ਗੁਰਚੇਤਨ ਸਿੰਘ ਨੌਜ਼ਵਾਨ ਵੀਰ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਸਮਝਣ
ਵਿੱਚ ਵੀ ਬੜੀ ਰੁਚੀ ਰੱਖਦਾ ਹੈ ਇੱ ਕ ਦਿਨ ਇਲਾਕੇ ਦੇ ਗੁ: ਸਾਹਿਬ ਦਾ ਭਾਈ ਸਾਹਿਬ ਮਿਲਣ
ਆਏ ਗੱਲਾਂ ਕਰਦੇ ਉਨਾਂ ਆਖਿਆ ਕੀ ਇਸ ਵਾਰ ਗੁਰਪੂਰਬ ਤੇ ਸਹਿਜ-ਪਾਠ ਤੇ ਪਾਠੀ ਸਿੰਘ ਨਹੀਂ
ਮਿਲ ਰਹੇ ਬੜੀ ਦਿੱਕਤ ਹੋ ਰਹੀ ਹੈ ਜੇ ਹੋ ਸਕੇ ਤੇ ਤੁਸੀਂ ਡਿਊਟੀ ਦੇ ਦੇਣੀ ਗੁਰਚੇਤਨ
ਸਿੰਘ ਨੂੰ ਹੋਰ ਕੀ ਚਾਹੀਦਾ ਸੀ ਕਹਿਣ ਲੱਗੇ ਭਾਈ ਸਾਹਿਬ ਮੈਂ ਤੇ ਪਾਠ ਬਹੁਤ ਹੋਲੀ ਯਾਨੀ
ਸਹਿਜ਼ ਵਿਚ ਕਰਦਾ ਹਾਂ ਭਾਈ ਸਾਹਿਬ ਕਿਹਾ ਕੋਈ ਗੱਲ ਨਹੀ ਜਿਸ ਤਰ੍ਹਾਂ ਠੀਕ ਸਮਝੋ ਕਰ ਲੈਣਾ
ਗੁਰਚੇਤਨ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਸੰਗਤ ਵਿੱਚ ਗੁਰਬਾਣੀ ਪੜ੍ਹਨ
ਦੀ ਉਸ ਦੀ ਇੱਛਾ ਪੂਰੀ ਹੋਣ ਜਾ ਰਹੀ ਸੀ,
ਮਿੱਥੇ ਸਮੇਂ ਤੇ ਗੁਰਚੇਤਨ ਸਿੰਘ ਗੁ: ਸਾਹਿਬ ਪੁੰਹਚ ਗਿਆ ਆਪਣੀ ਵਾਰੀ ਆਣ ਤੇ ਉਨਾਂ ਪਾਠ
ਕਰਨਾ ਸ਼ੁਰੂ ਕੀਤਾ ਬੜੀ ਹੀ ਮਿੱਠੀ ਅਵਾਜ਼ ਇੱਕ ਇੱਕ ਅੱਖਰ ਸਮਝ ਆ ਰਿਹਾ ਸੀ ਸੰਗਤ ਜੋ
ਅਨਮਨੇਂ ਢੰਗ ਨਾਲ ਵੀ ਬੈਠੀ ਸੀ ਸਾਵਧਾਨ ਹੋ ਕੇ ਪਾਠ ਸੁਣਨ ਲੱਗ ਪਈ ਆਪਣੀ ਵਾਰੀ ਦੀ
ਸਮਾਪਤੀ ਤੋਂ ਬਾਦ ਜਦੋਂ ਗੁਰਚੇਤਨ ਸਿੰਘ ਬਾਹਰ ਆਏ ਭਾਈ ਸਾਹਿਬ ਤੇ ਬਾਕੀ ਪ੍ਰੰਬਧਕਾਂ
ਗੁਰਚੇਤਨ ਸਿੰਘ ਨੂੰ ਸਾਬਸ਼ ਦਿੱਤੀ ਤੇ ਅਗਲੇ ਦਿਨ ਵੀ ਸਮੇਂ ਸਿਰ ਆਉਣ ਲਈ ਕਿਹਾ,
ਅਗਲੇ ਦਿਨ ਵੀ ਗੁਰਚੇਤਨ ਸਿੰਘ ਵੀਰ ਨੇ ਸਮੇਂ ਸਿਰ ਪੁੱਜ ਕੇ ਪਾਠ ਆਰੰਭ ਕੀਤਾ ਸੰਗਤ
ਪਹਿਲਾਂ ਤੋਂ ਜਿਆਦਾ ਜੁੜੀ ਸੀ ਸਭ ਬੜੇ ਧਿਆਨ ਨਾਲ ਪਾਠ ਸੁਣ ਰਹੇ ਸਨ ਕੀ ਏਨੇ ਨੂੰ ਇਕ
ਸਾਧ ਆਪਣੇ ਚੇਲਿਆਂ ਨਾਲ ਗੁ: ਸਾਹਿਬ ਅੰਦਰ ਦਾਖਲ ਹੋਇਆ ਮੱਥਾ ਟੇਕ ਕੇ ਬਾਬੇ ਨੇ ਕਿਸੇ ਦੀ
ਪ੍ਰਵਾਹ ਕੀਤਾ ਬਿਨਾਂ ਪਾਸੇ ਪਿਆ ਵਾਜਾ ਚੱਕਿਆ ਤੇ ਸਟੇਜ਼ ਤੇ ਰੱਖ ਕੇ ਬੈਠ ਗਿਆ
ਉਚੀ-ਉਚੀ ਕੱਚੀ ਰਚਨਾਵਾਂ ਦੀਆਂ ਧਾਰਨਾ ਪੜ੍ਹਨ ਏਕ ਪਾਸੇ ਪਾਠ ਹੋ ਰਿਹਾ ਸੀ ਨਾਲ ਹੀ ਬਾਬਾ
ਦਾ ਸੰਗੀਤ ਪ੍ਰੋਗਾਰਮ ਸੰਗਤ ਦੇ ਨਾਲ-ਨਾਲ ਗੁਰਚੇਤਨ ਸਿੰਘ ਵੀ ਪ੍ਰੇਸ਼ਾਨ ਹੋ ਗਿਆ ਕੀ ਏਹ
ਕੀ ਬਣ ਗਿਆ.? ਪਰ ਸਮਝ ਕਿਸੇ ਦੇ ਕੁਝ ਵੀ ਨਾ ਆਵੇ ਗੁਰਚੇਤਨ ਸਿੰਘ ਨੇ ਕੋਲ ਬੈਠੇ ਇਕ
ਨੌਜਵਾਨ ਨੂੰ ਇਸ਼ਾਰੇ ਨਾਲ ਸੱਦਿਆ ਤੇ ਆਪਣੀ ਜਗਾ ਬੈਠਾ ਕੇ ਆਪ ਬਾਹਰ ਆ ਗਿਆ ਬਾਹਰ ਆ ਕੇ
ਭਾਈ ਸਾਹਿਬ ਨੂੰ ਪੁਛਿਆ ਏਹ ਕੀ ਚੱਕਰ ਹੈ.? ਭਾਈ ਸਾਹਿਬ ਜੀ ਨੇ ਆਪਣੀ ਮਜ਼ਬੂਰੀ ਪ੍ਰਗਟ
ਕੀਤੀ ਕੀ ਏਹ ਬਾਬਾ ਕਿਸੇ ਪ੍ਰੰਬਧਕ ਦਾ ਖਾਸ਼ ਹੈ ਇਸ ਲਈ ਇਸ ਨੂੰ ਕੁਝ ਨਹੀਂ ਕਿਹਾ ਜਾ
ਸਕਦਾ ਪ੍ਰੇਸ਼ਾਨੀ ਵਿਚ ਗੁਰਚੇਤਨ ਸਿੰਘ ਨਾਲ ਲੱਗਦੇ ਲੰਗਰ ਹਾਲ ਵਿਚ ਜਿੱਥੇ ਇਲਾਕੇ ਦੇ
ਨੌਜ਼ਵਾਨ ਸੇਵਾ ਕਰ ਰਿਹੇ ਸਨ ਕੋਲ ਪੁੰਹਚ ਕੇ ਅੰਦਰ ਹੋਈ ਸਾਰੀ ਘਟਨ ਦੱਸੀ ਤੇ ਨੌਜ਼ਵਾਨਾਂ
ਨੇ ਰੱਲ ਕੇ ਫੈਸਲਾ ਕੀਤਾ ਕੀ ਬਾਬੇ ਨੂੰ ਸਬਕ ਜਰੂਰ ਸਿਖਾਣਾ ਚਾਹੀਦਾ ਹੈ.ਥੋੜੀ ਦੇਰ ਬਾਦ
ਬਾਬਾ ਆਪਣੀ ਸੈਨਾ ਨਾਲ ਲੰਗਰ ਹਾਲ ਵਿੱਚ ਪੁੱਜ ਗਿਆ ਜਿੱਥੇ ਪ੍ਰੰਬਧਕਾਂ ਨੇ ਉਸ ਵਾਸਤੇ
ਸਪੈਸਲ ਲੰਗਰ ਦਾ ਪ੍ਰੰਬਧ ਕੀਤਾ ਸੀ ਸਭ ਪੰਗਤਾਂ ਵਿਚ ਬੈਠ ਗਏ ਸਭ ਨੂੰ ਥਾਲੀਆਂ ਵਰਤਾਈਆਂ
ਗਈਆਂ ਦਾਲ ਵਰਤਾਣ ਵਾਲੇ ਤੋਂ ਬਾਦ ਸਬਜ਼ੀ ਵਰਤਾਉਣ ਵਾਲੇ ਨੌਜ਼ਵਾਨ ਨੇ ਬਾਬੇ ਕੋਲ ਪੁੰਹਚ ਕੇ
ਦਾਲ ਵਾਲੇ ਖਾਨੇ ਵਿਚ ਹੀ ਸਬਜ਼ੀ ਪਾ ਦਿੱਤੀ ਬਾਬੇ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਪਰ
ਬੋਲਿਆ ਕੁਝ ਨਾ ਉਸ ਨੂੰ ਲੱਗਿਆ ਸਾਇਦ ਸੇਵਾ ਕਰਨ ਵਾਲੇ ਕੋਲੋਂ ਗਲਤੀ ਹੋ ਗਈ ਹੈ ਮਗਰੋਂ
ਹੀ ਅਚਾਰ ਤੇ ਸਲਾਦ ਵਾਲੇ ਨੇ ਉਸੇ ਖਾਨੇ ਵਿਚ ਸਮਾਨ ਪਾ ਦਿੱਤਾ ਤੇ ਅੱਗੇ ਹੋ ਗਿਆ ਹੁਣ
ਬਾਬੇ ਨੂੰ ਗੁੱਸਾ ਚੜਨਾ ਸ਼ੁਰੂ ਹੋ ਗਿਆ ਸੀ ਏਨੇ ਨੂੰ ਇਕ ਨੌਜ਼ਵਾਨ ਦੀ ਖੀਰ ਖੀਰ ਦੀ ਅਵਾਜ਼
ਸੁਣਾਈ ਦਿੱਤੀ ਬਾਬੇ ਨੇ ਥਾਲੀ ਦਾ ਵੱਡਾ ਪਾਸਾ ਅੱਗੇ ਕਰ ਲਿਆ ਤਾਂ ਜੋ ਖੀਰ ਖੁੱਲੀ ਪੈ
ਜਾਵੇ ਪਰ ਉਸ ਨੌਜ਼ਵਾਨ ਨੇ ਵੀ ਖੀਰ ਉਸੇ ਖਾਨੇ ਵਿਚ ਪਾ ਦਿੱਤੀ ਜਿੱਥੇ ਪਹਿਲੇ ਨੌਜ਼ਵਾਨਾਂ
ਨੇ ਸਮਾਨ ਪਾਇਆ ਸੀ ਹੁਣ ਤੇ ਬਾਬੇ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਲਗਿਆ ਅਵਾ ਤਵਾ
ਬੋਲਣ ਸੰਗਤ ਤੇ ਸੇਵਾ ਕਰਨ ਵਾਲੇ ਸਾਰੇ ਨੌਜ਼ਵਾਨ ਬਾਬੇ ਕੋਲ ਇੱਕਠੇ ਹੋ ਗਏ ਬਾਬਾ
ਨੌਜ਼ਵਾਨਾਂ ਨੂੰ ਬੋਲਿਆ ਤੁਹਾਨੁੰ ਲੰਗਰ ਵਰਤਾਉਣ ਦੀ ਅਕਲ ਨਹੀਂ ਸਾਰਾ ਮਿੱਠਾ-ਸਲੂਣਾ ਮਿਕਸ
ਕਰਤਾ ਏਨੇ ਨੂੰ ਗੁਰਚੇਤਨ ਸਿੰਘ ਬੋਲਿਆ ਬਾਬਾ ਜੀ ਚਲੋ ਬੱਚਿਆਂ ਤੋਂ ਗਲਤੀ ਹੋ ਗਈ ਮਾਫ
ਕਰ ਦਿਉ ਤੇ ਜਦੋਂ ਤੁਸੀਂ ਚਲਦੇ ਪਾਠ ਵਿਚ ਆਪਣਾ ਗੀਤ-ਸੰਗੀਤ ਮਿਕਸ ਕਰਕੇ ਏਨੀ ਸੰਗਤ ਨੂੰ
ਪ੍ਰੇਸ਼ਾਨ ਕੀਤਾ ਉਸਦੀ ਕੀ ਸਜ਼ਾ ਲਗਾਈ ਜਾਵੇ ਹੁਣ ਬਾਬੇ ਕੋਲ ਕੋਈ ਜਵਾਬ ਨਹੀਂ ਸੀ.?
ਜਗਜੀਤ ਸਿੰਘ 'ਖਾਲਸਾ' ਲੁਧਿਆਣਾ
098140-61699
ਜਗਜੀਤ ਸਿੰਘ 'ਖਾਲਸਾ' ਲੁਧਿਆਣਾ
098140-61699