ਸਿੱਖ ਕੌਂਸਲ ਯੂ ਕੇ ਦੀ ਅਸੈਂਬਲੀ ਵਿਚ ਹੋਮ ਸੈਕਟਰੀ ਦੀ ਇਤਹਾਸਕ ਫੇਰੀ
ਯੂ ਕੇ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲੀ ‘ਸਿੱਖ ਕੌਂਸਲ ਯੂ ਕੇ’ ਇੱਕ ਉੱਚ ਪਾਏ ਦੀ ਜਮਹੂਰੀ
ਅਤੇ ਮਾਨਤਾ ਪ੍ਰਾਪਤ ਜਥੇਬੰਦੀ ਹੈ, ਜਿਸ ਨੇ ਬੜੇ ਥੋੜੇ ਸਮੇਂ ਵਿਚ ਬਹੁਤ ਵੱਡਾ ਮਾਅਰਕਾ ਪ੍ਰਾਪਤ
ਕਰ ਲਿਆ ਹੈ -- ਥਰੇਸਾ ਮੇਅ ਹੋਮ ਸੈਕਟਰੀ
5 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਕ
ਦੀਵਾਨ ਓਲਡਬਰੀ, ਵੈਸਟ ਮਿਡਲੈਂਡਜ਼ ਵਿਖੇ ਸਿੱਖ ਕੌਂਸਲ ਯੂ ਕੇ ਦੀ ਅਸੈਂਬਲੀ ਵਿਚ ਹੋਮ ਸੈਕਟਰੀ
ਥਰੇਸਾ (ਮੇਅ ਐਮ) ਪੀ ਵਲੋਂ ਸ਼ਿਰਕਤ ਕੀਤੀ ਗਈ।
ਇਸ ਵਿਸ਼ੇਸ਼ ਸਮੇਂ ਤੇ ਜਦੋਂ ਕਿ
ਹੋਮ ਸਸੈਕਟਰੀ ਨੇ ਸਿੱਖ ਕੌਂਸਲ ਯੂ ਕੇ ਨੂੰ ਸਿੱਖਾਂ ਦੀ ਪ੍ਰਤੀਨਿਧ ਅਤੇ ਜਮਹੂਰੀ ਜਥੇਬੰਦੀ ਵਜੋਂ
ਮਾਨਤਾ ਦਿੱਤੀ ਤਾਂ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਲਈ ਦੇਸ਼ ਭਰ ਵਿਚੋਂ ਦੋ ਸੌ ਦੇ ਕਰੀਬ ਸਿੱਖ
ਕੌਂਸਲ ਦੇ ਡੈਲੀਗੇਟ ਹਾਜ਼ਰ ਸਨ ਜਿਹਨਾਂ ਵਿਚ ਕੌਂਸਲ ਦੇ ਬੋਰਡ ਆਫ ਜਥੇਦਾਰ ਦੇ ਮੈਂਬਰਾਂ ਨੇ
ਵਿਸ਼ੇਸ਼ ਤੌਰ ਤੇ ਹਿੱਸਾ ਲਿਆ।
ਇਸ ਮੌਕੇ ਤੇ ਸਿੱਖ ਕੌਂਸਲ ਦੇ
ਸਿਆਸੀ ਵਿੰਗ ਦੇ ਮੁਖੀ ਸ: ਗੁਰਿੰਦਰ ਸਿੰਘ ਜੋਸ਼ਨ ਨੇ ਕਿਹਾ ਕਿ, ‘ਹੋਮ
ਸੈਕਟਰੀ ਥਰੇਸਾ ਮੇਅ ਵਲੋਂ ਸਿੱਖ ਕੌਂਸਲ ਯੂ ਕੇ ਦੀ ਚੜ੍ਹਦੀ ਕਲਾ ਨਾਲ ਤਰੀਫ ਕਰਨੀ ਇਸ ਗੱਲ ਦਾ
ਸਬੂਤ ਹੈ ਕਿ ਸਿੱਖ ਕੌਂਸਲ ਬਾਕੀ ਮੈਂਬਰ ਜਥੇਬੰਦੀਆਂ, ਗੁਰਦੁਆਰਿਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ
ਇੱਕ ਪ੍ਰਮੁਖ ਅਤੇ ਅਸਰ ਅੰਦਾਜ਼ ਜਥੇਬੰਦੀ ਵਜੋਂ ਸਥਾਪਤ ਹੋ ਗਈ ਹੈ। ਹੋਮ ਸੈਕਟਰੀ ਸਿੱਖ ਕੌਂਸਲ ਦੀ
ਅਸੈਂਬਲੀ ਵਿਚ ਪਹਿਲੀ ਵੇਰ ਸ਼ਾਮਲ ਹੋਏ ਹਨ ਅਤੇ ਇਹ
ਕੌਂਸਲ ਦੇ ‘ਸਿੱਖ ਵੋਟ ਦੀ ਮਾਨਤਾ ਅਤੇ ਅਹਿਮੀਅਤ’
ਨਾਮੀ ਪ੍ਰੋਗ੍ਰਾਮ ਦਾ ਹਿੱਸਾ ਹੈ।’
ਸਿੱਖ ਕੌਂਸਲ ਯੂ ਕੇ ਦੇ ਕੌਮੀ
ਬੁਲਾਰੇ ਸ: ਕੁਲਵੰਤ ਸਿੰਘ ਢੇਸੀ ਨੇ ਕਿਹਾ ਕਿ ‘ਇੱਕ ਸੀਨੀਅਰ ਸਰਕਾਰੀ
ਮੰਤ੍ਰੀ ਦਾ ਕੋਂਸਲ ਦੇ ਪ੍ਰੋਗ੍ਰਾਮ ਵਿਚ
ਸ਼ਾਮਲ ਹੋਣਾ ਵਾਕਈ ਇੱਕ ਇਤਹਾਸਕ ਗੱਲ ਹੈ। ਅਸੀਂ ਇਸ ਗੱਲ ਤੇ ਵੀ ਪ੍ਰਸੰਨਤਾ ਜ਼ਾਹਰ ਕਰਦੇ ਹਾਂ ਕਿ
ਅਸੈਂਬਲੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਥਰੇਸਾ ਮੇਅ ਨੇ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਸ਼੍ਰੀ
ਗੁਰੂ ਗ੍ਰੰਥ ਸਾਹਬ ਜੀ ਨੂੰ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤੀ।’
ਇਸ ਫੇਰੀ ਦੌਰਾਨ ਹੋਮ ਸੈਕਟਰੀ
ਨੇ ਸਿੱਖ ਕੋਂਸਲ ਯੂ ਕੇ ਲਈ 60,000 ਪੌਂਡ ਦੀ ਇੱਕ ਗ੍ਰਾਂਟ ਵੀ ਅਨਾਂਊਂਸ ਕੀਤੀ ਜੋ ਕਿ ਉਹਨਾਂ
ਪੰਜਾਬੀਆਂ ਨਾਲ ਸਬੰਧਤ ਗ੍ਰਾਂਟ ਹੈ ਜਿਹੜੇ ਕਿ ਯੂ ਕੇ ਵਿਚ ਸੁਨਿਹਰੀ ਸੁਫਨੇ ਲੈ ਕੇ ਆਏ ਸਨ ਪਰ ਅੱਜ
ਬੁਰੇ ਹਾਲ ਦਿਨ ਕਟੀ ਕਰ ਰਹੇ ਹਨ ਅਤੇ ਕਈ ਤਾਂ ਬਾਹਰ ਹੀ ਸੌਂਦੇ ਹਨ ਅਤੇ ਕਈ ਮਿਨੀਮਮ ਵੇਜ ਤੋਂ ਵੀ
ਘੱਟ ਉਜਰਤ ਤੇ ਕੰਮ ਕਰ ਰਹੇ ਹਨ।
ਸਿੱਖ ਕੌਂਸਲ ਯੂ ਕੇ ਦੇ
ਕਮਿਊਨਿਟੀ ਸੇਫਟੀ ਕਮੇਟੀ ਦੇ ਚੇਅਰਮੈਨ ਸ: ਪ੍ਰਮਿੰਦਰ ਸਿੰਘ ਵਿਰਦੀ ਨੇ ਕਿਹਾ ਕਿ, ‘ਅਸੀਂ
ਉਹਨਾਂ ਪੰਜਾਬੀਆਂ ਲਈ ਸਖਤ ਮਿਹਨਤ ਕਰ ਰਹੇ ਹਾਂ
ਜਿਹੜੇ ਕਿ ਬੜੀ ਹੀ ਮੰਦਹਾਲੀ ਵਿਚ ਦਿਨ ਕਟੀ ਕਰ ਰਹੇ ਹਨ ਅਤੇ ਵਾਪਸ ਜਾਣਾਂ ਚਾਹੁੰਦੇ ਹਨ। ਅਸੀਂ ਉਹਨਾਂ ਨੂੰ ਪੰਜਾਬ ਘਰ ਵਾਪਸ ਜਾਣ ਲਈ ਬੜੀ
ਹੀ ਹਮਦਰਦੀ ਨਾਲ ਸਹਾਇਤਾ ਦੇ ਰਹੇ ਹਾਂ। ਹੁਣ ਮਿਲਣ ਵਾਲੀ ਗ੍ਰਾਂਟ ਨਾਲ ਇਸ ਨੇਕ ਕੰਮ ਵਿਚ ਹੋਰ
ਬਿਹਤਰੀ ਅਤੇ ਬੜੌਤਰੀ ਆਵੇਗੀ ਜਦ ਕਿ ਸਾਡੇ ਮੈਂਬਰ ਗੁਰਦੁਆਰੇ ਇਸ ਸਬੰਧੀ ਸਾਡਾ ਸਾਥ ਦੇ ਰਹੇ ਹਨ।’
ਹੋਮ ਸੈਕਟਰੀ ਥਰੇਸਾ ਮੇਅ ਨੇ
ਕਿਹਾ, ‘ਇਸ ਮੁਹਿੰਮ ਨਾਲ ਉਹਨਾਂ ਲੋਕਾਂ ਦੀ ਮੱਦਤ ਹੋ ਸਕੇਗੀ ਜੋ ਕਿ ਬੜੇ
ਹੀ ਜ਼ਾਲਮਾਨਾਂ ਸ਼ੋਸ਼ਣ ਦਾ ਸ਼ਿਕਾਰ ਹਨ ਅਤੇ ਹੁਣ ਉਹ ਮਾਨ ਸਨਮਾਨ ਨਾਲ ਆਪਣੇ ਘਰ ਪਰਤਣ ਵਿਚ ਕਾਮਯਾਬ
ਹੋ ਸਕਣਗੇ। ਮੈਂ ਇਸ ਸਬੰਧੀ ਸਿੱਖ ਕੌਂਸਲ ਯੂ ਕੇ ਦਾ ਅਤੀ ਧੰਨਵਾਦ ਕਰਦੀ ਹਾਂ ਅਤੇ ਇਸ ਪੱਖ ਵਿਚ
ਕੰਮ ਕਰਨ ਲਈ ਆਸਵੰਦ ਹਾਂ।’
ਆਪਣੀ ਫੇਰੀ ਦੌਰਾਨ ਹੋਮ
ਸੈਕਟਰੀ ਨੇ ਅਨੇਕਾਂ ਮੁੱਦਿਆਂ ਤੇ ਗੱਲਬਾਤ ਕੀਤੀ ਜਿਵੇਂ ਕਿ ਮਾਸੂਮ ਬੱਚੀਆਂ ਦਾ ਯੌਨ ਸ਼ੋਸ਼ਣ ਦਾ
ਮੁੱਦਾ ਅਤੇ ਉਹਨਾਂ ਨੇ ਸਿੱਖ ਕੌਂਸਲ ਤੋਂ ਇਹ ਉਮੀਦ ਕੀਤੀ ਕਿ ਸਿੱਖ ਕੌਂਸਲ ਇਸ ਅੱਤ ਸੰਵੇਦਨਸ਼ੀਲ
ਮੁੱਦੇ ਤੇ ਨੈਸ਼ਨਲ ਟਾਸਕ ਗਰੁੱਪ ਨਾਲ ਸਹਿਯੋਗ ਕਰੇਗੀ।
‘ਸਟੌਪ ਅਤੇ ਸਰਚ’ ਦੇ ਮੁੱਦੇ ਤੇ ਵੀ ਸੰਭਾਵਨਾਂ ਬਣੀ ਹੈ ਕਿ ਹੋਮ ਸੈਕਟਰੀ ਕਿਰਪਾਨ
ਸਬੰਧੀ ਸ਼ਾਮਲ ਕੇਸਾਂ ਤੇ ਪੁਨਰ ਵਿਚਾਰ ਕਰੇ। ਹੋਰ ਸਬੰਧਤ ਮੁੱਦਿਆਂ ਵਿਚ ਇਸ ਦੇਸ਼ ਵਿਚ ਆਉਣ ਵਾਲੇ
ਸੈਲਾਨੀਆਂ ਤੇ ਤਿੰਨ ਹਜ਼ਾਰ ਬੌਂਡ ਦਾ ਮੁੱਦਾ; ਗ੍ਰੰਥੀਆਂ ਦੇ ਵੀਜ਼ੇ ਸਬੰਧੀ ਆ ਰਹੀਆਂ ਔਕੜਾ ਦਾ
ਮੁੱਦਾ ਅਤੇ ਕਬੂਤਰ ਬਾਜੀ ਦੇ ਸਬੰਧ ਵਿਚ ਦਲਾਲਾਂ
ਦੇ ਸ਼ੌਸ਼ਣ ਦਾ ਮੁੱਦਾ ਸ਼ਾਮਲ ਸਨ। ਸ਼ਾਮਲ ਡੈਲੀਗੇਟਾਂ ਨੇ ਅਨੇਕਾਂ ਸਬੰਧਤ ਮੁੱਦਿਆਂ ਤੇ ਸਵਾਲ ਪੁੱਛੇ।
ਸਿੱਖ ਕੌਂਸਲ ਯੂ ਕੇ ਦੇ
ਸੈਕਟਰੀ ਜਨਰਲ ਸ: ਗੁਰਮੇਲ ਸਿੰਘ ਨੇ ਕਿਹਾ, ‘ਮੈਨੂੰ ਇਸ ਗੱਲ ਦੀ ਖੁਸੀ ਹੈ ਕਿ ਹੋਮ ਸੈਕਟਰੀ ਨੇ ਸਰਕਾਰ ਨਾਲ
ਗਲਬਾਤ ਕਰਨ ਲਈ ਸਿੱਖ ਕੌਂਸਲ ਨੂੰ ਨਾਂ ਕੇਵਲ ਸਿੱਖਾਂ ਦੀ ਪ੍ਰਮੁਖ ਅਤੇ ਅਹਿਮ ਜਥੇਬੰਦੀ ਵਜੋਂ
ਮਾਨਤਾ ਦਿੱਤੀ ਹੈ ਸਗੋਂ ਡੈਲੀਗੇਟਾਂ ਵਲੋਂ ਉਠਾਏ ਮੁੱਦਿਆਂ ਤੇ ਬਣਦਾ ਪ੍ਰਤੀਕਰਮ ਵੀ ਦਿੱਤਾ ਹੈ।
ਇਹ ਗੱਲ ਵਿਸ਼ੇਸ਼ ਅਹਿਮੀਅਤ ਵਾਲੀ ਹੈ ਕਿ ਹੋਮ ਸੈਕਟਰੀ ਨੇ ਭਵਿੱਖ ਵਿਚ ਸਿੱਖ ਕੌਂਸਲ ਨਾਲ ਲਗਾਤਾਰ
ਕੰਮ ਕਰਨ ਦੀ ਖਾਹਸ਼ ਪ੍ਰਗਟਾਈ ਹੈ।’
The Sikh Council UK
(SCUK) is the largest representative body of Sikhs in the UK. We are
recognised as the national advocate for British Sikhs in the United Kingdom and
at the European Union.
For
information, please
contact:
Balvinder Kaur – info@sikhcounciluk.org
Website – www.sikhcounciluk.org