ਸ਼ਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਜਿਵੇਂ ਕਿ ਤੁਸੀ ਸਾਰੇ ਮੈਂਨੂੰ ਜਾਣਦੇ ਹੋ, ਮੈਂ ਅਮਰੀਨ ਹਾਂ ਗੁਰਮਤਿ ਕਾਲਜ ਦੀ ਧੀ।
ਇਹ ਹੱਕ ਮੈਂਨੂੰ ਮੇਰੀ ਮਾਂ ਬੋਲੀ ਪੰਜਾਬੀ ਨੇ ਦਿੱਤਾ, ਮਾਂ ਬੋਲੀ ਪੰਜਾਬੀ ਨੂੰ ਆਪਣਾ ਕੈਰੀਅਰ ਬਨਾਉਣ ਲਈ, ਪੰਜਾਬੀ ਇਤਿਹਾਸ ਤੇ ਸਭਿਆਚਾਰ ਨੂੰ ਸਮਝਣ ਲਈ ਮੈਂ ਇਥੇ ਆਈ ਹਾਂ।ਇਥੇ ਆ ਕੇ ਮੈਨੂੰ ਬਹੁਤ ਕੁਝ ਹਾਸਿਲ ਹੋਇਆ।ਗੁਰਮਤਿ ਕਾਲਜ ਵੱਲੋਂ ਇਕ ਪ੍ਰਵਾਰ ਮਿਲਿਆ ਤੇ ਇਸ ਪ੍ਰਵਾਰ ਦਾ ਹੀ ਮੈਂ ਇਕ ਛੋਟਾ ਜਿਹਾ ਹਿੱਸਾ ਹਾਂ।
ਜਦ ਪੰਜਾਬੀ ਭਾਸ਼ਾਂ ਨੂੰ ਮਾਂ ਆਖਿਆ ਗਿਆ ਹੈ ਤਾ ਮਮਤਾ ਦੀ ਬਾਰਿਸ਼ ਤਾ ਮੇਰੇ ਉਤੇ ਹੋਣੀ ਹੀ ਸੀ?
ਮੈਂ ਸਿਰਫ ਤੁਹਾਨੂੰ ਇੱਕ ਛੋਟਾ ਜਿਹਾ ਸੁਨੇਹਾ(ਮੈਸਜ) ਦੇਣਾ ਚਹੁੰਦੀ ਹਾਂ।
ਕਿ ਤੁਸੀ ਵੀ ਆਪਣੀ ਮਾਂ ਬੋਲੀ ਤੋਂ ਮਹਿਰੂਮ ਨਾ ਰਹੋ ਉਸਨੂੰ ਪੜ੍ਹੋ ਸਿੱਖੋ ਤੇ ਅਪਨਾਓ।
ਜੇ ਤੁਸੀ ਆਪਣੀ ਮਾਂ ਬੋਲੀ ਤੋਂ ਅਨਜਾਣ ਰਹੋਗੇ ? ਤਾ ਤੁਸੀ ਆਪਣੇ ਗੁਰੂ ਦੀ ਬਾਣੀ, ਇਤਿਹਾਸ ਨੂੰ ਨਹੀ ਪੜ੍ਹ ਸਕੋਗੇ? ਤੇ ਨਾ ਹੀ ਆਪਣੇ ਸਭਿਆਚਾਰ ਨੂੰ ਅਪਣਾ ਸਕੋਗੇ !
ਤੁਸੀ ਵਿਰਸੇ ਤੋਂ ਦੂਰ ਰਹੋਗੇ, ਤੇ ਮਾਂ ਬੋਲੀ ਪੰਜਾਬੀ ਦੀ ਮਮਤਾ ਤੋਂ ਵੀ ਮਹਿਰੂਮ ਰਹੋਗੇ!
ਤੇ ਆਪਣੀ ਹੀ ਭਾਸ਼ਾ ਨੂੰ ਪਹਿਚਾਣ ਨ੍ਹੀ ਸਕੋਗੇ ! ਤੁਸੀ ਸਿੱਖ ਹੋ ਇਹ ਤੁਹਾਡਾ ਹੱਕ ਹੈ, ਕਿ ਤੁਸੀ ਆਪਣੀ ਮਾਂ ਬੋਲੀ ਨੂੰ ਪੜ੍ਹੋ ਤੇ ਸਿੱਖੋ।
ਇਹ ਹੱਕ ਤੁਹਾਨੂੰ ਮੇਰੀ ਤਰ੍ਹਾਂ ਕਿਸੇ ਤੋਂ ਮੰਗਣਾ ਨਹੀ ਪਏਗਾ? ਥੇ ਨਾਹ ਹੀ ਛੀਨਣਾ ਪਏਗਾ? ਤੁਹਾਨੂੰ ਤੇ ਪੜ੍ਹਨ ਲਈ ਵੀ ਕੋਈ ਮਨ੍ਹਾਂ ਨਹੀ ਕਰੇਗਾ? ਮੇਰੀ ਤੁਹਾਨੂੰ ਇਕ ਛੋਟੀ ਜਿਹੀ ਬੇਨਤੀ ਹੈ ਕਿ ਤੁਸੀ ਆਪਣੀ ਬੋਲੀ ਨੂੰ ਤਵੱਜੋ ਦਿਓ ਤੇ ਉਹਨੂੰ ਖਤਮ ਹੋਣ ਤੋਂ ਬਚਾਉ।
ਇਹ ਇਹ ਸ਼ਬਦ ਹਨ ਇਕ ਬੱਚੀ ਅਮਰੀਨ ਜੋ ਮੁਸਲਿਮ ਪ੍ਰਵਾਰ ਵਿਚ ਜੰਮੀ ਪਲੀ ਤੇ ਗੁਰਮਤਿ ਕਾਲਜ (ਦਿੱਲੀ) ਵਿੱਚ ਆਈ ਜਦੋਂ ਉਹਨੂੰ ਗੁਰਬਾਣੀ ਤਾ ਪਤਾ ਲੱਗਿਆ ਤਾ ਉਹਦੇ ਅਮਦਰ ਪੰਜਾਬੀ ਪੜ੍ਹਨ ਦਾ ਸ਼ੌਕ ਜਾਗਿਆ ਉਸ ਪੰਜਾਬੀ ਪੜ੍ਹਨੀ ਜਾ ਲਿਖਣੀ ਹੀ ਨਹੀ ਸਿੱਖੀ ਬਲਕਿ ਬਹੁਤ ਵਧੀਆ ਬੋਲ ਵੀ ਲੈਂਦੀ ਹੈ ਤੇ ਹੁਣ ਪੰਜਾਬੀ ਪੜ੍ਹਾਉਣ ਦੀ ਸੇਵਾ ਕਰ ਰਹੀ ਹੈ।
ਜਦੋਂ ਇਹ ਸ਼ਬਦ(ਜੋ ਬਹੁਤ ਭਾਵ ਪੂਰਤ ਸਨ ਤੇ ਦਿਲ ਦੀ ਗਹਿਰਾਈ ਵਿੱਚੋਂ ਬੋਲ ਰਹੀ ਸੀ) ਗੁਰਮਤਿ ਕਾਲਜ ਵਿਚ ਉਸ ਨੇ ਕਹੇ ਮੈਂ ਉਥੇ ਮੌਜੂਦ ਸਾਂ ਇਹ ਸ਼ਬਦ ਸੁਣ ਮੈਂ ਆਪਣੇ ਸਿੱਖ ਪ੍ਰਵਾਰਾਂ ਵੱਲ ਝਾਤ ਮਾਰ ਰਿਹਾ ਸਾਂ ਕਿ ਆਪਣੇ ਆਪ ਸਿੱਖ ਅਖਵਾਉਣ ਅੱਜ ਕਿੰਨੇ ਅਵੇਸਲੇ ਹੋ ਗਏ ਨੇ?
ਦਾਸ-ਪ੍ਰਕਾਸ਼ ਸਿੰਘ
www.parkashsingh.info