ਵਿਸ਼ਵਕਰਮਾ ਜਿਸ ਦੀ ਪੂਜਾ ਮਿਸਤਰੀ ਵੀਰ ਕਰਦੇ ਹਨ |ਖਾਸ ਕਰਕੇ ਦਿਵਾਲੀ ਤੋ ਅਗਲੇ ਦਿਨ ਇਸ ਦੀ ਪੂਜਾ ਹੁੰਦੀ ਹੈ |ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਸ ਦੀ ਪੂਜਾ ਦਾ ਦਿਨ ਭਾਦੋ ਦੀ ਸੰਕ੍ਰਾਂਤਿ ਹੈ | ਅਜ ਕਲ ਇਸ ਦੇ ਮੰਦਰ ਵੀ ਬਣੇ ਹੋਏ ਹਨ |ਤੁਸੀਂ ਆਮ ਹੀ ਮਿਸ਼ਤਰੀ ਵੀਰਾਂ ਦੀਆਂ ਦੁਕਾਨਾ ਵਿਚ ਵਿਸ਼ਵਕਰਮਾ ਦੀਆਂ ਫੋਟੋ ਲਗੀਆਂ ਦੇਖੀਂਆ ਹੋਣਗੀਆਂ |.ਕਈ ਵੀਰ ਦਾ ਆਪਣੀਆ ਵਰਕਸ਼ਾਪਾਂ ਦਾ ਨਾਮ ਵੀ ਵਿਸ਼ਵਕਰਮਾ ਦੇ ਨਾਮ ਤੇ ਹੀ ਰਖਦੇ ਹਨ |ਇਹ ਸਭ ਕੁਝ ਦੇਖ ਕੇ ਮਨ ਵਿਚ ਉਤ੍ਕ੍ਸਤਾ ਹੋਈ ਵਿਸ਼ਵਕਰਮਾ ਵਾਰੇ ਜਾਣਕਾਰੀ ਲੈਣ ਦੀ ਕਿ ਇਹ ਵਿਸ਼ਵਕਰਮਾ ਕੌਣ ਸੀ ? ਇਸ ਦਾ ਸਿੱਖਾਂ ਨਾਲ ਕੀ ਸਬੰਧ ਹੈ ਜਾ ਸੀ ? ਇਸ ਵਾਸਤੇ ਕਾਫੀ ਖੋਜ ਕਰਨ ਤੋ ਜੋ ਗੱਲ ਸਾਹਮਣੇ ਆਈ ਹੈ ਓਹ ਇਸ ਪ੍ਰਕਾਰ ਹੈ ਕਿ ਰਿਗਦੇਵ ਦੇ ਦੋ ਮੰਤਰਾਂ ਵਿਚ ਵਿਸ਼ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੁਹ ਬਾਹਾਂ ਤੇ ਪੈਰ ਹਨ |ਸੰਸਾਰ ਰਚਨ ਵੇਲੇ ਇਹ ਬਾਹਾਂ ਤੋ ਕੰਮ ਲੈਂਦਾ ਹੈ ਅਤੇ ਇਸ ਨੂ ਸਾਰੇ ਦੇਵਤਿਆਂ ਦਾ ਚੀਫ਼ ਇੰਜੀਨੀਅਰ ਦਸਿਆ ਹੈ ਕਿ ਇਹੀ ਦੇਵਤਿਆਂ ਦੇ ਘਰ ਬਣਾਉਦਾ ਸੀ | ਪਰ ਗੁਰਬਾਣੀ ਤਾ ਆਖਦੀ ਹੈ ਕਿ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।ਫੇਰ ਇਹ ਵਿਸ਼ਵਕਰਮਾ ਨੇ ਕੀ ਬਣਾਇਆ ਹੈ ?ਮਹਾਭਾਰਤ ਵਿਚ ਇਸ ਦੀ ਬਾਬਤ ਲਿਖਿਆ ਹੋਇਆ ਹੈ ਇਹ ਦੇਵਤਿਆਂ ਦੇ ਗਹਿਣੇ ਅਤੇ ਰਥ ਬਣਾਉਂਦਾ ਹੁੰਦਾ ਸੀ ਅਤੇ ਇਸ ਦੇ ਹੁਨਰ ਨਾਲ ਪ੍ਰਿਥਵੀ ਖੜੀ ਹੈ |ਪਰ ਹਿੰਦੁਆ ਦੇ ਇਕ ਹੋਰ ਗਰੰਥ ਰਾਮਾਇਣ ਵਿਚ ਲਿਖਿਆ ਹੈ ਕਿ ਵਿਸ਼ਵਕਰਮਾ ਅਠਵੇਂ ਵਾਸੁ ਪ੍ਰਭਾਸ ਦੀ ਪੁਤਰੀ ਲਾਵਨਮਤੀ ਦੇ ਪੇਟੋਂ ਹੋਇਆ| ਵਿਸ਼ਵਕਰਮਾ ਦੀ ਬੇਟੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਸੀ .ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਸੂਰਜ ਕਿਹੜਾ ਕੋਈ ਇਨਸਾਨ ਹੈ ਜਿਸ ਦਾ ਵਿਆਹ ਹੋ ਸਕਦਾ ਹੈ .ਫੇਰ ਅੱਗੇ ਲਿਖਿਆ ਹੈ ਕਿ ਵਿਸ਼ਵਕਰਮਾ ਦੇ ਬੇਟੀ ਸੰਜਨਾ ਸੂਰਜ ਦਾ ਤਪ (ਗਰਮੀ )ਨਾ ਸਹਾਰ ਸਕੀ ਅਤੇ ਇਸ ਤੋ ਗੁੱਸੇ ਵਿਚ ਆਕੇ ਵਿਸ਼ਕਰਮਾ ਨੇ ਸੂਰਜ ਨੂ ਖਰਾਦ ਤੇ ਚਾੜ ਲਿਆ .....ਹੁਣ ਫੇਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਨੇ ਵੱਡੇ ਸੂਰਜ ਨੂ ਜਿਹੜੇ ਖਰਾਦ ਤੇ ਚੜਾਇਆ ਗਿਆ ਓਹ ਖਰਾਦ ਕਿਥੇ ਫ਼ਿਟ ਕੀਤਾ ਹੋਵੇਗਾ ਦੂਜਾ ਸੂਰਜ ਦੀ ਇਨੀ ਗਰਮੀ ਹੈ ਜਿਸ ਦੇ ਨੇੜੇ ਤੇੜੇ ਕੋਈ ਨਹੀ ਜਾ ਸਕਦਾ ਅਤੇ ਨਾ ਜਾ ਸਕਿਆ ਹੈ ਕੀ ਇਨੀ ਗਰਮੀ ਨਾਲ ਖਰਾਦ ਪਿਗਲਿਆਂ ਨਹੀ ? ਫੇਰ ਅੱਗੇ ਕਹਿੰਦੇ ਵਿਸ਼ਵਕਰਮਾ ਨੇ ਸੂਰਜ ਦਾ ਅਠਵਾਂ ਭਾਗ ਛਿੱਲ ਦਿਤਾ ਜਿਸ ਨਾਲ ਸੂਰਜ ਦੀ ਤਪਸ਼ ਘੱਟ ਹੋ ਗਈ | ਫੇਰ ਇਸ ਸੂਰਜ ਦੇ ਇਸ ਛਿਲਕੇ ਨਾਲ ਵਿਸ਼ਵਕਰਮਾ ਨੇ ਵਿਸ਼ਨੂ ਦਾ ਚਕ੍ਰ ,ਸ਼ਿਵ ਦਾ ਤਿਰ੍ਸ਼ੂਲ ਅਤੇ ਹੋਰ ਦੇਵਤਿਆਂ ਦੇ ਸ਼ਾਸ਼ਤਰ ਬਨਾਏ |ਹੁਣ ਅੰਦਾਜ਼ਾ ਲਗਾਓ ਕਿ ਇਹਨਾ ਦੋਨਾ ਹਿੰਦੂ ਗਰੰਥ ਵਿਚ ਵੀ ਅਲਗ ਅਲਗ ਵਿਚਾਰ ਨੇ ਇਸ ਵਾਰੇ |ਇਸ ਦਾ ਵਰਣਨ ਸਿਰਫ ਹਿੰਦੂ ਗ੍ਰੰਥਾਂ ਵਿਚ ਹੈ ਜੋ ਕਿ ਪੜਨ ਤੋ ਪਤਾ ਲਗਦਾ ਹੈ ਕਿ ਇਹ ਸਿਰਫ ਮਿਥਿਹਾਸ ਹੈ |ਪਰ ਜਿਹੜੇ ਮਿਸ਼ਤਰੀ ਵੀਰ ਨੇ ਇਹ ਸਭ ਸਿਖ ਨੇ ਅਤੇ ਇਹ ਆਪਣਾ ਵਿਸ਼ਵਾਸ ਗੁਰੂ ਗਰੰਥ ਸਾਹਿਬ ਵਿਚ ਵੀ ਰਖਦੇ ਹਨ ਅਤੇ ਇਕ ਪਾਸੇ ਇਹ ਵਿਸ਼ਵਕਰਮਾ ਦੀ ਫੋਟੋ ਦੀ ਪੂਜਾ ਕਰਦੇ ਹਨ |ਓਹਨਾ ਦੀ ਸੋਚ ਹੈ ਕਿ ਜੋ ਔਜਾਰ ਬਨਾਏ ਹਨ ਇਹ ਵਿਸ਼ਵਕਰਮਾ ਨੇ ਬਨਾਏ ਹਨ | ਪਰ ਸੋਚਣ ਵਾਲੀ ਗੱਲ ਇਹ ਹੈ ਕਿ ਵਿਸ਼ਕਰਮਾ ਤਾ ਸਿਰਫ ਭਾਰਤ ਵਿਚ ਹੀ ਹੋਇਆ ਹੈ ਫੇਰ ਜਿਹੜੇ ਦੁਨਿਆ ਵਿਚ ਹੋਰ ਦੇਸ਼ ਹਨ ਜਿਹਨਾ ਦੇ ਲੋਕਾਂ ਨੇ ਸਾਰੀਆਂ ਕਾਢਾ ਕਢੀਆਂ ਨੇ ਓਹਨਾ ਨੂ ਸਾਇਦ ਵਿਸ਼ਵਕਰਮਾ ਦੇ ਨਾਮ ਦਾ ਵੀ ਪਤਾ ਨਾ ਹੋਵੇ |ਥੋਮਸ ਐਡੀਸਨ ਨੇ ਬਲ੍ਬ ਦੀ ਕਾਢ ਕਢੀ .ਸੀ ਓਸ ਨੇ ਕਿਹੜਾ ਵਿਸ਼ਕਰਮਾ ਨੂ ਪੂਜਿਆ ਸੀ .ਅਲਗਜੈਡਰ ਗ੍ਰਾਹਮ ਨੇ ਫੋਨ ਦੀ ਕਾਢ ਕਢੀ ਸੀ .ਬੈਜਾਮਿਨ ਨੇ ਬਿਜਲੀ ਦੀ ਖੋਜ ਕੀਤੀ ਅਤੇ ਹੋਰ ਬਹੁਤੇ ਵਿਗਿਆਨੀ ਸਨ ਜਿਹਨਾ ਨੇ ਖੋਜਾਂ ਕਰਕੇ ਨਵੀਆਂ ਨਵੀਆਂ ਚੀਜਾਂ ਬਣਾਈਆਂ ਇਹਨਾ ਵਿਚੋ ਕਿਸੇ ਦਾ ਸਬੰਧ ਨਾ ਭਾਰਤ ਨਾਲ ਸੀ ਨਾ ਵਿਸ਼੍ਵਕਰ੍ਮਾ ਨਾਲ .ਇਸ ਤੋ ਸਿਧ ਹੁੰਦਾ ਹੈ ਕਿ ਇਸ ਵਿਸ਼ਕਰਮਾ ਦਾ ਕੋਈ ਵਜੂਦ ਨਹੀ ਸੀ ਅਤੇ ਨਾ ਹੈ |ਸੋ ਜਿਹੜੇ ਸਿਖ ਨੇ ਓਹਨਾ ਸਿਰਫ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਗਿਆਨ ਦਾ ਪੜਨਾ ਹੈ ..ਨਾ ਕਿ ਪੂਜਾ ਵਿਸ਼ਵਕਰਮਾ ਦੀ ਕਰਨੀ ਅਤੇ ਪੜਨਾ ਗੁਰੂ ਗਰੰਥ ਸਾਹਿਬ .ਇਸ ਨੂ ਰਲਗੱਡ ਨਾ ਕਰੋ ਵਿਸ਼ਕਰਮਾ ਦਾ ਸਿੱਖਾਂ ਨਾਲ ਕੋਈ ਸਬੰਧ ਨਹੀ ਹੈ ਇਸ ਦਾ ਵਰਣਨ ਸਿਰਫ ਹਿੰਦੂ ਗ੍ਰੰਥਾ ਵਿਚ ਹੀ ਹੈ |ਸਿਖ ਇਤਿਹਾਸ ਵਿਚ ਇਸ ਦਾ ਕੀਤੇ ਵੀ ਜਿਕਰ ਨਹੀ ਆਉਂਦਾ ਸੋ ਮੇਰੀ ਬੇਨਤੀ ਹੈ ਓਹਨਾ ਸਿਖ ਵੀਰਾਂ ਭੈਣਾ ਅੱਗੇ ਜਿਹੜੇ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ ਕਿ ਇਸ ਮਨਮਤ ਨੂ ਤਿਗਾਓ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੋ |ਮੇਰਾ ਇਹ ਲੇਖ ਲਿਖਣ ਦਾ ਮਕਸਦ ਕਿਸੇ ਦੀ ਭਾਵਨਾ ਨੂ ਠੇਸ ਪਹੁਚਾਨਾ ਨਹੀ .ਤੁਹਾਡੇ ਸਾਹਮਣੇ ਅਸਲੀਅਤ ਪੇਸ਼ ਕਰਨੀ ਸੀ ................
ਦਲਜੀਤ ਸਿੰਘ ਇੰਡਿਆਨਾ 317 590 7448
Source: http://www.punjabiinholland.com/news/2913--.aspx