ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਇਕ ਨਵੇਕਲੇ ਉਪਰਾਲੇ ਦੀ
ਸ਼ੁਰੂਆਤ ਕੀਤੀ ਗਈ ਹੈ ਜਿਸਨੂੰ ਨਾਮ ਦਿੱਤਾ ਗਿਆ ਹੈ ਪ੍ਰੋਜੇਕਟ “ਘਰ ਘਰ ਅੰਦਰਿ ਧਰਮਸਾਲ” ਜਿਸਦੇ ਤਹਿਤ ਹਰ ਹਫਤੇ ਵਖ ਵਖ
ਥਾਂ ਤੇ ਵਖ ਵਖ ਘਰ ‘ਚ
ਗੁਰਮਤਿ ਕਲਾਸ ਲਗਾਈ ਜਾਵੇਗੀ, ਐਸਾ
ਨਹੀਂ ਹੈ ਕਿ ਅੱਗੇ ਗੁਰਮਤਿ ਕਲਾਸਾਂ ਨਹੀਂ ਲਗ ਰਹੀਆਂ ਪ੍ਰੰਤੂ ਜਿਥੇ ਵੀ ਗੁਰਮਤਿ ਕਲਾਸਾਂ ਲਗਦੀਆਂ
ਹਨ ਉਥੇ ਗਿਣਤੀ ਦੇ ਉਹੀ ਕਲਾਸ ਲੈਣ ਆਉਣ ਵਾਲਿਆਂ ਦੀ ਗਿਣਤੀ ਜਾਂ ਤੇ ਉੰਨੀ ਹੀ ਰਹਿੰਦੀ ਹੈ ਜਾਂ
ਫਿਰ ਘਟ ਹੀ ਹੁੰਦੀ ਹੈ ਵਧਦੀ ਨਹੀਂ, ਇਸ ਪ੍ਰਕਾਰ ਬਦਲ ਬਦਲ ਕੇ ਵਖ ਵਖ ਥਾਂ
ਤੇ ਕਲਾਸ ਲਾਈ ਜਾਣ ਨਾਲ ਜਿਥੇ ਵੀ ਕਲਾਸ ਲਈ ਜਾਵੇਗੀ ਓਹ ਆਪਣੇ ਨਿਕਟਵਰਤੀ ਲੋਗਾਂ ਅਤੇ ਆਪਣੇ
ਗੁਆਂਡੀਆਂ ਨੂੰ ਸੱਦਾ ਦੇਣਗੇ ਜਿਸ ਨਾਲ ਕਲਾਸ ਵਿਚ ਆਉਣ ਵਾਲੇ ਲੋਗਾਂ ਦੀ ਗਿਣਤੀ ਬ=ਵਧਦੀ ਰਹੇਗੀ
ਸੋਸਾਇਟੀ ਦਾ ਟੀਚਾ ਇਸ ਕਾਰਜ ਲਈ ਹਰ ਸ਼ਹਿਰ ਚ ਛੋਟੇ ਛੋਟੇ ਸਰਕਲ ਬਣਾਉਣ ਦਾ ਹੈ
ਜਿਸ ਨਾਲ ਇਕੋ ਸਮੇ ਤੇ ਵਖ ਵਖ ਥਾਂਵਾਂ ਤੇ ਇਨ੍ਹਾਂ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਸਕੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸੌਖੇ ਸ਼ਬਦਾਂ ਚ ਲੁਕਾਈ ਤਕ ਪਹੁੰਚਾਉਣ ਲਈ
ਸੋਸਾਇਟੀ ਗੁਰਸਿਖੀ ਚ ਸਟਡੀ ਕੀਤੇ ਸੂਝਵਾਨ ਪ੍ਰਚਾਰਕਾਂ ਦੀ ਵੀ ਸਹਾਇਤਾ ਲਵੇਗੀ, ਅਤੇ ਇਨ੍ਹਾਂ ਕਲਾਸਾਂ ਚ ਸਮੇ ਸਮੇ ਤੇ ਵਖ ਵਖ ਖੇਤਰਾਂ ਦੇ ਮਾਹਿਰਾਂ ਨੂੰ ਵੀ ਬੁਲਾਇਆ
ਜਾਵੇਗਾ ਜਿਸ ਨਾਲ ਇਸ ਕਲਾਸ ਚ ਸ਼ਾਮਿਲ ਹੋਣ ਵਾਲੇ ਬਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਆਪਣੇ ਬਚਿਆਂ
ਲਈ ਰੂਹਾਨੀ ਪਖ ਗੁਰਮਤਿ ਤੋਂ ਪੂਰਦੇ ਹੋਏ ਆਪਣੀ ਉਚੀ ਸਿਖਿਆ ਲਈ ਅਤੇ ਆਪਣੇ ਅਗਾਂਹ ਵਾਧੂ ਵਿਕਾਸ
ਲਈ ਵੀ ਜਾਣਕਾਰੀ ਲਈ ਪਾਉਣਗੇ
ਇਸੇ ਕੜੀ ਚ ਦਿੱਲੀ ਦੇ ਮਾਨਸਰੋਵਰ ਗਾਰਡਨ / ਕੀਰਤੀ ਨਗਰ /ਰਮੇਸ਼ ਨਗਰ / ਮੋਤੀ
ਨਗਰ ਸਰਕਲ ਦੀ ਬਣਤਰ ਤਿਆਰ ਕਰਕੇ ਪਹਿਲੀ ਕਲਾਸ ਸ਼ਨੀਵਾਰ 19 ਅਕਤੂਬਰ 2013 ਵੀਰ ਮਨਜੀਤ
ਸਿੰਘ ਅਤੇ ਭੈਣ ਮਨਦੀਪ ਕੌਰ ਦੇ ਉਪਰਾਲੇ ਸਦਕਾ ਉਨ੍ਹਾਂ ਦੇ ਘਰ ਮਾਨਸਰੋਵਰ ਗਾਰਡਨ ਵਿਖੇ ਕੀਤੀ ਗਈ
ਜਿਸ ਵਿਚ ਤਕਰੀਬਨ 30 ਤੋਂ 35 ਸ਼ਰੀਰ ਸ਼ਾਮਿਲ ਸਨ ਜਿਨ੍ਹਾਂ ਵਿਚ ਛੋਟੇ ਬਚੇ, ਨੌਜਵਾਨ ਅਤੇ ਬੁਜੁਰਗ ਵੀ ਸ਼ਾਮਿਲ ਸਨ, ਇਸ ਕਲਾਸ ਵਿਚ ਸਬ ਨੇ
ਬਹੁਤ ਧਿਆਨ ਨਾਲ ਗੁਰਮਤਿ ਦੀਆਂ ਗੱਲਾਂ ਸੁਣੀਆਂ ਅਤੇ ਬਹੁਤ ਸ਼ਾਂਤੀ ਨਹੀ ਸੁਆਲ ਜੁਆਬ ਵੀ ਕੀਤੇ ਅਤੇ
ਫਿਰ ਮੁੜ ਅਗਲੀਆਂ ਕਲਾਸਾਂ ਚ ਆਂ ਦਾ ਹੁੰਗਾਰਾ ਵੀ ਭਰਿਆ
ਸੋਸਾਇਟੀ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੀ
ਇੱਸੇ ਪ੍ਰਕਾਰ ਦੀਆਂ ਕਲਾਸਾਂ ਆਪਣੇ ਆਪਣੇ ਇਲਾਕਿਆਂ ਚ ਸ਼ੁਰੂ ਕਰਨ ਅਤੇ ਘਰ ਘਰ ਅੰਦਰ ਧਰਮਸਾਲ ਦਾ
ਵਿਚਾਰ ਲਾਗੂ ਕਰਨ ਤਾਂ ਜੋ ਆਮ ਲੁਕਾਈ ਦੇ ਮਨਾਂ ਚੋਂ ਬਾਬਾਵਾਦ, ਡੇਰਾਵਾਦ ਅਤੇ ਅਖੌਤੀ ਨਾਟਕਾਂ ਅਤੇ ਝੂਠੇ ਗ੍ਰੰਥਾਂ ਦੇ ਪ੍ਰਚਾਰ ਨੂੰ ਠਲ ਪਾਈ ਜਾ ਸਕੇ
ਸਰਬਜੋਤ ਸਿੰਘ ਦਿੱਲੀ
+919212660333