ਵਿਹੜੇ
'ਚ ਮੰਜੇ ਤੇ ਤੇ ਬੈਠਾ ਬੰਦਾ ਰੋਟੀ ਖਾ ਰਿਹਾ । ਇੱਕ ਕਤੂਰਾ ਲਾਗੇ ਆਕੇ ਬੈਠ ਗਿਆ ਤੇ
ਬੁਰਕੀ ਮਿਲਣ ਦੀ ਆਸ 'ਚ ਬੰਦੇ ਵਲ ਦੇਖਣ ਲੱਗਾ । ਕੁਝ ਮਿੰਟ ਗੁਜ਼ਰ ਗਏ ਤੇ ਕਤੂਰਾ ਪਿਛਲੇ
ਪੰਜੇ ਨਾਲ ਸੱਜੇ ਪਾਸੇ ਵਾਲੇ ਕੰਨ ਦੇ ਪਿਛਲੇ ਪਾਸੇ ਖੁਰਕ ਕਰਨ ਲੱਗ ਪਿਆ ।ਇਤਫਾਕਨ ਉਸੇ
ਵਕਤ ਬੰਦੇ ਨੇ ਰੋਟੀ ਦਾ ਟੁਕੜਾ ਸੁੱਟਿਆ ਉਸ ਦੇ ਅੱਗੇ । ਰੋਟੀ ਦਾ ਟੁਕੜਾ ਖਾਕੇ ਕਤੂਰਾ
ਬੈਠ ਗਿਆ ਤੇ ਇਹ ਮੰਨ ਬੈਠਾ ਕਿ ਰੋਟੀ ਉਸ ਦੇ ਕੰਨ ਖੁਰਕਣ ਕਰਕੇ ਉਸ ਦੇ ਸਾਹਮਣੇ ਡਿੱਗੀ
ਸੀ। ਇਸ ਤੋਂ ਬਾਅਦ ਜਦੋਂ ਵੀ ਉਹਨੂੰ ਭੁੱਖ ਲੱਗਦੀ, ਕਤੂਰਾ ਕੰਨ ਖੁਰਕਣ ਲੱਗ ਪੈਂਦਾ
.....ਤੇ ਇਹ ਵਿਓਹਾਰ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਬੰਦੇ ਨੇ ਮੰਜੇ ਲਾਗੇ ਪਿਆ ਡੰਡਾ
ਚੁੱਕ ਕੇ ਕਤੂਰੇ ਦੇ ਨਹੀਂ ਮਾਰਿਆ ਤੇ ਉਹ ਚਊਂ ਚਊਂ ਕਰਦਾ ਘਰ ਤੋਂ ਬਾਹਰ ਭੱਜ ਗਿਆ।
.............................. .ਥਾਂ ਥਾਂ ਤੇ ਮੱਥੇ ਟੇਕਦੀ ਜੰਤਾ ਦੇ ਡੰਡਾ ਕੌਣ ਮਾਰੇਗਾ?
ਮਨਪ੍ਰੀਤ ਸਿੰਘ
(https://www.facebook.com/profile.php?id=100004906602086)
..............................
ਮਨਪ੍ਰੀਤ ਸਿੰਘ
(https://www.facebook.com/profile.php?id=100004906602086)