ਵੈਸੇ ਵੇਖਿਆ ਜਾਵੇ ਤੇ ਚੰਗਾ ਹੋਇਆ ਘੱਗਾ ਜੀ ਨੂੰ ਜੇਲ ਹੋ ਗਈ. ਪਤਾ ਨਹੀਂ ਉਹ ਬਜੁਰਗ ਆਪਣੇ ਆਪ ਨੂੰ ਸਮਝਦਾ ਕੀ ਹੈ ਜਿਗਰਾ ਕਿੱਦਾਂ ਹੋ ਗਿਆ ਇਸ ਸੁੱਤੇ ਸਮਾਜ ਨੂੰ ਹਲੂਣਾ ਦੇ ਕੇ ਉਠਾਉਣ ਦਾ ਸਾਰੀ ਨੀਂਦ (ਗਫਲਤ ਦੀ) ਹੀ ਖਰਾਬ ਕਰ ਛੱਡੀ, ਕੀ ਘੱਗਾ ਜੀ ਭੁੱਲ ਗਏ ਇਹ ਉਹੀ ਸਮਾਜ ਹੈ ਜਿਸਨੂੰ ਉਠਾਉਣਾ ਚਾਹਿਆ ਸੀ ਗੁਰੂ ਨਾਨਕ ਨੇ ਤੇ ਇਨ੍ਹਾਂ ਨੇ ਹੀ ਗੁਰੂ ਨਾਨਕ ਨੂੰ ਬੇਤਾਲਾ ਭੂਤਨਾ ਕਹਿ ਕੇ ਵੱਟੇ ਤਕ ਮਾਰੇ ਸੀ.
ਕੀ ਘੱਗਾ ਜੀ ਭੁੱਲ ਗਏ ਨੇ ਕੇ ਜਿਸ ਸਿਸਟਮ ਦੇ ਖਿਲਾਫ਼ ਉਹ ਲਿਖ ਜਾਂ ਬੋਲ ਰਹੇ ਨੇ ਉਹ ਸਿਸਟਮ ਨਹੀਂ ਜਰ ਸਕਦਾ ਆਮ ਲੁਕਾਈ ਦੇ ਉਠਾਏ ਜਾਣ ਨੂੰ, ਇਹ ਓਹੀ ਸਿਸਟਮ ਹੈ ਜੋ ਗੁਰੂ ਅਰਜੁਨ, ਗੁਰੂ ਤੇਗ ਬਹਾਦੁਰ, ਛੋਟੇ ਸਾਹਿਬਜਾਦੇ ਅਤੇ ਹੋਰ ਅਨਗਿਨਤ ਸਿਖਾਂ ਦੀ ਸ਼ਹਾਦਤ ਦਾ ਜਿਮੇਵਾਰ ਹੈ, ਇਹ ਓਹੀ ਸਿਸਟਮ ਹੈ ਜੋ ਆਪਣੇ ਅਖੌਤੀ ਦੇਵੀ ਦੇਵਤਿਆਂ ਵੱਲੋਂ ਕਿਤੇ ਗਏ ਵਿਭਚਾਰਕ ਕਰਮਾਂ ਨੂੰ ਤੇ ਸਿਰ ਮੱਥੇ ਰਖਦਾ ਹੈ ਪਰ ਜੇ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰੰਥਾਂ ਚ ਲਿਖਿਆਂ ਗੱਲਾਂ ਸੁਨਾ ਹੀ ਦਵੇ ਤੇ ਉਸਨੂੰ ਧਾਰਮਕ ਭਾਵਨਾਵਾਂ ਭੜਕਾਉਣ ਵਾਲਾ ਕਹਿੰਦਾ ਹੈ,
ਇਹ ਉਹੀ ਸਿਸਟਮ ਹੈ ਜੋ ਆਪਣੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਸਿਖ ਪੰਥ ਚ ਵੀ ਵਾੜ ਕੇ ਸਿਖਾਂ ਦੇ ਉੱਤਮ ਚਰਿਤਰ ਨੂੰ ਵੀ ਦਾਗ੍ਹੀ ਅਤੇ ਸਿਖਾਂ ਦੇ ਗੁਰੂ ਨੂੰ ਵਿਭਿਚਾਰੀ ਪੇਸ਼ ਕਰਨਾ ਚਾਹੁੰਦਾ ਹੈ ਅਤੇ ਕੁਛ ਕੁ ਮੁਠੀ ਭਰ ਲੋਕਾਂ ਨੇ ਰਾਜਸੀ ਤਾਕਤ ਦੇ ਸਹਾਰੇ ਉਨ੍ਹਾਨੂ ਸਿਖ ਪੰਥ ਦੇ ਮੱਥੇ ਮੜ੍ਹਿਆ ਹੋਇਆ ਹੈ
ਅੱਜ ਲੋੜ ਹੈ ਸਾਰੇ ਸੂਝਵਾਨ ਸਿਖਾਂ ਨੂੰ ਇਕਠੇ ਹੋ ਕੇ ਇਹੋ ਜੇਹੀਆਂ ਘਟਨਾਵਾਂ ਤੋਂ ਨਜਿੱਠਨ ਦੀ ਇਹ ਧਿਆਨ ਰਖਿਆ ਜਾਵੇ ਕੇ ਜੇ ਅਸੀਂ ਕੋਈ ਵੀ ਗੱਲ ਸਟੇਜ ਤੋਂ ਕਰਦੇ ਹਨ ਉਸ ਦੀ ਤਸਦੀਕ ਕਰਾਉਣ ਲਈ ਸਾਡੇ ਕੋਲ ਠੋਸ ਪ੍ਰਮਾਣ ਨਾਲ ਹੋਣ ਤਾਂਜੋ ਸਮਾਂ ਪੈਣ ਤੇ ਉਹ ਪ੍ਰਮਾਣ ਰਖੇ ਜਾ ਸਕਣ
ਇਹ ਪਹਿਲਾ ਹਮਲਾ ਨਹੀਂ ਹੈ ਬਿਪਰਵਾਦੀ ਸੋਚ ਦਾ ਜਾਗਰੂਕ ਤਬਕੇ ਉੱਤੇ ਪਹਿਲੇ ਵੀ ਕਈ ਪ੍ਰਮਾਣ ਨੇ ਸਾਡੇ ਸਾਮਨੇ ਜਿਵੇਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗਿਆਨੀ ਭਾਗ ਸਿੰਘ ਅਮ੍ਬਾਲਾ, ਪ੍ਰੋਫ਼ੇਸਰ ਦਰਸ਼ਨ ਸਿੰਘ, ਤੇ ਹੁਣ ਇੰਦਰ ਸਿੰਘ ਘੱਗਾ ਇਹ ਸਬ ਕਿਸੇ ਨਾ ਕਿਸੇ ਤਰੀਕੇ ਨਾਲ ਉੱਸੇ ਬਿਪਰ ਦੀ ਚਾਲ ਦਾ ਸ਼ਿਕਾਰ ਨੇ
ਭਲਾਈ ਇੱਸੇ ਚ' ਹੈ ਕੇ ਇਕਠੇ ਹੋ ਕੇ ਇਸ ਸਿਸਟਮ ਦੇ ਖਿਲਾਫ਼ ਹੋਰ ਜੋਰਦਾਰ ਪ੍ਰਚਾਰ ਛੇੜਿਆ ਜਾਵੇ ਤਾਹੀਂ ਕੁਛ ਹਾਸਿਲ ਹੈ ਨਹੀਂ ਤੇ ਅਸੀਂ ਆਪਣੇ ਆਪ ਨੂੰ ਸੂਝਵਾਨ ਅਖਾਉਣ ਵਾਲੇ ਆਪਸ ਚ ਹੀ ਭਿੜਦੇ ਰਹਿ ਜਾਵਾਂਗੇ ਤੇ ਬਿਪਰ ਇਸ ਗੱਲ ਦਾ ਫਾਇਦਾ ਚੁਕਦਾ ਰਹੇਗਾ
ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
www.sarabjotsingh.info