SIKHI AWARENESS & WELFARE SOCIETY SIKHI AWARENESS & WELFARE SOCIETY Author
Title: ਸਿੱਖ ਬੈਠਾਉਣੇ ਹਨ : ਸ. ਸੁਰਿੰਦਰ ਸਿੰਘ "ਖਾਲਸਾ"
Author: SIKHI AWARENESS & WELFARE SOCIETY
Rating 5 of 5 Des:
"ਗਿਆਨੀ ਜੀ" ਸਾਡੇ ਘਰ ਆਉਣਾ ਜੀ, ਅਸੀਂ ਸਿੱਖ 'ਬੈਠਾਉਣੇ" ਹਨ । ਇਕ ਸਿੱਖ ਨੇ ਗਿਆਨੀ ਜੀ ਨੂੰ ਕਹਿਆ । ਗਿਆਨੀ ਜੀ ! - "ਭਾਈ ਸਿੱਖਾ",...

"ਗਿਆਨੀ ਜੀ" ਸਾਡੇ ਘਰ ਆਉਣਾ ਜੀ, ਅਸੀਂ ਸਿੱਖ 'ਬੈਠਾਉਣੇ" ਹਨ । ਇਕ ਸਿੱਖ ਨੇ ਗਿਆਨੀ ਜੀ ਨੂੰ ਕਹਿਆ ।
ਗਿਆਨੀ ਜੀ !- "ਭਾਈ ਸਿੱਖਾ", ਸਿੱਖ ਤਾਂ ਅਗੇ ਹੀ ਥੱਕ ਕੇ ਬੈਠ ਗਏ ਹਨ, {ਗਿਆਨੀ ਜੀ ਦਾ ਇਸ਼ਾਰਾ ਸਿੱਖੀ ਪ੍ਰਚਾਰ ਵੱਲ ਸੀ }
ਹੋਰ ਤੁਹਾਡੇ ਘਰ ਕਿਹੜੇ ਅੜਨ ਵਾਲੇ ਸਿੱਖ ਆ ਗਏ ਹਨ ਜੋ ਬੈਠ ਨਹੀਂ ਰਹੇ ?"
ਸਿੱਖ =- "ਨਹੀਂ ਗਿਆਨੀ ਜੀ, ਮੇਰਾ ਮਤਲਬ ਅਸੀਂ "ਪੰਜਾਂ ਪਿਆਰਿਆਂ" {ਪੰਜਾਂ ਸਿੱਖਾਂ} ਨੂੰ ਪ੍ਰਸ਼ਾਦੇ ਛਕਾਉਣੇ ਹਨ ।

ਗਿਆਨੀ ਜੀ = "ਗੁਰੂ ਪਿਆਰਿਆ ਉਹ ਕਿਸ ਖੁਸ਼ੀ ਵਿਚ ?"
ਸਿੱਖ = ਵਡੇ ਵਡੇਰਿਆਂ ਦੇ ਨਮਿਤ, ਜੋ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ।ਨਾਲੇ ਸਾਡਾ ਗੁਆਂਢੀ ਰੁਲਦਾ ਰਾਮ ਦਾ ਪਰਿਵਾਰ ਵੀ
ਪਿੱਤਰਾਂ ਦੇ ਨਮਿਤ ਬ੍ਰਾਹਮਣਾਂ ਨੂੰ ਭੋਜਨ ਛਕਾਉਂਦਾ ਐ ।ਅਸੀਂ ਤਾਂ ਗੁਰੂ ਦੇ ਸਿੱਖਾਂ ਨੂੰ ਛਕਾਉਣੈ ਕੋਈ ਬ੍ਰਾਹਮਣਾਂ ਨੂੰ ਥੋੜਾ ਛਕਾਉਂਣਾ।

ਗਿਆਨੀ ਜੀ = ਯਾਨੀ ਸਿੱਖ ਹੋ ਕੇ ਵੀ ਬ੍ਰਾਹਮਣੀ ਕਰਮ ਨਹੀਂ ਛੱਡਣੇ। ਭਾਵੇਂ ਗਰਬਾਣੀ ਅਨੂਸਾਰ "ਜੀਵਤ ਪਿਤਰ ਨਾ ਮਾਨਹਿ ਕੋਊ ਮੂਏ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉਂ ਪਾਵਹਿ ਕਊਆ ਕੂਕਰ ਖਾਹੀਂ" ਅਤੇ "ਰਹਿਤ ਨਾਮਿਆਂ 'ਚ ਸਿੱਖ ਨੂੰ ਸਪਸ਼ਟ ਆਦੇਸ਼ ਹੈ - "ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ"  "ਜਬ ਇਹ ਗਹੈ ਬਿਪਰਨ ਕੀ ਰੀਤ, ਮੈਂ ਨ ਕਰਉਂ ਇਨ ਕੀ ਪ੍ਰਤੀਤ" ॥ 'ਤੇ ਅਮਲ ਨਹੀਂ ਕਰਨਾ ।
ਜਨੇਊ ਤੇ ਬੋੱਦੀ ਵਾਲੇ ਬ੍ਰਾਹਮਨ ਨੂੰ ਛੱਡ ਕੇ ਗਾਤਰੇ ਤੇ ਦਾੜ੍ਹੀਆਂ ਵਾਲੇ ਬ੍ਰਾਹਮਣਾਂ ਨੂੰ ਫੜ੍ਹ ਲਿਆ। ਭਾਈ ਸਿੱਖਾ ਮੈਨੂੰ ਮਾਫ ਕਰੀਂ, ਮੈਂ ਗੁਰੂ ਦੀ ਸਿੱਖਿਆ ਵਿਰੁੱਧ ਨਹੀਂ ਜਾ ਸਕਦਾ। ਮੈਥੋਂ ਤੇਰੇ ਪਿੱਤਰਾਂ ਨੂੰ ਭੋਜਨ ਨਹੀਂ ਪਹੁਚਾਆਿ ਜਾਣਾ। ਵਢੀਐ ਹਥ ਦਲਾਲ ਕੇ..............। ਮੈਥੋਂ ਅਪਣੇ ਹੱਥ ਵਢਾਏ ਨਹੀਂ ਜਾਣੇ ॥
"ਅੱਜ ਦੇ ਗਿਆਨੀਆਂ 'ਚ ਆਕੜ ਹੀ ਬਹੁਤ ਵਧ ਗਈ ਹੈ। ਬੁੜ-ਬੁੜ ਕਰਦਾ ਉਹ ਕਿਸੇ ਹੋਰ ਦਾੜ੍ਹੀ ਤੇ ਗਾਤਰੇ ਵਾਲੇ ਬ੍ਰਾਹਮਣ ਨੂੰ ਲੱਭਣ ਲਈ ਤੁਰ ਗਿਆ ? 

-: ਸ. ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708

ਧਨਵਾਦ ਸਹਿਤ : http://www.khalsanews.org/newspics/2013/08%20Aug%202013/12%20Aug%2013/12%20Aug%2013%20Sikh%20Bithaune%20han%20-%20Surinder%20S%20Khalsa.htm

Advertisement

 
Top