SIKHI AWARENESS & WELFARE SOCIETY SIKHI AWARENESS & WELFARE SOCIETY Author
Title: ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਵੱਲੋਂ ਪੰਜਾਬ ਤੋਂ ਬਾਹਰ ਪਹਿਲਾ ਪ੍ਰੋਗ੍ਰਾਮ ਅੱਜ : ਇੰਟਰੀ ਪਾਸਾਂ ਲਈ ਲੱਗੀਆਂ ਲੰਬੀਆਂ ਲੈਣਾ
Author: SIKHI AWARENESS & WELFARE SOCIETY
Rating 5 of 5 Des:
ਪਿਛਲੇ ਦਿਨੀਂ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ, ਕਿ ਫ਼ਤਹਿ ਮਲਟੀਮੀਡੀਆ ਨੇ ਦੂਸ਼ਿਤ ਹੋ ਚੁੱਕੇ ਪੰਜਾਬੀ ਗੀਤ-ਸੰਗੀਤ ਪ੍ਰਤੀ ਆ...
ਪਿਛਲੇ ਦਿਨੀਂ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਪਤਾ ਲੱਗ ਹੀ ਚੁੱਕਾ ਹੋਵੇਗਾ, ਕਿ ਫ਼ਤਹਿ ਮਲਟੀਮੀਡੀਆ ਨੇ ਦੂਸ਼ਿਤ ਹੋ ਚੁੱਕੇ ਪੰਜਾਬੀ ਗੀਤ-ਸੰਗੀਤ ਪ੍ਰਤੀ ਆਪਣੀ ਫ਼ਿਕਰਮੰਦੀ ਨੂੰ ਅਮਲੀ ਰੂਪ ਦਿੰਦਿਆਂ ਸਾਫ਼-ਸੁਥਰੀ ਗਾਇਕੀ ਦਾ ਇਕ ਮਿਊਜ਼ੀਕਲ ਗਰੁੱਪ ਤਿਆਰ ਕੀਤਾ ਹੈ, ਜਿਸਦਾ ਨਾਮ ਹੈ “ਫ਼ਤਹਿ ਰੌਕਸ” ਮਿਊਜ਼ੀਕਲ ਗਰੁੱਪ ।

ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਵੱਲੋਂ ਪੰਜਾਬ ਤੋਂ ਬਾਹਰ ਪਹਿਲਾ ਪ੍ਰੋਗ੍ਰਾਮ ਅੱਜ : ਇੰਟਰੀ ਪਾਸਾਂ ਲਈ ਲੱਗੀਆਂ ਲੰਬੀਆਂ ਲੈਣਾ ਇਸ ਦੇ ਸਾਰੇ ਪ੍ਰਫ਼ੌਰਮਰ ਹੀ ਸਾਬਤ-ਸੂਰਤ ਨੌਜਵਾਨ ਹਨ। ਇਸ ਗਰੁੱਪ ਦੁਆਰਾ ਜੋ ਵੀ ਮੈਟਰ ਗਾਇਆ ਜਾਂ ਬੋਲਿਆ ਜਾਂਦਾ ਹੈ, ਉਹ ਇਹਨਾਂ ਨੌਜਵਾਨਾਂ ਨੇ ਬੜੀ ਮਿਹਨਤ ਨਾਲ ਖ਼ੁਦ ਹੀ ਲਿਖਿਆ ਹੋਇਆ ਹੈ ।

ਇਸ ਗਰੁੱਪ ਦੀ ਹਰ ਪੇਸ਼ਕਾਰੀ ਇਸ ਤਰ੍ਹਾਂ ਦੀ ਹੈ ਕਿ ਸੁਣਨ ਵਾਲੇ ਦਾ ਸੀਨਾ ਚੌੜਾ ਹੋ ਜਾਂਦਾ ਹੈ ।
ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਹਰ ਟਰੈਕ ਨੂੰ ਦੇਖਦਿਆਂ, ਸੁਣਦਿਆਂ ਤੇ ਵਿਚਾਰਦਿਆਂ ਜਮਸ਼ੇਦਪੁਰ ਦੇ ਨੌਜਵਾਨਾਂ ਅਤੇ ਗੁਰਮਤਿ ਪ੍ਰਚਾਰ ਸੈਂਟਰ ਵੱਲੋਂ ਵੱਡੇ ਪੱਧਰ ‘ਤੇ ਫ਼ਤਹਿ ਰੌਕਸ ਮਿਊਜ਼ੀਕਲ ਨਾਈਟ 21 ਸਤੰਬਰ 2013 ਨੂੰ ਕਰਵਾਇਆ ਜਾ ਰਿਹਾ ਹੈ
ਗੁਰਮਤਿ ਪ੍ਰਚਾਰ ਸੈਂਟਰ ਦੇ ਸਾਰੇ ਨੌਜਵਾਨ ਹੀ ਬੜੀ ਚੜ੍ਹਦੀ ਕਲਾ ਵਾਲੇ ਹਨ । ਇਹਨਾਂ ਨੌਜਵਾਨਾਂ ਵੱਲੋਂ ਜੋ ਫ਼ਤਹਿ ਰੌਕਸ ਨਾਈਟ ਕਰਵਾਈ ਜਾ ਰਹੀ ਹੈ ਉਸ ਲਈ ਜਮਸ਼ੇਦਪੁਰ ਵਿਚ ਰਾਜਿੰਦਰਾ ਵਿਦਿਆਲਿਆ ਆਊਡੋਟੋਰੀਅਮ ਬੁਕ ਕਰਵਾਇਆ ਗਿਆ ਹੈ ।
ਫ਼ਤਹਿ ਰੌਕਸ ਨਾਈਟ ਨੂੰ ਦੇਖਣ, ਸੁਣਨ ਤੇ ਮਾਨਣ ਲਈ ਸੰਗਤਾਂ ਵੱਲੋਂ ਬੜਾ ਉਤਸ਼ਾਹ ਵਿਖਾਇਆ ਜਾ ਰਿਹਾ ਹੈ । 
ਆਪਣੀ ਇਸ ਮਿਊਜ਼ੀਕਲ ਨਾਈਟ ਵਿਚ ਫ਼ਤਹਿ ਰੌਕਸ ਗਰੁੱਪ ਦੇ ਪ੍ਰਫ਼ੌਰਮਾਂ ਵੱਲੋਂ ਦੇਸ਼-ਵਿਦੇਸ਼ ਵਿਚ ਵਾਪਰਦੀਆਂ ਮਨੁੱਖ ਵਿਰੋਧੀ ਘਟਨਾਵਾਂ, ਸਿੱਖ ਇਤਿਹਾਸ, ਭਰੂਣ ਹੱਤਿਆ, ਨਸ਼ਾ ਤੇ ਹੋਰ ਕਈ ਕਿਸਮ ਦੀਆਂ ਕੁਰੀਤੀਆਂ ‘ਤੇ ਫ਼ੋਕਸ ਕੀਤਾ ਜਾਵੇਗਾ ।

ਅੱਜ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਤਕਰੀਬਨ 18 ਘੰਟੇ ਪਹਿਲੇ ਇਸ ਖਬਰ ਨੂੰ ਲਿਖੇ ਜਾਣ ਤਕ ਇਹ ਹਾਲ ਹੈ ਕੀ ਤਕਰੀਬਨ 800 ਲੋਗਾਂ ਦੀ ਸਹੁਲਤ ਵਾਲੇ ਹਾਲ ਚ 1300 ਦੇ ਕਰੀਬ ਪਾਸ ਵੰਡੇ ਜਾ ਚੁੱਕੇ ਹਨ ਅਤੇ ਹੁਣ ਰਾਤ ਦੇ 12 ਵਜੇ ਤਕ ਵੀ ਪ੍ਰਬੰਧਕਾਂ ਦੇ ਘਰ ਅਤੇ ਫੋਨਾਂ ਤੇ ਪਾਸ ਮੰਗਣ ਵਾਲਿਆਂ ਦੀ ਗਿਣਤੀ ਘਟੀ ਨਹੀਂ ਹੈ

Advertisement

 
Top