SIKHI AWARENESS & WELFARE SOCIETY SIKHI AWARENESS & WELFARE SOCIETY Author
Title: ਇਹ "ਕੂੜ ਕਿਤਾਬ" ਤਾਂ ਆਪ ਕੂਕ ਕੂਕ ਕੇ ਕਹਿ ਰਹੀ ਹੈ ਕਿ ....."ਮੈਂ ਪ੍ਰਮਾਣਿਕ ਨਹੀ, ਮੈ ਤਾਂ ਫਰਜੀ ਹਾਂ।" : ਇੰਦਰ ਜੀਤ ਸਿੰਘ, ਕਾਨਪੁਰ
Author: SIKHI AWARENESS & WELFARE SOCIETY
Rating 5 of 5 Des:
ਇਹ " ਕੂੜ ਕਿਤਾਬ "   ਤਾਂ ਆਪ ਕੂਕ ਕੂਕ ਕੇ ਕਹਿ ਰਹੀ ਹੈ ਕਿ ..... " ਮੈਂ ਪ੍ਰਮਾਣਿਕ ਨਹੀ , ਮੈ ਤਾਂ ਫਰਜੀ ਹਾਂ। "    ......." ਦ...

ਇਹ "ਕੂੜ ਕਿਤਾਬ"  ਤਾਂ ਆਪ ਕੂਕ ਕੂਕ ਕੇ ਕਹਿ ਰਹੀ ਹੈ ਕਿ ....."ਮੈਂ ਪ੍ਰਮਾਣਿਕ ਨਹੀ, ਮੈ ਤਾਂ ਫਰਜੀ ਹਾਂ। ......."ਦੇਵੀ ਜੁ ਕੀ ਉਸਤਤਿ" (ਪੇਜ ਨੰ 309) ਹਾਂ । ...... "ਕਾਲ ਜੀ ਕੀ ਉਸਤਤਿ" (ਪੇਜ ਨੰ 39) ਹਾਂ ।

ਦਸਮ ਗ੍ਰੰਥ ਦੇ ਪ੍ਰਮੋਟਰ , ਸ. ਹਰਰਭਜਨ ਸਿੰਘ ਨੇ ਪਿਛਲੇ ਦਿਨੀ "ਖਾਲਸੇ ਦਾ ਵਿਰਸਾ" ਨਾਮ ਦੇ ਇਕ ਸੇਮੀਨਾਰ ਵਿੱਚ  ਵਿੱਚ ਕੁਝ ਦਿਨ ਪਹਿਲਾਂ ਤਕਰੀਰ ਦਿੰਦਿਆ ਕਹਿਆ ਕਿ  " ਚਰਿਤ੍ਰ ਪਾਖਿਯਾਨ" ਗੁਰੂ ਗੋਬਿੰਦ ਸਿੰਘ ਸਾਹਿਬ ਨੇ 1753 ਬਿਕ੍ਰਮੀ ਵਿੱਚ ਲਿਖੀ ਸੀ । ਉਨਾਂ  ਨੇ ਇਸ ਵਿੱਚ ਕੇੜ੍ਹੀ ਬਹਾਦੁਰੀ ਜਾਂ ਖੋਜ ਕਰ ਲਈ ਹੈ ? ਇਸ ਗੱਲ ਦੀ ਮੁਹਰ ਤਾਂ ਚਰਿਤ੍ਰ ਪਾਖਿਯਾਨ ਨਾਮ ਦੀ ਫੂਹੜ ਅਤੇ ਅਸ਼ਲੀਲ ਰਚਨਾਂ ਲਿਖਣ ਵਾਲਾ ਲਿਖਾਰੀ , ਅਖੌਤੀ ਦਸਮ ਗ੍ਰੰਥ ਦੇ ਪੇਜ ਨੰ 1388  ਵਿੱਚ ਆਪ ਲਿੱਖ ਹੀ ਰਿਹਾ ਹੈ।  ਇਸ ਕੂੜ ਕਿਤਾਬ ਦਾ ਸੰਪਾਦਕ ਇਹ ਤਰੀਖਾਂ ਅਤੇ ਵਰ੍ਹੇ ਲਿੱਖ ਕੇ ਬਹੁਤ ਬੁਰੀ ਤਰ੍ਹਾਂ ਫੰਸ ਗਇਆ ਹੈ । ਇਸ  ਕਿਤਾਬ ਵਿੱਚ ਦਰਜ ਤਰੀਖਾਂ ਅਤੇ ਵਰ੍ਹੈ ਇਸ ਕਿਤਾਬ ਨੂੰ ਜਾਲ੍ਹੀ ਸਾਬਿਤ ਕਰਦੇ ਹਨ । ਆਉ ਇਸ ਵਿਸ਼ੈ ਤੇ ਕੁਝ ਵਿਚਾਰ ਕਰ ਲਈਏ । ਚਰਿਤ੍ਰ ਪਾਖਿਯਾਨ ਦੀਆਂ ਅੰਤਲੀਆਂ ਪੌੜ੍ਹੀਆਂ ਨਿਤਨੇਮ ਵਿੱਚ ਦਰਜ "ਕਬਿਯੌ ਬਾਚ ਬੇਨਤੀ ॥ ਚੌਪਈ " ਨਾਲ ਸਮਾਪਤ ਹੂੰਦੀਆਂ ਹਨ । ਅਤੇ ਇਸ ਤੋਂ ਬਾਦ ਉਹ ਤਸਦੀਕ ਕਰਦਾ ਹੈ ਕਿ ਚੌਪਈ ॥ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੪੦੫॥ਅਖੌਤੀ ਦਸਮ ਗ੍ਰੰਥ ਪੰਨਾ 1388ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥ ਮਾਨੇ 1753ਯਾਨੀ ਕਿ ਇਹ ਰਚਨਾਂ , ਜਿਸਦੇ 579 ਪੰਨੇ ਹਨ।ਅਤੇ ਇਸ ਵਿੱਚ ਦਰਜ ਅਸ਼ਲੀਲ ਅਤੇ ਨੰਗੇਜ ਵਾਲੀਆਂ ਅਸ਼ਲੀਲ   ਕਹਾਨੀਆਂ ਦੇ ਅੰਤ ਵਿੱਚ  ਨਿਤਨੇਮ ਦੀ ਬਾਣੀ "ਚੌਪਈ" ਦਰਜ ਹੈ ( ਇਸ ਚੌਪਈ ਦੀਆਂ ਪੌੜ੍ਹੀਆਂ ਦੇ ਨੰਬਰ ਨਿਤਨੇਮ ਦੇ ਗੁਟਕਿਆ ਵਿੱਚ ਬਦਲ ਦਿਤੇ ਗਏ ਹਨ ।"  ਅਖੌਤੀ ਦਸਮ ਗ੍ਰੰਥ ਦੀ ਇਹ ਰਚਨਾਂ 377 ਵੀ ਪੌੜ੍ਹੀ ਤੋਂ ਸ਼ੁਰੂ ਹੂੰਦੀ ਹੈ ਅਤੇ 401 ਤੇ ਸਮਾਪਤ ਹੂੰਦੀ ਹੈ ਲੇਕਿਨ ਸ਼੍ਰੌਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਨਿਤਨੇਮ ਦੀਆਂ ਪੋਥੀਆਂ ਵਿੱਚ , ਇਸ ਦੇ ਨੰਬਰ ਬਦਲ ਕੇ ਇਸਦੀ ਪੌੜ੍ਹੀਆਂ ਦੇ ਨੰਬਰ 1 ਤੋਂ ਲੈ ਕੇ 24 ਅਪਨੀ ਮਰਜੀ ਨਾਲ ਕਰ ਦਿੱਤੇ ਹਨ , ਅਤੇ ਸਿੱਖ "ਚੌਪਈ" ਦੇ ਇਸ ਵਿਗੜੇ ਹੋਏ ਰੂਪ ਨੂੰ ਹੀ ਪੜ੍ਹੀ ਜਾ ਰਹੇ ਨੇ। ਉਨਾਂ ਵਿਚਾਰਿਆਂ ਨੂੰ ਤਾਂ ਇਨਾਂ ਵੀ ਨਹੀ ਪਤਾ ਕਿ ਇਹ ਲਿੱਖੀ ਕਿਥੇ ਹੋਈ ਹੇ?  ਖੈਰ ! ਸਾਡਾ ਵਿਸ਼ਾ ਇਥੇ ਇਸ ਕਿਤਾਬ ਨੂੰ ਮਨਘੜੰਤ ਸਾਬਿਤ ਕਰਨਾਂ ਹੈ। ਜੋ ਕਦੀ ਵੀ ਪ੍ਰਮਾਣਿਕ ਸਾਬਿਤ ਨਹੀ ਹੋ ਸਕਦੀ। ਲਿਖਾਰੀ ਇਸ ਰਚਨਾਂ ਦੇ ਅੰਤ ਵਿੱਚ ਇਹ ਤਸਦੀਕ ਕਰ ਰਿਹਾ ਹੈ ਕਿ ਇਸਦਾ 1388 ਵਾਂ ਪੰਨਾ ਉਸਨੇ 1753 ਬਿਕ੍ਰਮੀ ਵਿੱਚ ਮੁਕੱਮਲ ਕੀਤਾ ਹੈ।  ਇਸੇ ਗਲ ਨੂੰ ਹਰਭਜਨ ਸਿੰਘ ਵੀ ਅਪਣੀ ਤਕਰੀਰ ਵਿੱਚ ਸਵੀਕਾਰ ਕਰ ਰਿਹਾ ਹੈ। ਵੇਖੋ ਹੇਠ ਦਿਤੀ ਵੀਡਿਉ ।http://www.youtube.com/watch?v=MjrhFn6KCcg&feature=youtu.beਆਉ ਇਸ ਕਿਤਾਬ ਦੇ ਪੇਜ ਨੰਬਰ 254 ਤੇ ਵਾਪਸ ਤੁਰੀਏ। ਤੁਸੀ ਵੀ ਕਹੋਗੇ ਕਿ ਕਿਤਾਬ ਨੂੰ ਅੱਗੋਂ ਸ਼ੁਰੂ ਕਰਕੇ ਪਿਛੇ ਵਲ ਤੁਰੀ ਦਾ ਹੈ ,ਕਿ ਪਿਛੋ ਸ਼ੁਰੂ ਕਰਕੇ ਅੱਗੇ ਵਲ ਤੁਰੀ ਦਾ ਹੈ ? । ਵੀਰੋ ! ਮੈਂ ਕੀ ਕਰ ਸਕਦਾ ਹਾਂ ਇਹ ਕਿਤਾਬ ਹੀ ਕੁਝ ਐਸੀ ਹੈ । ਇਸੇ ਕਰਕੇ ਤਾਂ ਇਸਦਾ ਨਾਮ "ਬਚਿਤ੍ਰ ਨਾਟਕ" ਹੈ । ਇਸ ਦਾ ਲਿਖਾਰੀ ਅਤੇ ਸੰਪਾਦਕ ਦੋਵੇ ਹੀ "ਕਨਫਯੂਜ" ਹਨ। ਉਹ ਇਸ ਕਿਤਾਬ ਨੂੰ ਪੁੱਠਾ ਲਿਖ ਰਿਹਾ ਹੈ । ਇਸਨੇ 1388 ਪੰਨਾ 1753 ਵਿੱਚ ਲਿਖਿਆ ਹੈ ਅਤੇ 254 ਪੰਨਾ 1755 ਵਿੱਚ ਲਿਖਿਆ ਹੈ। ਇਸ ਤੋਂ ਹੀ ਪਤਾ ਚਲਦਾ ਹੈ ਕਿ ਇਹ ਸਾਰੀ ਕਿਤਾਬ ਫਰਜੀ ਅਤੇ ਅਪ੍ਰਮਾਣਿਕ ਹੈ। ਜਦੋ ਜਿਸ ਦਾ ਜੀ ਆਇਆ,  ਇਸ ਕਿਤਾਬ ਵਿੱਚ ਕੁਝ ਵਾੜ ਦਿਤਾ, ਜਦੋਂ ਜਿਸ ਦਾ ਦਿਲ ਆਇਆ ਇਸ ਵਿਚੋਂ  ਕੁਝ ਕਡ੍ਹ ਲਿਆ। ਵੇਖੋ ਇਹ "ਚੌਬੀਸ ਅਵਤਾਰ" ਜੋ ਪੇਜ ਨੂੰ 155 ਤੋਂ ਸ਼ੁਰੂ ਹੋ ਕੇ ਪੇਜ ਨੰ 669 ਤੇ ਸਮਾਪਤ ਹੂੰਦੀ ਹੈ , ਵਿੱਚ ਇਸ ਲਿਖਾਰੀ ਨੇ ਚਰਿਤ੍ਰ ਪਾਖਿਯਾਨ ਦੇ ਪੇਜ ਨੰ 1388 ਤੋਂ ਬਾਦ ਲਿੱਖੇ ਸਨ ਜਾਂ ਲਗਦਾ ਹੈ ਇਹ ਕਿਤਾਬ ਉਸਨੇ ਉਰਦੂ ਵਿੱਚ ਲਿਖੀ ਹੋਣੀ ਹੈ, ਜੋ ਪੁਠਾ ਲਿੱਖ ਰਿਹਾ ਹੈ। ਪਹਿਲਾਂ 1388 ਪੰਨਾ ਲਿਖ ਰਿਹਾ ਹੈ 1753 ਵਿੱਚ ਅਤੇ 254 ਪੰਨਾ ਲਿਖ ਰਿਹਾ ਹੈ ਦੋ ਸਾਲ ਬਾਦ 1755 ਵਿੱਚ !ਜੋ ਇਹ ਕਥਾ ਸੁਨੈ ਅਰੁ ਗਾਵੈ ॥ ਦੂਖ ਪਾਪ ਤਿਹ ਨਿਕਟਿ ਨ ਆਵੈ ॥ ਬਿਸਨ ਭਗਤਿ ਕੀ ਏ ਫਲ ਹੋਈ ॥ ਆਧਿ ਬਯਾਧਿ ਛ੍ਵੈ ਸਕੈ ਨ ਕੋਇ ॥੮੫੯॥ਸੰਮਤ ਸੱਤ੍ਰਹ ਸਹਸ ਪਚਾਵਨ ॥ ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥ਅਖੌਤੀ ਦਸਮ ਗ੍ਰੰਥ ਪੰਨਾ 254ਸੰਮਤ ਸੱਤ੍ਰਹ ਸਹਸ ਪਚਾਵਨ ॥ ਮਾਨੇ 1755ਆਉ ਹੁਣ ਤਾ ਹੋਰ ਵੀ ਹੱਦ ਹੋ ਗਈ ਜੀ,  ਹੁਣ 1745 ਵਿੱਚ ਇਹ ਇਸ ਕਿਤਾਬ ਦਾ ਪੰਨਾ ਨੰਬਰ 354 ਲਿਖ ਰਿਹਾ ਹੈ। ਯਾਨੀ ਕਿ ਇਸਨੇ ਸਭਤੋਂ ਪਹਿਲਾਂ ਪੰਨਾ ਨੰਬਰ 354 ਯਾਨੀ ਕਿ ਪੇਜ ਨੰਬਰ 253 ਤੋਂ 10 ਵਰ੍ਹੇ ਪਹਿਲਾਂ 353 ਨੂੰਬਰ ਪੰਨਾ ਲਿੱਖ ਲਿਆ ਸੀ। ਇਹ ਕਿਤਾਬ ਹੈ ਕਿ ਮਜਾਕ ?ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥ ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥ਬਿਨਤ ਕਰੋ ਦੋਊ ਜੋਰਿ ਕਰਿ ਸੁਨੋ ਜਗਤ ਕੇ ਰਾਇ ॥ ਮੋ ਮਸਤਕ ਤ੍ਵੈ ਪਗ ਸਦਾ ਰਹੈ ਦਾਸ ਕੇ ਭਾਇ ॥੭੫੬॥ਇਤਿ ਸ੍ਰੀ ਦਸਮ ਸਿਕੰਧੇ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਰਾਸ ਮੰਡਲ ਬਰਨਨੰ ਧਿਆਇ ਸਮਾਪਤਮ ਸਤੁ ਸੁਭਮ ਸਤੁ ॥ਅਖੌਤੀ ਦਸਮ ਗ੍ਰੰਥ ਪੰਨਾ 354

ਵਾਹ ਭਈ ਵਾਹ !  ਧੰਨ ਹੈ ਇਸ ਕੂੜ ਕਬਾੜ ਦਾ ਲਿਖਾਰੀ , ਅਤੇ ਧੰਨ ਹਨ ਇਸ ਨੂੰ  "ਦਸਮ ਬਾਣੀ" ਕਹਿਣ ਵਾਲੇ । ਇਸ ਤਰ੍ਹਾ ਇਸ ਕਿਤਾਬ ਦਾ ਲਿਖਾਰੀ ਅਤੇ ਸੰਪਾਦਕ ਆਪ ਤਸਦੀਕ ਕਰ ਰਹੇ ਹਨ ਕਿ ਉਸਨੇ ਇਸਦਾ ਪੇਜ ਨੂੰਬਰ 345 (ਚੌਬੀਸ ਅਵਤਾਰ) 1745 ਵਿਚ ਲਿਖਿਆ । ਪੇਜ ਨੰਬਰ 1388  (ਚਰਿਤ੍ਰ ਪਾਖਿਯਾਨ) ਉਸਨੇ 1753 ਵਿੱਚ ਲਿਖਿਆ ਅਤੇ ਫਿਰ ਪਸਲੇਟੀ ਮਾਰ ਕੇ ਪੇਜ ਨੰਬਰ 254 (ਚੌਬੀਸ ਅਵਤਾਰ ) 1755 ਵਿੱਚ ਲਿਖਿਆ । ਹਰਭਜਨ ਸਿੰਘ ਵਰਗਿਆਂ ਨੇ ਸਾਰੀ ਉਮਰ ਇਸ ਕੂੜ ਕਿਤਾਬ ਨੂੰ " ਗੁਰੂ ਕ੍ਰਿਤ ਅਤੇ ਪ੍ਰਮਾਣਿਕ"  ਸਾਬਿਤ ਕਰਨ ਵਿੱਚ  ਲਾ ਦਿੱਤੀ ,ਲੇਕਿਨ ਇਹ ਕਿਤਾਬ ਤਾਂ ਆਪ ਕੂਕ ਕੂਕ ਕੇ ਕਹਿ ਰਹੀ ਹੈ ਕਿ ....."ਮੈਂ ਪ੍ਰਮਾਣਿਕ ਨਹੀ, ਮੈ ਤਾਂ ਫਰਜੀ ਹਾਂ।"  ......."ਦੇਵੀ ਜੁ ਕੀ ਉਸਤਤਿ" (ਪੇਜ ਨੰ 309) ਹਾਂ । ...... "ਕਾਲ ਜੀ ਕੀ ਉਸਤਤਿ" (ਪੇਜ ਨੰ 39) ਹਾਂ । .....ਸ਼ੰਕਰ ਦੀ ਪਤਨੀ "ਸ਼ਿਵਾ" (ਦੁਰਗਾ, ਪੇਜ ਨੰ 81) ਹਾਂ। ਮੈ ਅਕਾਲ ਪੁਰਖ ਦੀ ਉਸਤਤਿ ਨਹੀ ।......ਮੇਰਾ ਈਸਟ ਤਾ ਕਾਲ, ਮਹਾਕਾਲ ਅਤੇ ਦੁਰਗਾ ਦੇਵੀ ਹੈ ।  ......ਤੁਹਾਡਾ ਗੁਰੂ ਇਹੋ ਜਹਿਆ ਮਿਥਿਹਾਸ ਨਹੀ ਲਿਖ ਸਕਦਾ !......ਮੈਂ ਤਾਂ ਸਿਯਾਮ ਕਵੀ ਦੀ ਲਿਖੀ ਹੋਈ ਹਾਂ (ਪੜ੍ਹੋ ਚੌਬੀਸ ਅਵਤਾਰ) ।....... ਤੁਹਾਡਾ ਦਸਮ ਪਿਤਾ  ਤਾਂ "" ਦਾ ਪੁਜਾਰੀ ਹੈ ਜਿਸ ਦਾ ਕੋਈ ਅਕਾਰ ਨਹੀ.....ਉਸ ਨੂੰ "ਦੇਵੀ ਪੂਜਕ" ਨਾਂ ਬਣਾਉ! ਲੇਕਿਨ ਅਸੀ ਤਾਂ ਨੀਮ ਪਾਗਲਾਂ ਵਾਂਗ ਇਸ ਅਨਮਤ ਦੇ  ਮਿਥਿਹਾਸ ਅਤੇ ਅਸ਼ਲੀਲ ਰਚਨਾਵਾਂ ਨੂੰ "ਗੁਰੂ ਕ੍ਰਿਤ "ਕਹੀ ਜਾ ਰਹੇ ਹਾਂ।ਹਰਭਜਨ ਸਿੰਘ ਅਤੇ ਲਾਂਬੇ ਵਰਗੇ ਅਨੇਕਾਂ  ਦਸਮ ਗ੍ਰੰਥੀਆਂ ਨੇ ਇਸ ਤਰ੍ਹਾਂ ਬਾਜ ਨਹੀ ਜੇ ਆਉਣਾਂ..... ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ ਪੂਜਕ ਅਤੇ ਅਸ਼ਲੀਲ ਰਚਨਾਵਾਂ ਦਾ ਲਿਖਾਰੀ ਸਾਬਿਤ ਕਰਕੇ ਉਨਾਂ ਨੂੰ ਅਤੇ ਸਿੱਖੀ ਨੂੰ ਬਦਨਾਮ ਕਰਨ ਲਈ ਕਮਰ ਕੱਸਾ ਕਰ ਚੁਕੇ ਹਨ। ਇਸ ਲਈ ਇਨਾਂ ਦੇ ਮੂਹ ਲਗਣ ਦੀ ਕੋਈ ਲੋੜ ਨਹੀ। ਇਸ ਕੂੜ ਕਿਤਾਬ ਦਾ ਆਪ ਅਧਿਐਨ ਕਰੋ ਅਤੇ ਪੰਥ ਦੋਖੀਆਂ ਦੀ ਇਸ "ਸਾਜਿਸ਼" ਨੂੰ ਆਪ ਪਹਿਚਾਨੋ ! , ਜੋ ਸਿੱਖੀ ਦੇ ਮੱਥੇ ਤੇ ਮੜ੍ਹ ਦਿੱਤੀ ਗਈ ਹੈ।ਇੰਦਰ ਜੀਤ ਸਿੰਘ, ਕਾਨਪੁਰ

Advertisement

 
Top