SIKHI AWARENESS & WELFARE SOCIETY SIKHI AWARENESS & WELFARE SOCIETY Author
Title: "ਗੁਰਬਾਣੀ" ਦਾ ਦਰਜਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ ਪ੍ਰਾਪਤ ਹੈ। : ਇੰਦਰਜੀਤ ਸਿੰਘ, ਕਾਨਪੁਰ
Author: SIKHI AWARENESS & WELFARE SOCIETY
Rating 5 of 5 Des:
"ਗੁਰਬਾਣੀ" ਦਾ ਦਰਜਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ ਪ੍ਰਾਪਤ ਹੈ ਅਤੇ ਉਹ ਬਾਣੀ ਹੀ "ਗੁਰਬਾਣੀ" ਅਖਵਾ ਸਕਦ...
"ਗੁਰਬਾਣੀ" ਦਾ ਦਰਜਾ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਨੂੰ ਹੀ ਪ੍ਰਾਪਤ ਹੈ ਅਤੇ ਉਹ ਬਾਣੀ ਹੀ "ਗੁਰਬਾਣੀ" ਅਖਵਾ ਸਕਦੀ ਹੈ । ਦੁਨੀਆਂ ਦੇ ਹੋਰ ਕਿਸੇ ਗ੍ਰੰਥ ਵਿੱਚ ਦਰਜ ਬਾਣੀ ਨੂੰ "ਗੁਰਬਾਣੀ" ਕਹਿਣਾਂ ਗੁਰੂ ਤੋਂ ਬੇਮੁਖ ਹੋਣਾਂ ਹੈ।
ਇਸ ਨੂੰ ਦੂਜੀ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਭਗਤ ਕਬੀਰ ਜੀ ਜਾਂ ਹੋਰ ਸਤਕਾਰਤ ਭਗਤਾਂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂਆਂ ਨੇ ਦਰਜ ਕੀਤੀ ਹੈ ਉਸਨੂੰ ਵੀ ਅਸੀਂ "ਗੁਰਬਾਣੀ" ਦਾ ਦਰਜਾ ਦੇਂਦੇ ਹਾਂ , ਅਤੇ ਉਸ ਅੱਗੇ ਅਪਣਾਂ ਸੀਸ ਝੂਕਾਂਦੇ ਹਾਂ। ਲੇਕਿਨ ਕਬੀਰ ਦਾਸ ਜੀ ਜਾਂ ਹੋਰ ਭਗਤਾਂ ਦੀ ਉਹ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਹੈ , ਉਸ ਨੂੰ ਗੁਰਬਾਣੀ ਦਾ ਦਰਜਾ ਨਹੀ ਮਿਲ ਸਕਦਾ, ਅਤੇ ਨਾਂ ਹੀ ਉਸ ਨੂੰ ਅਸੀ "ਗੁਰਬਾਣੀ" ਕਹਿ ਸਕਦੇ ਹਾਂ। ਫਿਰ ਕਿਸੇ ਹਿੰਦੂ ਮਿਥਿਹਾਸ, ਦੁਰਗਾ, ਕਾਲ ,ਖੜਗਕੇਤੁ , ਸਰਬਕਾਲ, ਅਸਿਧੁੱਜ ਅਤੇ ਮਹਾਕਾਲ ਆਦਿਕ ਦੀ ਉਸਤਤਿ ਵਾਲੇ "ਫਰਜੀ ਗ੍ਰੰਥ" ਨੂੰ ਅਸੀ "ਗੁਰਬਾਣੀ" ਜਾਂ "ਗੁਰੂ ਦੀ ਬਾਣੀ" ਜਾਂ "ਦਸਮ ਬਾਣੀ" ਕਹਿ ਕੇ ਕੀ ਅਸੀਂ ਅਪਣੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਨਹੀ ਕਰ ਰਹੇ ?
ਸਾਡੇ ਸਾਮ੍ਹਣੇ ਜੇ ਇਕ ਵਾਰ ਦੇਹ ਰੂਪ ਵਿੱਚ ਵੀ ਹੁਣ ਗੁਰੂ ਨਾਨਕਸਾਹਿਬ ਵੀ ਆਪ ਆਕੇ ਖੜੇ ਹੋ ਜਾਂਣ ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਹੋਵੇ ! ਤਾਂ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਾਂਗੇ , ਕਿਉਕਿ ਸਾਡਾ ਗੁਰੂ "ਦੇਹ" ਨਹੀ "ਸ਼ਬਦ" ਹੈ। ਇਹ ਆਦੇਸ਼ ਸਾਨੂੰ ਸਾਡੇ ਗੁਰੂਆਂ ਨੇ ਹੀ ਦਿਤਾ ਹੈ। ਫਿਰ ਅਸ਼ੀ ਗੁਰੂ ਦੇ ਦਿੱਤੇ ਉਸ ਉਪਦੇਸ਼ ਨੂੰ ਇੱਨੀ ਜਲਦੀ ਕਿਸ ਤਰ੍ਹਾਂ ਭੁੱਲ ਗਏ, ਜੋ ਦੋ ਦੋ ਟਕੇ ਦੇ ਬੰਦਿਆਂ ਅਤੇ ਫਰਜੀ ਗ੍ਰੰਥਾਂ ਅਗੇ ਮੱਥੇ ਟੇਕੀ ਜਾ ਰਹੇ ਹਾਂ ?

ਇੰਦਰਜੀਤ ਸਿੰਘ, ਕਾਨਪੁਰ
(https://www.facebook.com/inder.j.singh.7)

Advertisement

 
Top