SIKHI AWARENESS & WELFARE SOCIETY SIKHI AWARENESS & WELFARE SOCIETY Author
Title: ਡੇਰਿਆਂ ਅਤੇ ਸਿਆਸਤ ਦੀ ਸਾਂਝ ਨੇ ਲੁੱਟ ਲਿਆ ਸਮਾਜ :- ਦਲਜੀਤ ਸਿੰਘ ਇੰਡਿਆਨਾ
Author: SIKHI AWARENESS & WELFARE SOCIETY
Rating 5 of 5 Des:
ਅਜ ਕਲ ਜਦੋਂ ਵੀ ਟੀ ਵੀ ਚਲਾਓ ਜਾਂ ਹੋਰ ਸ਼ੋਸ਼ਲ ਮੀਡਿਆ ਖੋਲੋ ਤਾਂ ਇੱਕ ਅੱਧੀ ਖਬਰ ਕਿਸੇ ਨਾ ਕਿਸੇ ਸਾਧ ਸੰਤ ਦੀ ਜਰੁਰ ਹੁੰਦੀ ਹੈ । ਜਿਸ ਵਿਚ ਬਲਾਤਕਾਰ ਦੇ ਦੋਸ਼… ਜਮੀ...
ਅਜ ਕਲ ਜਦੋਂ ਵੀ ਟੀ ਵੀ ਚਲਾਓ ਜਾਂ ਹੋਰ ਸ਼ੋਸ਼ਲ ਮੀਡਿਆ ਖੋਲੋ ਤਾਂ ਇੱਕ ਅੱਧੀ ਖਬਰ ਕਿਸੇ ਨਾ ਕਿਸੇ ਸਾਧ ਸੰਤ ਦੀ ਜਰੁਰ ਹੁੰਦੀ ਹੈ । ਜਿਸ ਵਿਚ ਬਲਾਤਕਾਰ ਦੇ ਦੋਸ਼… ਜਮੀਨ ਹੜਪਣ ਦੇ ਦੋਸ਼ ਅਤੇ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ, ਜਿਸ ਵਿਚ ਹਰ ਰੋਜ ਕਿਸੇ ਨਾ ਕਿਸੇ ਸਾਧ ਸੰਤ ਦਾ ਨਾਮ ਆਇਆ ਹੁੰਦਾ ਹੈ। ਅਸਲ ਵਿਚ ਇਹ ਸਾਧ ਸੰਤ ਸਮਾਜ ਇਕ ਅੰਡਰਵਰਲਡ ਹੈ, ਜੋ ਡੇਰਿਆਂ ਦੀ ਆੜ ਅਤੇ ਆਪਣੇ ਪਹਿਰਾਵੇ ਦੀ ਆੜ ਵਿਚ ਬਹੁਤ ਵੱਡਾ ਬਿਜਨਿਸ ਚਲਾ ਰਿਹਾ ਹੈ । ਸੰਤ ਅਤੇ ਸਾਧ ਸ਼ਬਦ ਹਰ ਇਕ ਚਿੱਟੇ ਨੀਲੇ ਪੀਲੇ ਚੋਲੇ ਵਾਲਾ ਆਪਣੇ ਨਾਮ ਅੱਗੇ ਲਾਕੇ ਲੋਕਾਂ ਦਾ ਸਰੀਰਕ ਅਤੇ ਆਰਥਿਕ ਸ਼ੋਸ਼ਣ ਕਰ ਰਿਹਾ ਹੈ। ਇਹ ਸੰਤ ਪੁਣੇ ਅਤੇ ਡੇਰਿਆਂ ਦੇ ਬਿਜਿਨਿਸ ਨੂੰ ਸਿਆਸੀ ਪੁਛਤਪਨਾਹੀ ਹੁੰਦੀ ਹੈ, ਸਿਆਸਤਦਾਨਾਂ ਨੂੰ ਵੋਟਾਂ ਖਾਤਿਰ ਇਹਨਾ ਡੇਰਿਆਂ ਦੀ ਲੋੜ ਹੁੰਦੀ ਹੈ। ਡੇਰਿਆਂ ਨੂੰ ਆਪਣੀ ਸੁਰਖਿਆ ਵਾਸਤੇ ਇਹਨਾ ਨੇਤਾਵਾਂ ਦੀ ਲੋੜ ਹੁੰਦੀ ਹੈ, ਸੋ ਇਹ ਸਭ ਕੁਝ ਮਿਲੀਭੁਗਤ ਨਾਲ ਹੁੰਦਾ ਹੈ।
ਪਿਛਲੇ ਦਿਨਾਂ ਵਿੱਚ ਸਰਸੇ ਵਾਲਾ ਸਾਧ ਜਿਸ 'ਤੇ ਅਨੇਕਾਂ ਕੇਸ ਚਲੇ, ਪਰ ਓਸ ਨੂੰ ਇਕ ਦਿਨ ਵੀ ਜੇਲ ਨਹੀਂ ਜਾਣਾ ਪਿਆ, ਉਲਟਾ ਓਸ ਨੂੰ ਜ਼ੈਡ ਸਿਕੁਰਟੀ ਵੀ ਮਿਲੀ ਹੋਈ ਹੈ।
ਇਕ ਸੰਤ ਮਾਨ ਸਿੰਘ ਪਿਹੇਵੇ ਵਾਲਾ ਜਿਸ 'ਤੇ ਕਈ ਬਲਾਤਕਾਰ ਦੇ ਦੋਸ਼ ਹਨ ਅਤੇ ਓਸ ਨੇ ਡਾਕਟਰ ਖੈਹਿਰਾ ਦੀਆਂ ਅੱਖਾਂ ਵਿਚ ਤੇਜਾਬ ਪਾ ਦਿਤਾ ਸੀ, ਓਸ ਨੂੰ ਇਕ ਦਿਨ ਵੀ ਜੇਲ ਨਹੀਂ ਜਾਣਾ ਪਿਆ, ਉਲਟਾ ਲਾਲ ਬੱਤੀ ਵਾਲੀ ਗੱਡੀ ਵਿਚ ਘੁੰਮਦਾ ਹੈ। ਨਾਨਕਸਰੀਆਂ ਦਾ ਇਕ ਸੰਤ ਘਾਲਾ ਸਿੰਘ ਓਸ ਤੇ ਵੀ ਕਤਲ ਦੇ ਕਈ ਕੇਸ ਹਨ। ਪਰ ਪੰਜਾਬ ਦੇ ਵੱਡੇ ਵੱਡੇ ਲੀਡਰ ਘਾਲੇ ਦੇ ਪੈਰਾਂ ਵਿਚ ਬੈਠਦੇ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਕ ਆਪਣੇ ਚੇਲੇ ਦੇ ਕੇਸ ਕਤਲ ਕਰ ਦਿਤੇ ਅਤੇ ਇਕ ਲੜਕੀ ਨੇ ਢੱਡਰੀਆਂ ਵਾਲੇ ਡੇਰੇ ਵਿਚ ਆਤਮਹਤਿਆ ਕਰ ਲਈ ਸੀ, ਓਸ ਦੇ ਕੇਸ ਚਲਦੇ ਹਨ।
ਇਕ ਸੰਤ ਧਨਵੰਤ ਸਿੰਘ ਗੁਰਦਾਸਪੁਰੀਆ ਜਿਸ ਨੇ ਆਪਣੇ ਡੇਰੇ ਵਿਚ ਆਉਣ ਵਾਲੀ ਇਕ ਕੁੜੀ ਨਾਲ ਬਲਾਤਕਾਰ ਕੀਤਾ ਸੀ, ਓਸ ਨੂੰ ਓਸ ਸਮੇ ਦੇ ਜਥੇਦਾਰ ਜੁਗਿੰਦਰ ਸਿੰਘ ਵੇਦਾਂਤੀ ਨੇ ਸਤਰ ਹਜਾਰ ਲੈਕੇ ਬਰੀ ਕਰ ਦਿਤਾ ਸੀ.. ਪਰ ਬਾਅਦ ਵਿੱਚ ਓਸ ਸਾਧ ਨੂੰ ੧੦ ਸਾਲ ਦੀ ਸਜਾ ਹੋ ਗਈ ਸੀ।
ਇਕ ਸਾਧ ਦਰਸ਼ਨ ਸਿੰਘ ਢੱਕੀ ਵਾਲਾ ਵੀ ਕਿਸੇ ਕੇਸ਼ ਵਿਚ ਜੇਲ ਵਿਚ ਹੈ।
ਹੁਣ ਇਕ ਆਸਾ ਰਾਮ ਆਪੇ ਬਣਿਆ ਬਾਪੂ ਫੜਿਆ ਗਿਆ, ਜਿਸ 'ਤੇ ਬਹੁਤ ਹੀ ਗੰਭੀਰ ਦੋਸ਼ ਲੱਗੇ ਹਨ । ਜੋ ਅਜ ਪੋਲਿਸ ਹਿਰਾਸਤ ਵਿਚ ਹੈ ਅਤੇ ਭਾਜਪਾ ਵਾਲੇ ਇਸ ਆਸਾ ਰਾਮ ਦੀ ਹਮਾਇਤ ਤੇ ਆ ਖੜੇ ਹਨ ।
ਇਹੋ ਜਿਹੇ ਹੋਰ ਹਜ਼ਾਰਾਂ ਮਾਮਲੇ ਹਨ, ਜਿਸ ਵਿਚ ਇਹ ਅਖੌਤੀ ਸੰਤ ਸਾਧ ਜੇਲਾਂ ਵਿਚ ਜਾਂ ਅਦਾਲਤਾਂ ਵਿਚ ਧੱਕੇ ਖਾ ਰਹੇ ਹਨ। ਅਜ ਦੇ ਦੌਰ ਵਿਚ ਧਰਮ ਦੇ ਨਾਮ 'ਤੇ ਲੁਟ ਬਹੁਤ ਹੋ ਰਹੀ ਹੈ। ਇਹ ਇਕ ਬਹੁਤ ਵੱਡਾ ਗੋਰਖ ਧੰਦਾ ਬਣ ਚੁਕਿਆ ਹੈ, ਇਹ ਸਾਧ ਸੰਤ ਇੱਕ ਸ਼ਿਕਾਰੀ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਜੋ ਧਰਮ ਦਾ ਚੋਲਾ ਪਾਕੇ ਸ਼ਰਧਾਲੂ ਰੂਪੀ ਪੰਛੀਆਂ ਨੂੰ ਫਸਾਈ ਜਾਂਦੇ ਨੇ । ਪਰ ਇਸ ਜਾਲ ਵਿਚ ਆਮ ਬੰਦਾ ਸ਼ਰਧਾਲੂ ਦੇ ਰੂਪ ਵਿਚ ਫਸ ਜਾਂਦਾ ਹੈ, ਅਤੇ ਅਤੇ ਓਸ ਨੂੰ ਪਤਾ ਹੀ ਨਹੀਂ ਲਗਦਾ ਕਿ ਓਹ ਲੁਟ ਹੋ ਰਿਹਾ ਹੈ।
ਜੇਕਰ ਇਹਨਾ ਸਾਧਾਂ ਸੰਤਾਂ ਨੂੰ ਮੰਨਣ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ ਕਰੋ, ਤਾਂ ਇਹ ਗਲ ਨੂੰ ਆਉਂਦੇ ਨੇ .. ਡੇਰਿਆਂ ‘ਤੇ ਜਾਣ ਵਾਲੇ ਸਾਰੇ ਲੋਕ ਸ਼ਰਧਾਲੂ ਨਹੀਂ ਹੁੰਦੇ। ਲੋਕਾਂ ਦੇ ਅਜਿਹੇ ਡੇਰਿਆਂ ਵਿਚ ਜਾਣ ਦੇ ਕਾਰਨ ਸ਼ਰਧਾ ਨਾਲੋਂ ਸਮਾਜਕ-ਆਰਥਿਕ-ਮਨੋਵਿਗਿਆਨਕ ਵਧੇਰੇ ਹੁੰਦੇ ਹਨ। ਪਿੰਡਾਂ ਵਿਚੋਂ ਜਦੋਂ ਕਿਸੇ ਡੇਰੇ ਲਈ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਹਨ, ਤਾਂ ਉਨ੍ਹਾਂ ਵਿਚ ਸ਼ਰਧਾਲੂ ਤਾਂ ਆਟੇ ਵਿਚ ਲੂਣ ਬਰਾਬਰ ਹੀ ਹੁੰਦੇ ਹਨ, ਬਾਕੀ ਸਾਰੇ ਨਾਲ ਜਾਣ ਵਾਲੇ ਹੀ ਸਾਥੀ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤ ਵਾਰ ਇਹ ਸ਼ਰਧਾਲੂ ਅਤੇ ਉਨ੍ਹਾਂ ਦੇ ਨਾਲ ਵਾਲੇ ਅਕਸਰ ਭੁਗਤਦੇ ਸਬੰਧਤ ਡੇਰੇ ਦੇ ਹੱਕ ਵਿੱਚ ਹਨ।
ਦਰਅਸਲ ਡੇਰਿਆਂ ਦਾ ਮੱਕੜ-ਜਾਲ ਹੈ ਹੀ ਅਜਿਹਾ ਕਿ ਸਾਧਾਰਨ ਬੰਦਾ ਇਨ੍ਹਾਂ ਦੀ ਅਸਲੀਅਤ ਤੱਕ ਪਹੁੰਚਣ ਵਿਚ ਨਾਕਾਮ ਰਹਿੰਦਾ ਹੈ। ਜਦੋਂ ਤੱਕ ਅਸਲੀਅਤ ਸਾਹਮਣੇ ਆਉਂਦੀ ਹੈ, ਉਦੋਂ ਤੱਕ ਕਿੰਨਾ ਸਾਰਾ ਪਾਣੀ ਪੁਲਾਂ ਹੇਠੋਂ ਵਗ ਚੁੱਕਾ ਹੁੰਦਾ ਹੈ।
ਪਿਛਲੇ ਦੋ ਤਿੰਨ ਸਾਲ ਤੋਂ ਸ਼ੋਸ਼ਲ ਮੀਡਿਆ ਬੜਾ ਵਧੀਆ ਕੰਮ ਕਰ ਰਿਹਾ ਹੈ, ਜਿਵੇਂ ਫੇਸਬੁਕ 'ਤੇ ਆਪਣੇ ਗਰੁਪ ਅਖੌਤੀ ਸੰਤਾਂ ਦੇ ਕੌਤਕ ਅਤੇ ਹੋਰ ਗਰੁਪ ਵਧੀਆ ਤਰੀਕੇ ਨਾਲ ਕਾਫੀ ਸਮੇਂ ਤੋ ਲੋਕਾਂ ਨੂੰ ਸਮਝਉਣ ਵਿਚ ਲੱਗੇ ਹੋਏ ਹਨ, ਕਿ ਬਚੋ ਇਹਨਾ ਡੇਰਿਆਂ ਤੋਂ, ਇਨ੍ਹਾਂ ਅਖੌਤੀ ਸੰਤਾਂ ਤੋਂ, ਪਰ ਇਹਨਾਂ ਨੂੰ ਗੁਰੂ ਸਮਾਨ ਮੰਨਣ ਵਾਲੇ ਲੋਕ ਸਮਝਣ ਦੀ ਬਜਾਏ, ਸਾਨੂੰ ਨਾਸਤਿਕ ਅਤੇ ਗੁਰੂ ਦੋਖੀ ਦਸਦੇ ਹਨ।
ਪਰ ਪਿਛਲੇ ਸਮੇਂ ਨਾਲੋਂ ਕਾਫੀ ਫਰਕ ਹੈ, ਲੋਕ ਕਾਫੀ ਵਾਪਿਸ ਆ ਰਹੇ ਨੇ। ਪਰ ਇਹਨਾਂ ਡੇਰਿਆਂ ਖਿਲਾਫ਼ ਸੰਘਰਸ ਕਰਨ ਇਕ ਅਧੇ ਬੰਦੇ ਜਾਂ ਇੱਕ ਅੱਧ ਸੰਸਥਾ ਦਾ ਕੰਮ ਨਹੀਂ, ਇਸ ਵਾਸਤੇ ਇਕ ਲੋਕ ਲਹਿਰ ਦੀ ਲੋੜ ਹੈ, ਤਾਂ ਹੀ ਇਸ ਸਿਆਸਤੀ ਲੋਕਾਂ ਅਤੇ ਸੰਤਾਂ ਸਾਧਾਂ ਦੀ ਸਾਂਝ ਪਿਆਲੀ ਟੂਟੇਗੀ। ਜੇਕਰ ਇਹਨਾ ਖਿਲਾਫ਼ ਅਸੀਂ ਲੋਕ ਲਹਿਰ ਨਾ ਬਣਾ ਸਕੇ ਅਤੇ ਨਾ ਜਾਗੇ, ਤਾਂ ਇਹ ਸਿਆਸੀ ਅਤੇ ਧਾਰਮਿਕ ਅਖਵਾਉਣ ਵਾਲੇ ਸਾਧ ਸੰਤ, ਧਰਮ ਦੇ ਨਾਮ ਥੱਲੇ ਲੋਕਾਂ ਦਾ ਜਿਸਮਾਨੀ ਅਤੇ ਆਰਥਿਕ ਸ਼ੋਸ਼ਣ ਕਰਦੇ ਰਹਿਣਗੇ।
ਜਾਗੋ ਸਿੱਖੋ ਜਾਗੋ ...ਪਾਖੰਡੀ ਸਾਧ ਸੰਤ ਅਤੇ ਇਨ੍ਹਾਂ ਦੇ ਸਾਥੀ ਲੀਡਰ ਤਿਆਗੋ..

ਦਲਜੀਤ ਸਿੰਘ ਇੰਡਿਆਨਾ
Ph:- 317 590 7448

Advertisement

 
Top