SIKHI AWARENESS & WELFARE SOCIETY SIKHI AWARENESS & WELFARE SOCIETY Author
Title: ਕੀ ਰਖੜੀ ਗੁਰਬਾਣੀ (ਗੁਰਮਤਿ) ਅਨੁਸਾਰ ਠੀਕ ਹੈ? ਕੁਝ ਗੱਲਾਂ ਬਾਬਾ ਨਾਨਕ ਜੀ ਦੀ ਨਿਵਾਜ਼ੀ ਔਰਤ ਨਾਲ! 28/07/12 (ਪ੍ਰਕਾਸ਼ ਸਿੰਘ)
Author: SIKHI AWARENESS & WELFARE SOCIETY
Rating 5 of 5 Des:
ਗੁਰੂ ਨਾਨਕ ਸਾਹਿਬ ਜੀ ਔਰਤ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਆਖਦੇ ਹਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1243 ‘ਤੇ ਗੁਰੂ...
ਗੁਰੂ ਨਾਨਕ ਸਾਹਿਬ ਜੀ ਔਰਤ ਦੇ ਹੱਕ ਵਿੱਚ ਆਵਾਜ ਬੁਲੰਦ ਕਰਕੇ ਆਖਦੇ ਹਨ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1243 ‘ਤੇ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਝੰਜੋੜਦੇ ਹੋਏ ਆਖਿਆ “ਰੰਨਾ ਹੋਈਆ ਬੋਧੀਆਂ, ਪੁਰਸ ਹੋਏ ਸਈਆਦ”ਭਾਵ ਕਿ ਇਸਤਰੀਆਂ ਬੁਧ ਦੀਆਂ ਚੇਲੀਆਂ ਭਾਵ ਕਿ ਅਹਿੰਸਾਵਾਦੀ (ਮਜ਼ਲੂਮ) ਹੋ ਗਈਆਂ ਅਤੇ ਮਰਦ ਸ਼ਿਕਾਰੀ (ਸਈਆਦ )ਹੋ ਗਏ। ਸ਼ਿਕਾਰੀ ਮਰਦਾਂ ਨੇ ਔਰਤ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਕਦੇ ਇਸ ਨੂੰ ਦੇਵਦਾਸੀ ਬਣਾਇਆ ਕਦੇ ਜੂਏ ਤੇ ਲਾ ਕੇ ਹਾਰ ਦਿੱਤਾ ਕਦੇ ਅਗਨੀ ਪਰੀਖਿਆ ਵਿਚੋਂ ਗੁਜ਼ਾਰਿਆ ਕਦੇ ਹਾਰ ਸ਼ਿਗਾਰ ਕਰਕੇ ਇੱਕ ਪਤੀ ਨੇ ਬ੍ਰਾਹਮਣ ਨੂੰ ਪਤਨੀ ਦਾਨ ਕਰ ਦਿੱਤੀ ਭਾਵ ਕਿ ਇਕ ਵਸਤੂ ਦੀ ਤਰ੍ਹਾਂ ਸਮਝਿਆ ਕਦੇ ਇਸ ਨੂੰ ਪੈਰਾਂ ਦੀ ਜੁਤੀ ਕਦੇ ਬਾਘਣ ਆਦਿ ਸ਼ਬਦ ਵਰਤਕੇ ਇਸ ਨੂੰ ਨੀਵੀਂ ਹੋਣ ਦਾ ਅਹਿਸਾਸ ਕਰਵਾਇਆ। ਇਸ ਪਤੀ ਦੀ ਲੰਬੀ ਉਮਰ ਲਈ ਵਰਤ ਭਰਾ ਦੀ ਲੰਬੀ ਉਮਰ ਲਈ ਵਰਤ ਇਹ ਸਭ ਕੁਝ ਤਾਂ ਕੀਤਾ ਗਿਆ ਕਿ ਔਰਤ ਨੂੰ ਗੁਲਾਮੀ ਹਰ ਵੇਲੇ ਅਹਿਸਾਸ ਹੁੰਦਾ ਰਹੇ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਹਲੂਣਾ ਦੇਂਦਿਆਂ ਹੋਇਆਂ ਇਹ ਸ਼ਬਦ ਵਰਤੇ।ਐਸੀ ਵਿਚਾਰ ਦੇਣ ਵਾਲੇ ਬਾਬਾ ਨਾਨਕ ਜੀ ਆਪਣੀ ਭੈਣ ਨੂੰ ਨੀਵੀਂ ਕਹਿ ਰੱਖੜੀ ਕਿਵੇਂ ਬੰਨ੍ਹਵਾ ਸਕਦੇ ਸਨ? ਤਸਵੀਰ ਬਣਾਉਣ ਵਾਲਿਆਂ ਨੇ ਝੂਠੀ ਤਸਵੀਰ ਬਣਾਕੇ (ਜਿਸ ਵਿੱਚ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਖੜੀ ਬੰਨ੍ਹ ਰਹੀ ਹੈ) ਇਸ ਤਸਵੀਰ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਇਨਸਾਫ ਨਹੀਂ ਕੀਤਾ ਗਿਆ।ਜੇ ਪੁਰਾਤਨ ਗ੍ਰੰਥਕਾਰਾਂ ਅਤੇ ਅਖੌਤੀ ਧਰਮੀਆਂ ਨੇ ਔਰਤ ਨੂੰ ਮਾੜਾ ਕਿਹਾ (ਭੰਡਿਆ)ਗਿਆ ਗੁਰੂ ਨਾਨਕ ਜੀ ਨੇ ਪਾਵਨ ਬਾਣੀ ਅੰਦਰ ਇਹ ਬਚਨ ਉਚਾਰੇ -

 ਮਃ 1 ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ {ਪੰਨਾ 473}

ਅਰਥ : ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ, ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। ਜੇ ਕਿਸੇ ਔਰਤ ਦਾ ਪਤੀ ਚਲਾਣਾ ਕਰ ਜਾਂਦਾ ਸੀ, ਤਾ ਉਸ ਦੀ ਪਤਨੀ ਨੂੰ ਪਤੀ ਦੀ ਚਿਤਾ ਵਿਚ ਸਾੜ (ਸਤੀ ਕਰ) ਦਿਤਾ ਜਾਂਦਾ ਸੀ, ਤਾਂ ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਦੇ ਵਿਰੁਧ ਆਵਾਜ ਉਠਾਈ ਤੇ ਬਚਨ ਕਹੇ -

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥1॥ {ਪੰਨਾ 787}

ਔਰਤ ਨੂੰ ਪਰਦੇ (ਘੁੰਡ) ਵਿਚ ਰਹਿੰਣਾ ਪੈਂਦਾ ਸੀ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਕੋਈ ਵੀ ਬੀਬੀ ਸੰਗਤ ਵਿਚ ਘੁੰਡ ਕਢਕੇ ਨਹੀਂ ਆਵੇਗੀ।ਇਹ ਰੱਖੜੀ ਵਰਗੀ ਕੁਰੀਤੀ ਔਰਤ ਨੂੰ ਕਮਜ਼ੋਰ ਅਤੇ ਨੀਵਾਂ ਦਿਖਾਉਣ ਲਈ ਬਣਾਇਆ ਗਿਆ ਕਿਉਂਕਿ ਰਾਖੀ ਦਾ ਮਤਲਬ ਹੈ, ਕਿ ਭੇਣ ਭਰਾ ਕੋਲੋਂ ਪ੍ਰਣ ਲੈਂਦੀ ਕਿ ਮੁਸੀਬਤ ਵੇਲੇ ਭਰਾ ਭੈਣ ਦੀ ਰੱਖਿਆ ਕਰੇਗਾ ਪਰ ਸੋਚਣ ਵਾਲੀ ਗੱਲ ਕਿ ਜੇ ਭਰਾ ਪੰਜਾਬ ਹੈ, ਪਰ ਭੈਣ ਅਮਰੀਕਾ ਬੈਠੀ ਹੈ ਜੇ ਭੈਣ ਨੂੰ ਮੁਸੀਬਤ ਬਣ ਜਾਵੇ? ਤਾਂ ਕੀਹ ਭਰਾ ਉਸ ਨੂੰ ਮੁਸੀਬਤ ਤੋਂ ਬਚਾ ਲਵੇਗਾ? ਫਿਰ ਇਹ ਰੀਤੀ ਝੂਠੀ ਸਿੱਧ ਨਹੀਂ ਹੋ ਜਾਂਦੀ? ਰੱਖੜੀ ਬੰਨ੍ਹਣ ਵਾਲੇ ਇਕ ਹੋਰ ਦਲੀਲ ਦੇਣਗੇ? ਕਿ ਇਹ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਪਰ ਸੋਚਣ ਵਾਲੀ ਹੈ ਕਿ ਦੁਨੀਆਂ ਵਿਚ ਥੋੜ੍ਹੇ ਜਿਹੇ ਲੋਕ ਭੈਣ ਕੋਲੋਂ ਰੱਖੜੀ ਬਣਵਾਉਂਦੇ ਹਨ, ਦੂਜੇ ਪਾਸੇ ਜਿਹੜੇ ਨਹੀਂ ਬਣਵਾਉਂਦੇ ਕੀ ਉਹਨਾਂ ਭੈਣ ਭਰਾਵਾਂ ਦਾ ਪਿਆਰ ਨਹੀਂ ਹੁੰਦਾ? ਅਸਲ ਵਿਚ ਇਹਦੇ ਪਿਆਰ ਵਾਲੀ ਕੋਈ ਗੱਲ ਨਹੀਂ ਸਗੋਂ ਕਈ ਵਾਰ ਤਾ ਲਾਲਚ ਹੁੰਦਾ। ਬਾਬਾ ਫਰੀਦ ਜੀ ਕਹਿੰਦੇ ਹਨ -
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥

ਇਸ ਲਈ ਸਾਨੂੰ ਗੁਰੂ ਸਿੱਖ ਅਖਵਾਉਣ ਵਾਲਿਆਂ ਨੂੰ ਗੁਰਬਾਣੀ ਅਨੁਸਾਰ ਚਲਣਾ ਹੀ ਸ਼ੋਭਦਾ ਹੈ, ਨਾ ਕਿ ਇਹੋ ਜਿਹੇ ਬਾਹਮਣੀ ਕਰਮਕਾਂਡ ਕਰਕੇ ਗੁਰੂ ਤੋਂ ਬੇਮੁੱਖ ਹੋਣਾ? ਅੱਜ ਔਰਤ ਨੂੰ ਇਕ ਗਿਲਾ ਕਰਨਾ ਚਾਹੁੰਦਾਂ ਹਾਂ ਕਿ ਤੁਹਾਨੂੰ ਕਿੰਨਾ ਮਾਣ ਦਿਤਾ ਗੁਰੂ ਸਾਹਿਬ ਜੀ ਨੇ, ਅੱਜ ਤਸੀਂ ਗੁਰੂ ਤੋਂ ਬੇਮੁੱਖ ਹੋ ਕਿਸ ਪਾਸੇ ਤੁਰ ਪਈਆਂ? ਕੁਝ ਬੀਬੀਆਂ ਨੂੰ ਛੱਡ ਕੇ ਔਰਤ ਹੀ ਇਹ ਮੰਨਣ ਵਾਸਤੇ ਤਿਆਰ ਨਹੀਂ ਹੈ। ਆਓ, ਸਾਰੇ ਜਾਗਰੂਕ ਹੋ ਰੱਖੜੀ ਵਰਗੀ ਮਨਮਤਿ ਆਪਣੇ ਪਰਵਾਰਾਂ ਵਿੱਚੋਂ ਕਢੀਏ!!

ਪ੍ਰਕਾਸ਼ ਸਿੰਘ

Advertisement

 
Top