SIKHI AWARENESS & WELFARE SOCIETY SIKHI AWARENESS & WELFARE SOCIETY Author
Title: ਆਪ ਜੀ ਦੇ ਚਰਣ ਸੇਵਕ ਕੁੰਢਾ ਸਿੰਘ ਨੂੰ ਚਰਣਾ ਵਿਚ ਨਿਵਾਸ ਬਕਸਣਾ : ਮਨਜੀਤ ਸਿੰਘ"ਚਕਰ"
Author: SIKHI AWARENESS & WELFARE SOCIETY
Rating 5 of 5 Des:
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਕ ਦਿਨ ਮੈ ਕੁੰਢੇ ਅਮਲੀ ਦੇ ਮਰਗ ਦੇ ਭੋਗ ਤੇ ਗਿਆ ਹੈ ਬਲੈਕ ਕਰ ਕਰ ਕੇ ਉਸਨੇ ਚੰਗੀ ਜਮੀਨ ਬਣਾ ਲਈ ਸੀ। ਪਹਿਲਾ ਉਹ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਇਕ ਦਿਨ ਮੈ ਕੁੰਢੇ ਅਮਲੀ ਦੇ ਮਰਗ ਦੇ ਭੋਗ ਤੇ ਗਿਆ ਹੈ ਬਲੈਕ ਕਰ ਕਰ ਕੇ ਉਸਨੇ ਚੰਗੀ ਜਮੀਨ ਬਣਾ ਲਈ ਸੀ। ਪਹਿਲਾ ਉਹ ਸਾਇਕਲ ਤੇ ਡੋਡੇ ਵੇਚਦਾ ਹੁੰਦਾ ਸੀ । ਉਹ ਕਹਿੰਦੇ ਨੇ ਨਾ ਜੀਦੇ ਘਰ ਦਾਣੇ ੳੇਹਦੇ ਕਮਲੇ ਵੀ ਸਿਆਣੇ।ਪਰ ਅੱਜ ਉਨੂੰ ਮੂਹ ਤੇ ਤਾ ਕੋਈ ਅਮਲੀ ਨਹੀ ਸੀ ਕਹਿੰਦਾ ਪਿਠ ਪਿਛੇ ਤਾ ...................॥ ਰਾਗੀ ਸਿੰਘਾ ਨੇ ਸਬਦ ਪੜਿਆ ਆਪਣੇ ਸੇਵਕ ਕੀ ਆਪੇ ਰਾਖੈ ..........॥ ਗੁਰਮੁਖਿ ਜਨਮ ਸਵਾਰਿ ਦਰਗਹ ਚਲਿਆ...................॥ ਸਾਕ ਸਕੀਰੀਆਂ ਵਾਲੇਆ ਦਾ ਤੇ ਪਿੰਡ ਵਾਲਿਆ ਦਾ ਇਕੱਠ ਚੋਖਾ ਸੀ ਰੁਪਈਆਂ ਨਾਲ ਵਾਜਾ ਭਰ ਗਿਆ ਪਰ ਮੇਰੇ ਮਨ ਵਿਚ ੳਹਦਾ ਨਕਸਾ ਬਣਿਆ ਪਿਆਾ ਸੀ ਸੇਵਕ ਕਾਹਦਾ ਕਦੀ ਗੁਰੂ ਘਰ ਦੇ ਪਿਛਲੇ ਪਾਸਿਉ ਵੀ ਨੀ ਸੀ ਲੰਗਿਆ ਬਸ ਪੱਠੇ ਲੈ ਕੇ ਜਾ ਤੇ ਪੈੜਾਂ ਤੇ ਬੈਠਾ ਰਹਿੰਦਾ ਸੀ ਨਹੀ ਜਾਂ ਫਿਰ ਘੋਗੇ ਹੋਣਾ ਨਾਲ ਮਸੀਤਵਾਲੇ ਸਕੂਲ ਚ ਚਿਲਮਾਂ ਪੀਦਾਂ ਮੈ ਕਈ ਵਾਰ ਦੇਖਿਆ ਸੀ । ਇਕ ਦਮ ਸੋਚਾਂ ਦੀ ਲੜੀ ਟੁੱਟ ਗਈ ਜਦੋ ਹੂਟਰ ਦੀ ਅਵਾਜ ਕੰਨਾਂ ਵਿੱਚ ਪਈ ਸਾਰਿਆਂ ਦੇ ਮੂੰਹ ਦਰਵਾਜੇ ਵੱਲ ਨੂੰ ਹੋ ਗਏ ਇਲਾਕੇ ਦੇ ਐਮ. ਐਲ. ਏ. ਜਦ ਗੱਡੀ ਚੋ ਨਿਕਲੇ ਤਾ ਪਾਰਟੀ ਵਾਲਿਆ ਨੇ ਸੁਆਗਤ ਕੀਤਾ ਫਿਰ ਮੱਥਾਟੇਕ ਕੇ ਸੰਗਤ ਵਿੱਚ ਬੈਠ ਗਿਆ। ਸੈਕਟਰੀ ਨੇ ਸਪੀਕਰ ਵਿੱਚ ਬੋਲਿਆ ਅਸੀ ਐਮ ਐਲ ਏ ਸਾਬ ਨੂੰ ਜੀ ਆਇਆਂ ਆਖਦੇ ਹਾ ਉਨਾਂ ਨੂੰ ਜਰੂਰੀ ਕੰਮ ਏ ਇਸ ਲਈ 10 ਮਿੰਟ ਕੁੰਢਾ ਸਿੰਘ ਨੂੰ ਸਰਧਾਜਲੀ ਦੇਣਗੇ। ਐਮ ਐਲ ਏ ਨੇ ਤਾਂ ਤਾਰੀਫਾਂ ਦੇ ਪੁਲ ਬੰਨ ਦਿੱਤੇ। ਮੈ ਗੋਡਿਆ ਵਿੱਚ ਮੂੰਹ ਦੇ ਕੇ ਮਸਾਂ ਹਾਸਾ ਰੋਕਿਆ।ਫਿਰ ਸਾਰੇ ਅੰਤਮ ਅਰਦਾਸ ਵਿਚ ਸਾਮਲ ਹੋਏ ਮੇਵਾ ਸਿੰਘ ਨੇ ਇਕ ਬਿਸਤਰਾ ਕੁਝ ਭਾਂਡੇ ਸਟੇਜ ਦੇ ਕੋਲ ਰੱਖ ਦਿੱਤੇ । ਫਿਰ ਮੈਨੂੰ ਬੜੀ ਹੈਰਾਨੀ ਹੋਈ ਜਦੋ ਗ੍ਰੰਥੀ ਸਿੰਘ ਨੇ ਅਰਦਾਸ ਕਰਦੇਆ ਇਹ ਬੋਲ ਆਖੇ ਕੇ ਸਤਿਗੁਰੂ ਜੀ ਆਪ ਜੀ ਦੇ ਚਰਣ ਸੇਵਕ ਕੁੰਢਾ ਸਿੰਘ ਨੂੰ ਚਰਣਾ ਵਿਚ ਨਿਵਾਸ ਬਕਸਣਾ, ਪਰਿਵਾਰ ਵੱਲੋ ਬਿਸਤਰਾ ਤੇ ਭਾਂਡੇ ਕੁੰਢਾ ਸਿੰਘ ਨਮਿੱਤ ਦਿਤੇ ਗਏ ਨੇ ਪ੍ਰਲੋਕ ਵਿਚ ਪਾਠ ਦਾ ਫਲ ਤੇ ਸਾਰਾ ਸਮਾਨ ਵਿਛੜੀ ਰੂਹ ਨੂੂੰ ਬਕਸ਼ਣਾ । ਫਿਰ ਮੈਨੂੰ ਨੀ ਪਤਾ ਲੱਗਿਆ ਦੋਹਰਾ ਕਦੋ ਪੜਿਆ ਗਿਆ। ਮੇਰਾ ਧਿਆਨ ਆਸਾ ਦੀ ਵਾਰ ਦੇ ਇਸ ਸ਼ਬਦ ਤੇ ਚਲਿਆ ਗਿਆ ਵਿਚਾਰ ਦਿਮਾਗ ਵਿਚ ਘੁੰਮਦੇ ਰਹੇ ਤੇ ਗ੍ਰੰਥੀ ਸਿੰਘ ਦੀ ਥਾ ਬ੍ਰਹਮਣ ਦਾ ਰੂਪ ਦਿਖਿਆ ।ਸਤਿਗੁਰੂ ਜੀ ਦਾ ਫੁਰਮਾਨ ਏ:-............ ਸਲੋਕੁ ਮਃ ੧ ॥ ਜੇ ਮੋਹਾਕਾ ਘਰ ਮੁਹੈ ਘਰ ਮੁਿਹ ਿਪਤਰੀ ਦੇਇ ੁ॥ ਅਗੈ ਵਸਤੁ ਿਸਞਾਣੀਐ ਿਪਤਰੀ ਚੋਰ ਕਰੇਇ ॥ ਵਢੀਅਿਹ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਿਮਲੈ ਿਜ ਖਟੇ ਘਾਲੇ ਦੇਇ ॥੧॥ਅਰਥ:- ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ । ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ । ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।1। ਹੁਣ ਜਦ ਲੰਗਰ ਛਕਣ ਲਈ ਥਾਲੀਆਂ ਪੰਗਤੀਆਂ ਬਣਾ ਕੇ ਰੱਖ ਦਿੱਤੀਆਂ ਤਾ ਕੁੰਢੇ ਅਮਲੀ ਦੇ ਯਾਰ ਝੰਡੇ ਅਮਲੀ ਦੇ ਕੰਨ ਵਿਚ ਕਾਕੇ ਨੇ ਆਖਿਆਂ ਬਾਈ ਸੂਏ ਤੇ ਜਹਾਜ ਉਤਰਿਆ ਬਸ ਸਾਰੇ ਅਮਲੀ ਜਲੇਬੀਆਂ ਛੱਡ ਕੇ ਸਾਈਕਲਾਂ ਦੀ ਲਾਈਨ ਬਣਾ ਕੇ ਸੂਏ ਵੱਲ ਨੂੰ ਭੱਜੇ । 10 ਕੁ ਮਿੰਟਾਂ ਬਾਅਦ ਮੈਨੂੰ ਕੁੰਢੇ ਅਮਲੀ ਦਾ ਭਲੇਖਾ ਪਿਆ ਜੋ ਡੋਡੇ ਵੇਚਕੇ ਹੱਸਦਾ ਘਰ ਨੂੰ ਆਉਦਾ ਸੀ।

ਮਨਜੀਤ ਸਿੰਘ"ਚਕਰ"
+17787790193

Advertisement

 
Top