SIKHI AWARENESS & WELFARE SOCIETY SIKHI AWARENESS & WELFARE SOCIETY Author
Title: ਮੈਂ ਵੀ ਆਪਣੀ ਕੌਮ ਲਈ ਕੁੱਝ ਕਰਨਾ ਚਾਹੁੰਦਾ ਹਾਂ : ਫਤਹਿ ਰੌਕਸ
Author: SIKHI AWARENESS & WELFARE SOCIETY
Rating 5 of 5 Des:
ਸਭ ਤੋਂ ਪਹਿਲਾਂ ਸ਼ੁਕਰਾਨਾ ਅਦਾ ਕਰਦੇ ਹਾਂ ਉਸ ਪ੍ਰਮਾਤਮਾ ਦਾ, ਜਿਹੜਾ ਪੂਰੀ ਕਾਇਨਾਤ ਨੂੰ ਚਲਾ ਰਿਹਾ ਹੈ। ਅਕਾਲ ਪੁਰਖ ਨੇ ਸਾਨੂੰ ਇੱਕ ਕਾਰਜ ਬਖ਼ਸ਼ਿਆ ਤੇ ਅਸੀਂ ਉਸ ਕਾ...
ਸਭ ਤੋਂ ਪਹਿਲਾਂ ਸ਼ੁਕਰਾਨਾ ਅਦਾ ਕਰਦੇ ਹਾਂ ਉਸ ਪ੍ਰਮਾਤਮਾ ਦਾ, ਜਿਹੜਾ ਪੂਰੀ ਕਾਇਨਾਤ ਨੂੰ ਚਲਾ ਰਿਹਾ ਹੈ। ਅਕਾਲ ਪੁਰਖ ਨੇ ਸਾਨੂੰ ਇੱਕ ਕਾਰਜ ਬਖ਼ਸ਼ਿਆ ਤੇ ਅਸੀਂ ਉਸ ਕਾਰਜ ਵਿਚਲੀ ਭਾਵਨਾ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਆਪਣਾ ਫ਼ਰਜ਼ ਅਦਾ ਕਰਨ ਲਈ ਸਿਰਤੋੜ ਯਤਨ ਰਹੇ ਹਾਂ। ਆਪਣਾ ਫ਼ਰਜ਼ ਪਛਾਣਦਿਆਂ ਹੋਇਆਂ, ਗੁਰਮਤਿ ਪ੍ਰਚਾਰ ਸੈਂਟਰ, ਜਮਸ਼ੇਦਪੁਰ (ਝਾਰਖੰਡ) ਦੇ ਗੁਰਸਿੱਖ ਨੌਜਵਾਨਾਂ ਨੇ ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੀ ਪਹਿਲੀ ਮਿਊਜ਼ੀਕਲ ਨਾਈਟ ਜਮਸ਼ੇਦਪੁਰ ਦੇ ਰਾਜਿੰਦਰਾ ਵਿਦਿਆਲਿਆ ਆਊੁਡੀਟੋਰੀਅਮ ਵਿੱਚ ਕਰਵਾਈ।
ਇਸ ਮਿਊਜ਼ੀਕਲ ਨਾਈਟ ਤੋਂ ਇੱਕ ਦਿਨ ਪਹਿਲਾਂ ਜਦੋਂ ਫ਼ਤਹਿ ਰੌਕਸ ਗਰੁੱਪ ਦੀ ਪੂਰੀ ਟੀਮ ਉੱਥੇ ਪਹੁੰਚੀ, ਤਾਂ ਉੱਥੋਂ ਦੇ ਬਹੁਤੇ ਸਰੋਤਿਆਂ ਦੇ ਅੰਦਰ ਇੱਕ ਦੁਬਿਧਾ ਚੱਲ ਰਹੀ ਸੀ, ਕਿ ਫ਼ਤਹਿ ਰੌਕਸ ਗਰੁੱਪ ਵਾਲੇ ਐਹੋ ਜੇ ਕਿਹੜੇ ਗੀਤ ਜਾਂ ਬੋਲ ਗਾਉਣ/ਸੁਣਾਉਣਗੇ ਜਿਹੜੇ ਅਸੀਂ ਆਪਣੀਆਂ ਬਹੂ-ਬੇਟੀਆਂ ਨਾਲ ਬਹਿਕੇ ਦੇਖ-ਸੁਣ ਸਕਦੇ ਹਾਂ। ਕਿਤੇ-ਕਿਤੇ ਪ੍ਰਬੰਧਕਾਂ ਅੰਦਰ ਵੀ ਧੁੜਕੂ ਸੀ, ਕਿ ਕਿਤੇ ਲੋਕਾਂ 'ਚ ਬਦਨਾਮੀ ਹੀ ਨਾ ਹੋ ਜੇ, ਕਿ ਤੁਸੀਂ ਆ ਕੀ ਸੱਪ ਕੱਢ ਮਾਰਿਆ। ਕੁਝ ਪ੍ਰਬੰਧਕਾਂ ਨੇ ਫ਼ਤਹਿ ਰੌਕਸ ਗਰੁੱਪ ਦੀ ਟੀਮ ਨੂੰ ਸਵਾਲ-ਜਵਾਬ ਵੀ ਕੀਤੇ। ਪਰ ਫ਼ਤਹਿ ਰੌਕਸ ਗਰੁੱਪ ਨੇ ਪੂਰੇ ਆਤਮ-ਵਿਸ਼ਵਾਸ ਨਾਲ ਉਹਨਾਂ ਨੂੰ ਜਵਾਬ ਦਿੱਤੇ ਤੇ ਉਹਨਾਂ ਨੂੰ ਨਿਸਚਿੰਤ ਹੋ ਜਾਣ ਦਾ ਭਰੋਸਾ ਦਿਵਾਇਆ।
ਜਦੋਂ ਸ਼ਾਮ 7 ਵਜੇ ਫ਼ਤਹਿ ਰੌਕਸ ਗਰੁੱਪ ਆਪਣੀ ਤਿਆਰੀ ਨਾਲ ਸਟੇਜ 'ਤੇ ਆਇਆ ਤਾਂ ਕੀ ਦੇਖਿਆ ਕਿ ਸਾਰਾ ਹਾਲ ਪੁਰੇ ਦਾ ਪੂਰਾ ਭਰਿਆ ਸੀ। ਹਰ ਇਕ ਸਰੋਤੇ ਦੀ ਹਾਲ ਵਿਚ ਐਂਟਰੀ ਬਿਨਾਂ ਪਾਸ ਤੋਂ ਨਹੀਂ ਸੀ। ਹਰ ਸਰੋਤੇ ਨੂੰ ਫੀਡ ਬੈਕ ਫ਼ਾਰਮ ਦਿੱਤੇ ਗਏ ਸਨ।
ਜਿਉਂ-ਜਿਉਂ ਫ਼ਤਹਿ ਰੌਕਸ ਗਰੁੱਪ ਆਪਣੀ ਪੇਸ਼ਕਾਰੀ ਕਰਦਾ ਗਿਆ ਤਿਉਂ-ਤਿਉਂ ਜੈਕਾਰਿਆਂ ਦੀ ਗੂੰਜ ਹੋਰ ਉੱਚੀ ਹੁੰਦੀ ਗਈ । ਆਖ਼ਰੀ ਪੇਸ਼ਕਾਰੀ 'ਮੈਂ ਵੀ ਆਪਣੀ ਕੌਮ ਲਈ ਕੁਝ ਕਰਨਾ ਚਾਹੁੰਦਾ ਹਾਂ।' ਦੌਰਾਨ ਸਾਰੇ ਹਾਲ ਵਿਚਲੇ ਸਰੋਤਿਆਂ ਨੇ ਆਪਣੀਆਂ-ਆਪਣੀਆਂ ਸੀਟਾਂ ਤੋਂ ਖੜ੍ਹਕੇ ਸਨਮਾਨ ਦਿੱਤਾ ਤੇ ਜੈਕਾਰੇ ਲਗਾਏ ਅਤੇ ਆਪਣੀ ਕੌਮ ਲਈ ਕੁਝ ਕਰ ਜਾਣ ਦਾ, ਡੇਰਾਵਾਦ, ਬਾਬਾਵਾਦ, ਨਸ਼ਿਆਂ ਤੇ ਭਰੂਣ ਹੱਤਿਆ ਵਰਗੀਆਂ ਸਮਾਜ ਨੂੰ ਖਾ ਰਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਸਤਪਾਲ ਸਿੰਘ ਦੁੱਗਰੀ ਨਾਲ ਵਾਅਦਾ ਵੀ ਕੀਤਾ ਤੇ ਆਪਣੀ ਪੂਰੀ ਦੀ ਪੂਰੀ ਜ਼ਿੰਦਗੀ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਜੀਣ ਤੇ ਆਉਣ ਵਾਲੀਆਂ ਨਸਲਾਂ ਲਈ ਚੰਗੇ ਰਸਤੇ ਬਨਾਉਣ ਦਾ ਹਲਫ਼ ਵੀ ਲਿਆ।ਪ੍ਰਬੰਧਕਾਂ ਨੇ ਜਦੋਂ ਫੀਡ ਬੈਕ ਫ਼ਾਰਮ ਪੜ੍ਹੇ ਤਾਂ 100% ਹਾਂ-ਪੱਖੀ ਫੀਡ ਬੈਕ ਸੀ। ਬਹੁਤ ਸਾਰੇ ਸਰੋਤਿਆਂ ਨੇ ਇਹ ਵੀ ਲਿਖਿਆ ਕਿ ਇਸ ਤਰ੍ਹਾਂ ਦੇ ਮਿਊਜ਼ੀਕਲ ਪ੍ਰੋਗਰਾਮ ਹਰ ਜਗ੍ਹਾ ਹੋਣੇ ਚਾਹੀਦੇ ਹਨ। ਉਹਨਾਂ ਇਹ ਵੀ ਲਿਖਿਆ ਕਿ ਅੱਜ ਅਸੀਂ ਇਸ ਪ੍ਰੋਗਰਾਮ 'ਚੋਂ ਉਹ ਕੁਝ ਸਿੱਖ ਕੇ ਜਾ ਰਹੇ ਹਾਂ ਜਿਹੜਾ ਸਾਨੂੰ ਵੱਡੇ-ਵੱਡੇ ਤੇ ਆਪਣੇ-ਆਪ ਨੂੰ ਕਹਿੰਦੇ-ਕਹਾਉਂਦੇ ਤਜਰਬੇਕਾਰਾਂ ਤੋਂ ਵੀ ਨਹੀਂ ਮਿਲਿਆ । ਉਹਨਾਂ ਨੇ ਆਪਣੇ ਨਜ਼ਰੀਏ ਵਿਚ ਬਦਲਾਅ ਵੀ ਮਹਿਸੂਸ ਕੀਤਾ। ਸਭ ਸਰੋਤਿਆਂ ਨੇ ਪ੍ਰਬੰਧਕਾਂ ਨੂੰ ਵਾਰ-ਵਾਰ ਵਧਾਈ ਦਿੱਤੀ ਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਵਾਉਂਦੇ ਰਹਿਣ ਦੀ ਬੇਨਤੀ ਕੀਤੀ ਤੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿਵਾਇਆ।

ਸਭ ਨੇ ਇਹੀ ਹੀ ਮਹਿਸੂਸ ਕੀਤਾ ਕਿ ਅਸਲ ਵਿਚ ਇਹ ਅਜਿਹਾ ਮਿਊਜ਼ੀਕਲ ਗਰੁੱਪ ਹੈ, ਜਿਸ ਰਾਹੀਂ ਸਮਾਜ ਵਿਚਲੇ ਸ਼ਰਾਰਤੀ ਅਨਸਰਾਂ ਦਾ ਪਰਦਾ ਫ਼ਾਸ਼ ਕੀਤਾ ਜਾਂਦਾ ਹੈ ਤੇ ਇਹਨਾਂ ਅਨਸਰਾਂ ਦੁਆਰਾ ਫ਼ੈਲਾਈਆਂ ਜਾਂਦੀਆਂ ਕੁਰੀਤੀਆਂ ਪ੍ਰਤੀ ਸੰਗਤ ਨੂੰ ਜਾਣੂੰ ਕਰਵਾਇਆ ਜਾਂਦਾ ਹੈ, ਤੇ ਇਹਨਾਂ ਅਨੈਤਿਕ ਕਦਰਾਂ-ਕੀਮਤਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਇਹ ਕੰਮ ਗੁਰਬਾਣੀ ਦੀ ਰੌਸ਼ਨੀ ਵਿਚ ਕਰਦਾ ਹੈ।

ਜੇ ਘੋਖਿਆ ਜਾਵੇ ਤਾਂ ਸੰਗੀਤ ਰਾਹੀਂ ਪ੍ਰਚਾਰ ਗੁਰੁ ਨਾਨਕ ਤੇ ਭਾਈ ਮਰਦਾਨਾ ਜੀ ਤੋਂ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦੇ ਅੰਦਾਜ਼ ਨੂੰ ਅਪਣਾਕੇ, ਫ਼ਤਹਿ ਰੌਕਸ ਗਰੁੱਪ ਰੱਬ ਜੀ ਵੱਲੋਂ ਸੌਂਪੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਵਿਚ ਜੁੱਟਿਆ ਹੋਇਆ ਹੈ।

ਅਸੀਂ ਧੰਨਵਾਦੀ ਹਾਂ ਜਮਸ਼ੇਦਪੁਰ (ਝਾਰਖੰਡ) ਦੇ ਗੁਰਮਤਿ ਪ੍ਰਚਾਰ ਸੈਂਟਰ ਸਾਰੇ ਨੌਜਵਾਨਾਂ ਦਾ ਜਿਹਨਾਂ ਨੇ ਫ਼ਤਹਿ ਰੌਕਸ ਮਿਊਜ਼ੀਕਲ ਗਰੁੱਪ ਦੀ ਪਹਿਲੀ ਮਿਊਜ਼ੀਕਲ ਨਾਈਟ ਕਰਵਾਉਣ ਦਾ ਉਪਰਾਲਾ ਕੀਤਾ।
ਅਸੀਂ ਧੰਨਵਾਦੀ ਹਾਂ ਆੱਨਲਾਈਨ ਨਿਊਜ਼ ਚੈਨਲ, ਖ਼ਾਲਸਾ ਨਿਊਜ਼, ਸਿੰਘ ਸਭਾ ਯੂ.ਐਸ.ਏ., ਪੰਜਾਬੀ ਇਨ ਹੌਲੈਂਡ ਤੇ ਸਿੱਖੀ ਨਿਊਜ਼ ਦੇ, ਜਿਹੜੇ ਆਪਣੇ ਨਿਊਜ਼ ਚੈਨਲ ਰਾਹੀਂ ਫ਼ਤਹਿ ਰੌਕਸ ਗਰੁੱਪ ਨੂੰ ਸਾਰੀ ਦੁਨੀਆਂ ਵਿਚ ਪਛਾਣ ਦਿਵਾ ਰਹੇ ਹਨ।

ਫ਼ਤਹਿ ਰੌਕਸ
ਮਿਊਜ਼ੀਕਲ ਗਰੁੱਪ

Advertisement

 
Top