ਕਿਉਂਕਿ ਸਿੱਖ ਔਰਤਾਂ ਦਾ ਮੰਨਣਾ ਹੈ ਕਿ ਉਹ ਅਬਲਾ ਹਨ, ਕਮਜ਼ੋਰ ਹਨ, ਉਹ ਗੁਰੂ ਨਾਨਕ
ਸਾਹਿਬ ਵੱਲੋਂ ਔਰਤ ਨੂੰ ਮਿਲੀ ਬਰਾਬਰੀ ਨੂੰ ਨਹੀਂ ਮੰਨਦੀਆਂ । ਉਹ ਨਹੀਂ ਮੰਨਦੀਆਂ ਕਿ
ਮਾਈ ਭਾਗੋ ਨੇ ਕੋਈ ਇਤਿਹਾਸ ਸਿਰਜਿਆ ਸੀ । ਉਹਨਾਂ ਨੂੰ ਵਿਸ਼ਵਾਸ਼ ਹੀ ਨਹੀਂ ਹੈ ਕਿ ਉਹ
ਬੀਬੀ ਭਾਨੀ, ਮਾਤਾ ਸਾਹਿਬ ਕੌਰ ਦੀਆਂ ਵਾਰਿਸਾਂ ਹਨ । ਉਹ ਹੋਰਨਾਂ ਮੱਤਾਂ ਦੇ ਗ੍ਰੰਥਾਂ
ਨੂੰ ਮੰਨਦੀਆਂ ਹਨ ਅਤੇ ਅਨਮੱਤੀ ਵੀਚਾਰਵਾਨਾਂ ਦੇ ਵਿਚਰਾਂ ਨੂੰ ਤਰਜ਼ੀਹ ਦਿੰਦੀਆਂ ਹਨ ਕਿ ਉਹ
ਨਸ਼ੀਲੀ ਸ਼ਰਾਬ ਹਨ, ਪੈਰ ਦੀ ਜੁੱਤੀ ਹਨ, ਮਰਦ ਪ੍ਰਧਾਨ ਸਮਾਜ ਵਿੱਚ ਉਹ
ਨਿਮਾਣੀਆਂ-ਨਿਤਾਣੀਆਂ ਹਨ । ਉਹਨਾਂ ਨੂੰ ਢੋਲ ਗਵਾਰ ਤੇ ਪਸ਼ੂਆਂ ਵਾਂਗ ਕੁੱਟ ਪੈਣੀ ਚਾਹੀਦੀ
ਹੈ ਅਤੇ ਉਸ ਕੁੱਟ ਅਤੇ ਜ਼ੁਲਮ ਤੋਂ ਬੱਚਣ ਲਈ ਉਹ ਆਪਣੇ ਭਰਾਵਾਂ ਕੋਲੋਂ ਰੱਖੜੀ ਬੰਨਵਾ ਕੇ
ਪ੍ਰਣ ਲੈਂਦੀਆਂ ਹਨ ਕਿ ਉਹ ਰਖਸ਼ਾ ਕਰੇ ਉਹਨਾਂ ਦੀ, ਕਿਊਂਕਿ ਉਹਨਾਂ ਨੂੰ ਬਾਬੇ ਨਾਨਕ ਨੇ
ਕੀ ਕਿਹਾ ਜਾਂ ਗੁਰਬਾਣੀ ਵਿੱਚ ਕੀ ਲਿਖਿਆ ਉਸ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਔਰ ਸ਼ਾਮ
ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਨਿਸ਼ਾਨ ਸਾਹਿਬ ਨੂੰ ਵੀ ਰੱਖੜੀ ਬੰਨਣ
ਜਾਣਾ ਹੈ ਅਤੇ ਕਈ ਬੰਨ ਵੀ ਆਈਆਂ ਨੇ । ਕਿਉਂ ਭੈਣੋ!! ਸਹੀਕਿਹਾ ਜਾਂ ਗਲਤ ਜੁਆਬ ਦੇਣ ਦੀ
ਖੇਚਲ ਜ਼ਰੂਰ ਕਰਨਾ ।
ਇਕਵਾਕ ਸਿੰਘ ਪੱਟੀ, ਅੰਮ੍ਰਿਤਸਰ ।
www.ikwaksingh.com