਿ ਕਿਵੇਂ ਇੱਕ ਵਾਰ ਉਹ ਇੰਦਰਾਂ ਗਾਂਧੀ ਨੂੰ ਇਹ ਸਮਝਾਉਣ ਲਈ ਉਸ ਦੇ ਘਰ ਗਏ ਸਨ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਨਾਂ ਕਰੇ। ਇੰਦਰਾਂ ਨੇ ਸਵਾਮੀ ਨੂੰ ਕਿਹਾ ਕਿ ਉਹ ਰਾਜੀਵ ਨੂੰ ਸਮਝਾਵੇ ਪਰ ਸਵਾਮੀ ਨੇ ਉਸ ਨੂੰ ਕਿਹਾ ਕਿ ਰਾਜੀਵ ਨੂੰ ਤਾਂ ਇੰਦਰਾਂ ਹੀ ਸਮਝਾਵੇ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦਾ ਸਭ ਤੋਂ ਵੱਡਾ ਕਾਰਨ ਰਾਜੀਵ ਕਿਵੇਂ ਸੀ ? ਅਸਲ ਕਾਰਨ ਰਾਜੀਵ ਨਹੀਂ ਸਗੋਂ ਸੋਨੀਆਂ ਗਾਂਧੀ ਸੀ ਜੋ ਕਿ ਰਾਜੀਵ ਨੂੰ ਡਰਾਵਾ ਦਿੰਦੀ ਸੀ ਕਿ ਜੇਕਰ ਉਸ ਨੇ ਆਪਣੀ ਮਾਂ ਤੋਂ ਦਰਬਾਰ ਸਾਹਿਬ ਤੇ ਹਮਲਾ ਨਾਂ ਕਰਵਾਇਆ ਤਾਂ ਉਹ ਬੱਚੇ ਲੈ ਕੇ ਇਟਲੀ ਚਲੇ ਜਾਵੇਗੀ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੋਨੀਆ ਗਾਂਧੀ ਦਰਬਾਰ ਸਾਹਿਬ ਤੇ ਹਮਲੇ ਲਈ ਤਤਪਰ ਕਿਓਂ ਸੀ ਤਾਂ ਡਾ: ਸਵਾਮੀ ਮੁਤਾਬਿਕ ਇਸ ਦਾ ਕਾਰਨ ਸੋਨੀਆਂ ਦਾ ਬਾਪ ਸੀ ਜੋ ਕਿ ਰੂਸੀ ਗੁਪਤਚਰ ਵਿਭਾਗ ਕੇ. ਜੀ.ਬੀ ਲਈ ਕੰਮ ਕਰਦਾ ਸੀ ਅਤੇ ਰੂਸ ਨੇ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਲਈ ਆਪਣੇ ਸਾਰੇ ਵਸੀਲੇ ਹੀ ਝੋਕ ਦਿੱਤੇ ਸਨ । ਮੁੱਕਦੀ ਗੱਲ ਕਿ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਨਾਂ ਤਾਂ ਸੰਤ ਸਨ ਅਤੇ ਨਾਂ ਹੀ ਖਾੜਕੂ ਸਗੋਂ ਇਸ ਦਾ ਮੁਖ ਕਾਰਨ ਪੰਜਾਬ ਦੇ ਕਮੀਊਨਿਸਟਾਂ ਦੇ ਸੁਪਨ ਦੇਸ਼ ਸੋਵੀਅਤ ਯੂਨੀਅਨ ਦੀ ਸਿੱਖ ਵਿਰੋਧੀ ਨੀਤੀ ਸੀ (ਜੇ ਸੰਤਾਂ ਜਾਂ ਖਾੜਕੂਆਂ ਨੂੰ ਹੀ ਗ੍ਰਿਫਤਾਰ ਕਰਨਾਂ ਹੁੰਦਾ ਤਾਂ ਇਸ ਲਈ ਏਨੇ ਵੱਡੇ ਹਮਲੇ ਦੀ ਲੋੜ ਨਹੀਂ ਸੀਇਹ ਹਮਲਾ ਰੂਸੀ ਸ਼ਹਿ ਤੇ ਇੰਦਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤਾ ਸੀ ਵੋਡ ਰੋਜ਼, ਬਲੈਕ ਥੰਡਰ ਜਾਂ ਦਿੱਲੀ ਦਾ ਸਿੱਖ ਕਤਲੇਆਮ ਵੀ ਬਕਾਇਦਾ ਜਥੇਬੰਦਕ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕਾਂਗਰਸ ਦੀ ਨੀਤੀ ਦਾ ਹੀ ਹਿੱਸਾ ਸਨ )

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੂਸ ਦਰਬਾਰ ਸਾਹਿਬ ਤੇ ਹਮਲਾ ਕਰਨ ਅਤੇ ਸਿੱਖਾਂ ਨੂੰ ਕੁਚਲਣ ਲਈ ਕਿਓਂ ਤਤਪਰ ਸੀ ? ਡਾ ਸੁਬਰਾਮਨੀਅਮ ਦੇ ਬਿਆਨਾਂ ਮੁਤਾਬਿਕ
  • ਇੱਕ ਵੇਰ ਮੈਂ ਰੂਸੀ ਅੰਬੈਸਡਰ ਨੂੰ ਮਿਲਣ ਗਿਆ ਤਾਂ ਉਸ ਨੇ ਸਵਾਲ ਕੀਤਾ ਕਿ ਤੁਸੀਂ ਭਿੰਡਰਾਂਵਾਲਾ ਨੂੰ ਮਿਲਣ ਗਏ, ਜਿਸ ਦਾ ਸੰਪਰਕ ਸੀ.ਆਈ.ਏ ਨਾਲ ਹੈ ਜੋ ਕਿ ਦੇਸ਼ ਨੂੰ ਤੋੜਨਾਂ ਚਾਹੁੰਦੀ ਹੈ---ਮੈਂ ਕਿਹਾ ਕਿ ਸੀ.ਆਈ.ਏ ਨਾਲ ਸਬੰਧਾਂ ਲਈ ਤਾਂ ਟਰਾਂਸਮੀਟਰ ਵਗੈਰਾ ਦੀ ਲੋੜ ਹੁੰਦੀ ਹੈ ਜਿਸ ਨੂੰ ਅਸੀਂ ਅਸਾਨੀ ਨਾਲ ਲੱਭ ਸਕਦੇ ਹਾਂ ਜਦ ਕਿ ਐਸਾ ਕੁਝ ਹੈ ਹੀ ਨਹੀਂ-----ਬਾਅਦ ਵਿਚ ਪਤਾ ਲੱਗਾ ਕਿ ਸੱਤਰਵਿਆਂ ਤੋਂ ਕਾਮਰੇਡ ਸੁਰਜੀਤ ਵਰਗਿਆਂ ਨੇ ਰੂਸ ਨੂੰ ਇਹ ਯਕੀਨ ਦਿਵਾ ਰੱਖਿਆ ਸੀ ਕਿ ਪੰਜਾਬ ਦੇ ਕਿਸਾਨ ਮੋਰਚੇ ਅਤੇ ਇਨਕਲਾਬੀ ਸੁਭਾਅ ਕਾਰਨ ਇਸ ਸੂਬੇ ਨੂੰ ਅਸਾਨੀ ਨਾਲ ਕਮਿਊਨਿਸਟ ਬਣਾਇਆ ਜਾ ਸਕਦਾ ਹੈ---ਇਹਨਾਂ ਲੋਕਾਂ ਦਾ ਸੰਤਾਂ ਤੇ ਗੁੱਸਾ ਇਸ ਕਰਕੇ ਹੀ ਸੀ ਕਿ ਉਹ ਧਰਮ ਨੂੰ ਵਾਪਸ ਲਿਆ ਰਹੇ ਸਨ ਜਦ ਕਿ ਸੁਰਜੀਤ ਅਤੇ ਉਸ ਦੇ ਸਾਥੀਆਂ ਤੇ ਮਾਸਕੋ ਦੀ ਪੜ੍ਹਾਈ ਅਤੇ ਦਿਮਾਗੀ ਧੁਲਾਈ ਸਿਰ ਚੜ੍ਹ ਕੇ ਬੋਲਦੀ ਸੀ ।---ਅੱਜ ਇਸਾਈ ਵੀ ਇਹ ਹੀ ਸੋਚ ਰਹੇ ਹਨ ਕਿ ਪੰਜਾਬ ਸਾਡੇ ਹੱਥ ਆ ਸਕਦਾ ਹੈ-----

ਹੁਣ ਸਿੱਖਾਂ ਜਾਂ ਸੰਤਾਂ ਸਿਰ ਦਰਬਾਰ ਸਾਹਿਬ ਤੇ ਹਮਲੇ ਦਾ ਦੋਸ਼ ਮੜ੍ਹਨ ਵਾਲਿਆ ਨੂੰ ਇਸ ਸਚਾਈ ਦਾ ਜਵਾਬ ਦੇਣਾਂ ਪੈਣਾਂ ਹੈ । ਇਸ ਤੱਥ ਨੂੰ ਹੋਰ ਸਪੱਸ਼ਟ ਕਰਨ ਲਈ ਡਾ: ਸੁਬਰਾਮਨੀਅਮ ਕਹਿੰਦੇ ਹਨ

  • ਸੋਵੀਅਤ ਰੂਸ ਇਹ ਸਮਝਦਾ ਸੀ ਕਿ ਸਿੱਖ (ਪੰਜਾਬ) ਭਾਰਤ ਦੀ ਰੀੜ ਦੀ ਹੱਡੀ ਹੈ ਜਿਸ ਨੂੰ ਤੋੜਨਾ ਜਰੂਰੀ ਹੈ---ਕਿਓਂਕਿ ਸਿੱਖ ਕਿਸੇ ਦੀ ਈਨ ਨਹੀਂ ਮੰਨਦੇ ਅਤੇ ਇਹਨਾਂ ਤਾਂ ਅੰਗਰੇਜ਼ ਨੂੰ ਹਰਾ ਦਿੱਤਾ (ਭਾਰਤ ਵਿਚੋਂ ਭੱਜਣ ਲਈ ਮਜ਼ਬੂਰ ਕਰ ਦਿਤਾ)----ਇੰਦਰਾਂ ਨੇ ਸਪੈਸ਼ਲ ਆਰਮਡ ਫੋਰਸਜ਼ ਐਕਟ ਹੇਠ ਆਰਮੀ ਭੇਜੀ - ਪੰਜਾਬ ਨੂੰ ੧੧ ਸਾਲ ਐਮਰਜੈਂਸੀ ਹੇਠ ਲਤਾੜਨ ਅਤੇ ਮਾਰਨ ਦੀ ਨੀਤੀ ਸੋਵੀਅਤ ਪ੍ਰਭਾਵ ਹੇਠ ਕੋਮਾਂਤਰੀ ਸੀ ਕਿ ਪੰਜਾਬ ਨੂੰ ਹਿਊਮੀਲੀਏਟ ਕਰਨਾਂ ਹੈ---ਸੋਵੀਅਤ ਯੂਨੀਅਨ ਜੋ ਬੜੀ ਅਸਾਨੀ ਨਾਲ ਉਸ ਸਮੇਂ ਅਫਗਾਨਿਸਤਾਨ ਵਿਚ ਪਹੁੰਚ ਗਿਆ ਸੀ, ਹੋ ਸਕਦਾ ਉਸ ਨੇ ਸੋਚਿਆ ਹੋਵੇ ਕਿ ਪਾਕਿਸਤਾਨ ਵੀ ਸਾਡੇ ਹੇਠ ਆ ਜਾਵੇਗਾ-----ਜਾਂ ਪਾਕਿਸਤਾਨ ਨੂੰ ਦਬਾਉਣ ਲਈ ਭਾਰਤ ਵਿਚ ਸਾਡੀ ਪੈਂਠ ਜ਼ਰੂਰੀ ਹੈ ਜਿਸ ਦੇ ਸਾਹਮਣੇ ਸੰਤ ਵੱਡਾ ਅੜਿੱਕਾ ਸਨ।

ਜਿਸ ਅੰਦੋਲਨ ਨੂੰ ਪਾਸਲੇ ਵਰਗੇ ਕਮਿਊਨਿਸਟ ਸੰਤਾਂ ਦੀ ਜਾਂ ਖਾੜਕੂਆਂ ਦੀ ਦਹਿਸ਼ਤ ਗਰਦੀ ਕਹਿ ਕੇ ਨਿੰਦਦੇ ਆਏ ਹਨ ਉਸ ਪ੍ਰਤੀ ਸਵਾਮੀ ਸੁਬਰਾਮਨੀਅਮ ਦੇ ਬਿਆਨਾਂ ਦਾ ਉਹਨਾਂ ਕੋਲ ਕੀ ਜਵਾਬ ਹੈ- ਸਵਾਮੀ ਨੇ ਤਾਂ ਇਥੋਂ ਤਕ ਕਿਹਾ--
  • ਅਸੀਂ ਹਿੰਦੂ ਲੋਕ ਹਮੇਸ਼ਾਂ ਲਈ ਸਿੱਖਾਂ ਦੇ ਰਿਣੀ ਹਾਂ ਅਤੇ ਜੋ ਕੁਝ ਹਿੰਦੂਆਂ ਨੇ ਪੰਜਾਬ (ਅੰਦੋਲਨ) ਦੌਰਾਨ ਸਿੱਖਾਂ ਨਾਲ ਕੀਤਾ ਉਹ ਪਾਗਲਪਨ ਸੀਮੈਂ ਪੁੱਛਿਆ ਕਿ ਦਰਬਾਰ ਸਾਹਿਬ ਦੁਆਲਿਓਂ ਸ਼ਰਾਬ ਦੀਆਂ ਦੁਕਾਨਾਂ ਹਟਾਉਣ ਨਾਲ ਆਪ ਦਾ ਕੀ ਜਾਂਦਾ ਹੈ ? ਉਹ ਉਸ ਤੇ ਗੁੱਸਾ ਹੁੰਦੇ ਸਨ !!

ਡਾ: ਸੁਬਰਾਮਨੀਅਮ ਨੇ ਸਾਫ ਮੰਨਿਆਂ ਹੈ ਕਿ ਚੁਰਾਸੀ ਦਾ ਸਿੱਖ ਕਤਲੇਆਮ ਗਿਣੀ ਮਿਥੀ ਸਿੱਖ ਨਸਲਕੁਸ਼ੀ ਸੀ
  • ਜੋ ਚੁਰਾਸੀ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਤਾਂ ਉਹ ਟੋਟਲ ਜੈਨੋਸਾਈਡ ਸੀਪੂਰੀ ਨਸਲ ਕੁਸ਼ੀ ਸੀ---ਰਾਜੀਵ ਗਾਂਧੀ ਦੀ ਹੱਤਿਆ ਵੇਲੇ ਮੈਂ ਮੰਤ੍ਰੀ ਸੀ, ਉਸ ਵੇਲੇ ਮਦਰਾਸੀਆਂ ਨਾਲ ਵੀ ਇਹ ਕੁਝ ਹੋਣ ਵਾਲਾ ਸੀ ਪਰ ਅਸੀਂ ਆਰਮੀ ਨੂੰ ਚੌਕਸ ਕਰਕੇ ਇਸ ਤਰਾਂ ਦਾ ਕਤਲੇਆਮ ਨਹੀਂ ਹੋਣ ਦਿੱਤਾ ।

ਅਖੀਰ ਤੇ ਸੰਤਾਂ ਦੀ ਸੰਗਤ ਬਾਰੇ ਅਤੇ ਜੀਵਨ ਬਾਰੇ ਜੋ ਸਵਾਮੀ ਸੁਬਰਾਮਨੀਅਮ ਨੇ ਜੋ ਕਿਹਾ ਉਹ ਬਹੁਤ ਕੀਮਤੀ ਹੈ

-       ਜੇ ਮੈਂ ਬਹੁਤਾ ਸਮਾਂ ਉਹਨਾਂ ਨਾਲ ਰਹਿੰਦਾ ਤਾਂ ਖੁਦ ਸੰਤ ਬਣ ਜਾਂਦਾ-ਜੇਕਰ ਸੰਤ ਪੰਦਰਾਂ ਵੀਹ ਸਾਲ ਜੀਂਊਂਦੇ ਰਹਿੰਦੇ ਤਾਂ ਉਹ ਪੰਜਾਬ ਨੂੰ ਪੂਰਨ ਤੌਰ ਤੇ ਸ਼ੁਧ ਕਰ ਦਿੰਦੇ----

ਇਹ ਉਸ ਵਿਅਕਤੀ ਦੇ ਬਿਆਨ ਹਨ ਜੋ ਕਿ ਇੱਕ ਰਾਜਨੀਤਕ, ਇੱਕ ਵਿਦਵਾਨ ਅਤੇ ਇੱਕ ਅਰਥ ਸ਼ਾਸਤਰੀ ਹੈ ਅਤੇ ਗੈਰ ਸਿੱਖ ਹੈ । ਉਸ ਨੇ ਸੰਤਾਂ ਨੂੰ ਨੰਗੀ ਅੱਖ ਨਾਲ ਨੇੜੇ ਹੋ ਕੇ ਦੇਖਿਆ ਸੀ। ਜਦੋਂ ਡਾ: ਸੁਬਰਾਮਨੀਅਮ ਸਵਾਮੀ ਨੇ ਆਪਣੇ ਵਿਚਾਰ ਸੰਤਾਂ ਅਤੇ ਪੰਜਾਬ ਦੇ ਸੰਗ੍ਰਾਮ ਬਾਰੇ ਦਿੱਤੇ ਤਾਂ ਬਹੁਤ ਸਾਰੇ ਭਾਰਤੀਆਂ ਨੇ ਉਸ ਨੂੰ ਬੁਰਾ ਭਲਾ ਕਿਹਾ ਸੀ ਜਿਸ ਬਾਬਤ ੳਹਨਾਂ ਆਪਣੀ ਇੰਟਰਵਿਊ ਵਿਚ ਵੀ ਕਿਹਾ ਹੈ

  • ਹਿੰਦੂ ਪਹਿਲਾਂ ਮੈਨੂੰ ਬਹੁਤ ਗਾਲੀ ਦਿੰਦੇ ਸਨ ਕਿ ਤੁੰ ਭਿੰਡਰਾਂਵਾਲਾ ਦਾ ਆਦਮੀ ਹੈ ਅਤੇ ਹੁਣ ਉਲਟਾ ਕਹਿ ਰਹੇ ਹਨ----ਮੈਂ ਕਹਿੰਦਾ ਹਾਂ ਕਿ ਕੁਝ ਵੀ ਭੁੱਲਣਾਂ ਨਹੀਂ ਚਾਹੀਦਾ ਅਤੇ ਸਿੱਖਾਂ ਦੀ ਭਾਰਤ ਨੂੰ ਦੇਣ ਨੂੰ ਸਕੂਲਾਂ ਵਿਚ ਪੜਾਇਆ ਜਾਣਾਂ ਚਾਹੀਦਾ ਹੈ----ਹਿੰਦੂ ਸਿੱਖ ਇੱਕ ਹਨਮੈਂ ਸਿੱਖ ਬਿਨਾਂ ਨਹੀਂ ਜੀ ਸਕਦਾ ਅਤੇ ਨਾਂ ਹੀ ਸਿੱਖ ਵਗੈਰ ਇਸ ਦੇਸ਼ ਦੀ ਰੱਖਿਆ ਕਰ ਸਕਦਾ ਹੈ ਬਟਵਾਰੇ ਦੌਰਾਨ ਮਾਂ ਕਹਿੰਦੀ ਸੀ ਕਿ ਸਿੱਖ ਸਾਡੀ ਮੱਦਤ ਲਈ ਜ਼ਰੂਰ ਆਉਣਗੇ----
ਸਵਾਮੀ ਸੁਬਰਾਮਨੀਅਮ ਨੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਅਤੇ ਪੰਜਾਬ ਨਾਲ ਹੋਏ ਧੱਕੇ ਖਿਲਾਫ ਬੜੀ ਬੇਬਾਕੀ ਨਾਲ ਬਿਆਨ ਦਿੱਤੇ ਹਨ ਅਤੇ ਦਿੱਲੀ ਦੇ ਸਿੱਖ ਕਤਲੇਆਮ ਬਾਬਤ ਤਾਂ ਉਹ ਬੜੇ ਸੰਕੋਚਵੇਂ ਸ਼ਬਦਾਂ ਵਿਚ ਬਹੁਤ ਵੱਡੀ ਗੱਲ ਕਹਿ ਗਏ
-       29 ਸਾਲ ਕੋਈ ਇਨਸਾਫ ਨਹੀਂ ਅਤੇ ਹੰਝੂ ਤਿਜ਼ਾਬ ਬਣ ਗਏ ਹਨ ।
ਅਸੀਂ ਮੰਗਤ ਰਾਮ ਪਾਸਲਾ ਅਤੇ ਹੋਰ ਪੰਜਾਬੀ ਕਮੀਊਨਿਸਟਾਂ ਨੂੰ ਇਹ ਸਲਾਹ ਦਿਆਂਗੇ ਕਿ ਸਿੱਖ ਅਤੇ ਪੰਜਾਬ ਦੇ ਘੋਲ ਦੇ ਸਬੰਧ ਵਿਚ ਉਹ ਆਪਣੇ ਸਿੱਖ ਵਿਰੋਧੀ ਪੈਂਤੜੇ ਤੇ ਪੁਨਰ ਵਿਚਾਰ ਕਰਨ ਅਤੇ ਸਿੱਖ ਸਮੁਦਾਏ ਦੇ ਤਿਜ਼ਬਾ ਬਣੇ ਹੰਝੂਆਂ ਨੂੰ ਹੋਰ ਤਪਸ਼ ਦੇਣ ਦੀ ਕੋਸ਼ਿਸ਼ ਨਾਂ ਕਰਨ । ਇਤਹਾਸ ਗਵਾਹ ਹੈ ਕਿ ਹਰ ਇਨਕਲਾਬ ਵਿਚ ਹੀ ਇਨਕਲਾਬੀਆਂ ਨੂੰ ਸਰਕਾਰਾਂ ਵੱਖਵਾਦੀ ਅਤੇ ਅਤੰਕਵਾਦੀ ਕਹਿ ਕੇ ਭੰਡਦੀਆਂ ਅਤੇ ਕਤਲ ਕਰਦੀਆਂ ਹਨ। ਸਿੱਖਾਂ ਬਾਬਤ ਸੱਚ ਇਹ ਹੀ ਹੈ ਕਿ ਭਾਰਤ ਨੂੰ ਅਜ਼ਾਦ ਕਰਵਾਉਣ ਅਤੇ ਬਚਾਉਣ ਵਿਚ ਜਿੰਨੀ ਵੱਡੀ ਕੁਰਬਾਨੀ ਸਿੱਖਾਂ ਦੀ ਹੈ ਹੋਰ ਕਿਸੇ ਦੀ ਨਹੀਂ ।
-       ਜੇਕਰ ਅੱਜ ਤੁਸੀਂ ਲੋਕ ਸੱਚੇ ਅਰਥਾਂ ਵਿਚ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਫਿਰਕੂ ਸਦਭਾਵਨਾਂ ਚਾਹੁੰਦੇ ਹੋ ਤਾਂ ਇਸ ਤੱਥ ਨੂੰ ਨਾਂ ਇਨਕਾਰੋ ਕਿ ਭਾਰਤ ਵਿਚ ਸਿੱਖ ਇਕ ਵੱਡੇ ਪੱਖਪਾਤ ਅਤੇ ਜ਼ੁਲਮ ਦਾ ਸ਼ਿਕਾਰ ਹਨ ਅਤੇ ਸਿੱਖਾਂ ਨੂੰ ਇਨਸਾਫ ਲਈ ਜੂਝਣਾਂ ਹੀ ਪੈਣਾਂ ਹੈ ਭਾਵੇਂ ਕਿ ਇਸ ਘੋਲ ਵਿਚ ਉਹਨਾਂ ਨੂੰ ਭਾਰਤ ਤੋਂ ਵੱਖ ਵੀ ਕਿਓਂ ਨਹੀਂ ਹੋਣਾਂ ਪੈਂਦਾ ।
-       ਅੱਜ ਪਾਸਲੇ ਵਰਗੇ ਲੋਕਾਂ ਦੇ ਲੋਕ ਹਿਤ ਮਖੌਟੇ ਨੂੰ ਦੇਖ ਕੇ ਇੱਕ ਸ਼ਿਅਰ ਯਾਦ ਆਉਂਦਾ ਹੈ
-       ਉਨਸੇ ਜਰੂਰ ਮਿਲ ਲੋ ਸਲੀਕੇ ਕੇ ਲੋਗ ਹੈਂ;
        ਵੋ ਕਤਲ ਭੀ ਕਰੇੰਗੇ ਬੜੇ ਅਹਿਤਰਾਮ ਸੇ !

ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

Advertisement

 
Top