ਨਵੀ ਦਿੱਲੀ 23 ਜੂਨ 2014
ਦਿੱਲੀ ਦੇ ਜਾਗਰੂਕ ਸਿਖਾਂ ਦੇ ਇਕ ਵਫਦ ਨੇ ਸਿੱਖੀ ਅਵੇਅਰਨੈਸ ਏੰਡ
ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸਰਬਜੋਤ ਸਿੰਘ ਦਿੱਲੀ ਦੇ ਉਪਰਾਲੇ ਤੇ ਦਿੱਲੀ ਦੇ ਸਾਬਕਾ ਮੁਖ
ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ
ਦੌਰਾਨ, ਸਿਖ ਫਰੰਟ ਦੇ ਪ੍ਰਧਾਨ ਅਤੇ ਸਿਖ ਮਿਸ਼ਨਰੀ ਕਾਲੇਜ ਦੇ ਦਿੱਲੀ ਸਰਕਲ ਇੰਚਾਰਜ ਕੁਲਵੰਤ
ਸਿੰਘ, ਅਤੇ ਬ੍ਰਦਰਜ਼ ਟੂ ਹੈਲਪ ਅਦਰਜ਼ ਸੰਸਥਾ ਦੇ ਮੁਖੀ ਹਰਪ੍ਰੀਤ ਸਿੰਘ, ਸ਼ਾਹਦਰਾ ਤੋਂ ਇੰਦਰਪਾਲ ਸਿੰਘ,
ਆਨੰਦ ਵਿਹਾਰ ਤੋਂ ਗੁਰਮੀਤ ਸਿੰਘ, ਰਾਜੌਰੀ ਗਾਰਡਨ ਤੋਂ ਸੁਖਪਾਲ ਸਿੰਘ ਅਤੇ ਕਰੋਲ ਬਾਗ ਤੋਂ
ਗੁਰਪ੍ਰੀਤ ਸਿੰਘ ਮੌਜੂਦ ਰਹੇ

ਅਰਵਿੰਦ ਕੇਜਰੀਵਾਲ ਨੇ ਵੀ ਪਿਛਲੀਆਂ ਚੋਣਾ ਚ ਸਾਥ ਦੇਣ ਲਈ ਧਨਵਾਦ ਕਰਦਿਆਂ ਨਾਲ ਹੀ ਭਰੋਸਾ ਦੁਆਇਆ ਕੀ ਪਾਰਟੀ ਦੀ ਨਵੀਂ ਬਣ ਰਹੀ ਬਣਤਰ ਚ ਸਿਖਾਂ ਨੂੰ ਵੀ ਬਣਦੀ ਜਿਮੇਵਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾ ਚ ਭਰਪੂਰ ਸਾਹੋਯੋਗ ਦੇਣ ਦੀ ਅਪੀਲ ਵੀ ਕੀਤੀ
ਮੀਡੀਆ ਪ੍ਰਭਾਰੀ
ਸਿੱਖੀ ਅਵੇਅਰਨੈਸ ਏੰਡ
ਵੈਲਫੇਅਰ ਸੋਸਾਇਟੀ
+919555190005