SIKHI AWARENESS & WELFARE SOCIETY SIKHI AWARENESS & WELFARE SOCIETY Author
Title: ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸੈਂਟਰ (ਕਨੇਡਾ) ਵਿਖੇ ਭਾਈ ਪ੍ਰਕਾਸ਼ ਸਿੰਘ ਫ਼ਿਰੋਜਪੁਰੀ ਨੇ ਸ਼ਰਾਧ ਦੇ ਸੰਬੰਧ ਵਿਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ
Author: SIKHI AWARENESS & WELFARE SOCIETY
Rating 5 of 5 Des:
ਇਸ ਵਿੱਚ ਕੋਈ ਸ਼ੱਕ ਨਹੀ ਕਿ ਸਿੱਖ ਜਗਤ ਵਿੱਚ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਿਆ ਗਾਇਆ ਤੇ ਵਿਚਾਰਿਆ ਵੀ ਜਾ ਰਿਹਾ ਹੈ।ਤਕਰੀਬਨ ਹਰੇਕ ਗੁਰਦੁਆਰੇ ਵਿਚ ਹਰ ਰੋਜ਼ ਆਸਾ ਕੀ ਵ...
ਇਸ ਵਿੱਚ ਕੋਈ ਸ਼ੱਕ ਨਹੀ ਕਿ ਸਿੱਖ ਜਗਤ ਵਿੱਚ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਿਆ ਗਾਇਆ ਤੇ ਵਿਚਾਰਿਆ ਵੀ ਜਾ ਰਿਹਾ ਹੈ।ਤਕਰੀਬਨ ਹਰੇਕ ਗੁਰਦੁਆਰੇ ਵਿਚ ਹਰ ਰੋਜ਼ ਆਸਾ ਕੀ ਵਾਰ ਦਾ ਕੀਰਤਨ ਵੀ ਹੁੰਦਾ ਹੈ । ਪਰ ਜੋ ਬਾਣੀ ਅਮਦਰ ਗੁਰੂ ਨੇ ਗੁਰਮਤਿ ਸਿਧਾਂਤ ਦ੍ਰਿੜ ਕਰਵਾਏ ਉਹਨਾਂ ਨੂੰ ਅਸੀ ਕਿੰਨਾ ਕੂ ਮੰਨਿਆ ਹੈ ? ਆਸਾ ਕੀ ਵਾਰ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਹੁਤ ਹੀ ਸੁੰਦਰ ਅਤੇ ਵਿਅੰਗਮਈ ਢੰਗ ਨਾਲ ਕਿਹਾ ਹੈ :- 

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥1॥


ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ । ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) । (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ । ਹੇ ਨਾਨਕ ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।1।(ਇਹ ਅਰਥ ਪ੍ਰੋ. ਸ਼ਾਹਿਬ ਸਿੰਘ ਜੀ ਨੇ ਕੀਤੇ ਨੇ) 

ਕਿਉਂਕਿ ਅੱਜਕੱਲ੍ਹ ਸਰਾਧ ਚੱਲ ਰਹੇ ਨੇ ਅਸੀ ਵੀ ਸੋਚਦੇ ਹਾਂ ਕਿ ਕਿਤੇ ਸਾਡੇ ਬਜ਼ੁਰਗ ਭੁਖੇ ਨਾ ਰਹਿ ਜਾਣ ? ਜਿਸ ਕਰਕੇ ਅਸੀ ਵੀ ਭੁਲੇਖੇ ਵਿਚ ਫਸਕੇ ਉਹ ਬਿਪਰ ਵਾਲੇ ਕੰਮ ਕਰੀ ਜਾ ਰਹੇ ਹਾਂ। ਸਾਨੂੰ ਗੁਰਬਾਣੀ ਗੱਲ ਮੰਨਣ ਦੀ ਜਰੂਰਤ ਹੈ ਤਾ ਹੀ ਸਾਡਾ ਭਲਾ ਹੋਵੇਗਾ ? ਅਸੀ ਸਮਾਜ ਬਾ ਸੰਸਾਰ ਦਾ ਭਲਾ ਕਰ ਸਕਾਂਗੇ। ਇਹ ਵੀਚਾਰ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ (ਗਰਮਤਿ ਪ੍ਰਚਾਰਕ ) ਨੇ ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ (ਕਨੇਡਾ) ਵਿਖੇ ਸੰਗਤ ਨਾਲ ਸਾਂਝੇ ਕੀਤੇ ਸੰਗਤ ਭਰਪੂਰ ਲਾਹਾ ਪ੍ਰਾਪਤ ਕੀਤਾ। 

ਨੋਟ : ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਕਨੇਡਾ ਵਿਖੇ ਗੁਰਮਤਿ ਪ੍ਰਚਾਰ ਲਈ ਆਏ ਹੋਏ ਹਨ।ਕਨੇਡਾ ਦੀ ਸੰਗਤ ਨੂੰ ਬੇਨਤੀ ਉਹਨਾਂ ਦੇ ਵੱਧ ਤੋਂ ਵੱਧ ਕਥਾ ਸਮਾਗਮ ਕਰਕੇ ਲਾਹਾ ਪ੍ਰਾਪਤ ਕਰੋ ਜੀ।ਜਿਆਦਾ ਜਾਣਕਾਰੀ ਲਈ ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਫੋਨ ਨੰ: 905-799-2682 ਤੇ ਸੰਪਰਕ ਕਰੋ ਜੀ

Advertisement

 
Top