ਬਹੁਤ ਅਪੀਲਾਂ ਕੀਤੀਆਂ, ਬਹੁਤ ਦਲੀਲਾਂ
ਦਿੱਤੀਆਂ ਪਰ ਸਬ ਮਿੱਟੀ, ਸਬ ਨੂੰ ਸਮਝਾਇਆ ਬਹੁਤ ਸਾਰੇ ਪੋਸਟਰ ਲਗਾਏ ਗਏ, ਕਥਾਕਾਰਾਂ ਨੇ ਕਥਾ
ਰਾਹੀਂ ਸੰਦੇਸ਼ ਵੀ ਦਿੱਤੇ ਪਰ ਸਬ ਮਿੱਟੀ, ਅੱਗੋਂ ਅੱਜ ਦੇ ਅਖੌਤੀ ਸਿਖ ਕਹਿੰਦੇ ਹਨ ਅਸੀਂ ਸੁੱਤੇ
ਹਾਂ ਸਾਨੂ ਸੁੱਤੇ ਰਹਿਣ ਦਵੋ ਤੁਸੀਂ ਆਪਣੀ ਬਕਵਾਸ ਕਿਤੇ ਹੋਰ ਜਾ ਕੇ ਕਰੋ ਸਾਡੀ ਨੀਂਦ ਨਾ ਤੋੜੋ,
ਬਹੁਤ ਮਿਹਨਤ ਕਰ ਕੇ ਬਿੱਪਰ ਨੇ ਸਾਨੂੰ ਕਹਾਣੀਆਂ ਦੀ ਲੋਰੀ ਸੁਣਾ ਸੁਣਾ ਕੇ ਇਕ ਜਿਓਂਦੀ ਜਾਗਦੀ
ਕੌਮ, ਇਕ ਅਣਖੀ ਕੌਮ ਤੋਂ ਇਕ ਸੁੱਤੀ ਹੋਈ ਕੌਮ ਬਣਾਇਆ ਹੈ, ਤੁਸੀਂ ਕੌਣ ਹੁੰਦੇ ਹੋ ਸਾਨੂੰ ਜਗਾਉਣ
ਵਾਲੇ, ਤੁਸੀਂ ਕੌਣ ਹੁੰਦੇ ਹੋ ਸਾਨੂੰ ਗੁਰੂ ਵੱਲੋਂ ਦਿੱਤੀ ਅਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਗਫਲਤ
ਦੀ ਨੀਂਦ ਚੋਂ ਉਠਾਉਣ ਵਾਲੇ ਜਾਓ ਚਲੇ ਜਾਓ ਇਥੋਂ ਦੀ ਨਹੀਂ ਤੇ ਸਾਡੀ ਨੀਂਦ ਦੇ ਰਾਖੇ ਤੁਹਾਨੂ
ਨਿੱਬੜ ਲੈਣਗੇ
ਅਸੀਂ ਸੋਚਿਆ ਚਲੋ ਅਸੀਂ ਵੀ ਦਰਸ਼ਨ ਕਰੀਏ
ਇਨ੍ਹਾਂ ਅਖੌਤੀ ਸਿਖਾਂ ਦੀ ਨੀਂਦ ਦੇ ਰਾਖਿਆਂ ਦੇ, ਪਿਛੇ ਮੁੜ ਕੇ ਕਿ ਵੇਖਦੇ ਹਾਂ ਕਿ ਸਾਡੇ ਜਿਹੇ
ਹੀ ਲੱਗਣ ਵਾਲੇ ਕੁਛ ਬਜੁਰਗ ਖੜੇ ਨੇ ਇਕ ਵਾਰ ਤੇ ਉਨ੍ਹਾਂ ਦੀ ਦਿਖ ਦੇਖ ਕੇ ਅਸੀਂ ਵੀ ਚੱਕਰ ਚ ਪੈ
ਗਏ ਕਿ ਇਹ ਤੇ ਆਪਣੇ ਹੀ ਲਗਦੇ ਨੇ ਆਪਣੀਆਂ ਵਾਂਗ ਹੀ ਦਿਸਦੇ ਨੇ ਤੇ ਸਾਡੇ ਹੀ ਗੁਰੂ ਦੇ ਪੁੱਤਰ
ਲਗਦੇ ਨੇ, ਪਰ ਜਦ ਉਨ੍ਹਾਂ ਨੂੰ ਫਤਿਹ ਬੁਲਾਈ ਤੇ ਕਿਹਾ ਕੇ ਭਾਈ ਸਾਹਿਬ ਜੀ ਤੁਸੀਂ ਵੀ ਸਾਡੇ ਗੁਰੂ
ਦੇ ਪੁੱਤਰ ਲਗਦੇ ਹੋ, ਸਾਡੀ ਮਦਦ ਕਰੋ ਅੱਜ ਗੁਰੂ ਦਾ ਨਾਮ ਲੈਣ ਵਾਲੇ, ਆਪਣੇ ਆਪ ਨੂੰ ਸਿਖ ਅਖਵਾਉਣ
ਵਾਲੇ ਇਨ੍ਹਾਂ ਸੁੱਤਿਆਂ ਅਖੌਤੀ ਸਿਖਾਂ ਨੂੰ ਉਠਾਈਏ ਤੇ ਇਨ੍ਹਾਂ ਨੂੰ ਚਲੋ ਰਲ ਕੇ ਗੁਰੂ ਦੀ ਬਖਸ਼ੀ
ਅਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਜਗਾਈਏ, ਅੱਗੋਂ ਕਿ ਦੇਖਦੇ ਹਾਂ ਕੇ ਗੁਰੂ ਕੀ ਬਾਣੀ ਅਮ੍ਰਿਤ ਦੇ
ਸੋਨੇ ਦੇ ਕਲਸ਼ ਤਾਂ ਉਨ੍ਹਾਂ ਮੂਧੇ ਮਾਰੇ ਹੋਏ ਨੇ ਓਹਦੀ ਥਾਂ ਉਹੋ ਜਿਹੇ ਹੀ ਦਿੱਸਣ ਵਾਲੇ ਨਕਲੀ
ਪਿੱਤਲ ਦੇ ਕਲਸ਼ ਚੋਂ ਜਹਿਰੀਲਾ ਨਸ਼ਾ ਰੱਜ ਰੱਜ ਕੇ ਛਿੜਕੀ ਜਾ ਰਹੇ ਹਨ ਅਤੇ ਗਫਲਤ ਦੀ ਨੀਂਦ ਚ ਪਏ
ਅਖੌਤੀ ਸਿਖਾਂ ਨੂੰ ਹੋਰ ਗੂੜ੍ਹੀ ਨੀਂਦ ਵੱਲ ਤੋਰੀ ਜਾ ਰਹੇ ਹਨ
ਜਦ ਅਸੀਂ ਪੁਛਿਆ ਕੇ ਭਾਈ ਸਾਹਿਬ,
ਵੀਰਜੀ, ਇਹ ਕੀ ਕਰੀ ਜਾਂਦੇ ਹੋ ਅੱਗੋਂ ਸਾਨੂੰ ਧੱਕੇ ਦੇ ਕੇ ਭਜਾਉਂਦੇ ਹੋਏ ਕਹਿੰਦੇ ਜਾ ਚਲਾ ਜਾ
ਪਹਿਲਾਂ ਵੀ ਬਹੁਤ ਆਏ ਤੇਰੇ ਵਰਗੇ ਇਨ੍ਹਾਂ ਦੀ ਨੀਂਦ ਤੋੜਨ ਵਾਲੇ, ਇਨ੍ਹਾਂ ਨੂੰ ਗੁਰੂ ਦੀ ਅਮ੍ਰਿਤ
ਬਾਣੀ ਦੇ ਛਿੱਟੇ ਦੇਣ ਵਾਲੇ, ਆ ਵੇਖ ਸਾਨੂੰ ਸਾਡੇ ਆਕਾਵਾਂ ਨੇ ਇੰਨੀਆਂ ਵਧੀਆ ਡ੍ਰਿਲ ਮਸ਼ੀਨਾਂ
ਦਿੱਤੀਆਂ ਨੇ ਕੇ ਅਸੀਂ ਤੇਰੇ ਵਰਗਿਆਂ ਦੇ ਆਰ ਪਾਰ ਛੇਕ ਬਣਾ ਦਿੰਦੇ ਹਾਂ, ਤੇ ਅੱਗੋਂ ਹੋਰ ਠਹਾਕਾ
ਮਾਰ ਕੇ ਹਸਦੇ ਕਹਿੰਦੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਇਕ ਵਾਰ ਛੇਕ ਬਣਾਇਆ ਤੇ ਸਾਡੇ ਇਨ੍ਹਾਂ
ਸੁੱਤੇ ਹੋਇਆਂ ਤੇ ਤੈਨੂੰ ਲਾਗੇ ਨਹੀਂ ਖੜਾ ਹੋਣ ਦੇਣਾ ਕਿਓਂਕਿ ਇਨ੍ਹਾਂ ਦੀ ਸੋਚਣ ਸਮਝਣ ਦੀ ਸ਼ਕਤੀ
ਅਸੀਂ ਇਹ ਜਹਿਰ ਰੂਪੀ ਨਸ਼ਾ ਇਨ੍ਹਾਂ ਤੇ ਪਾ ਪਾ ਕੇ ਇਨ੍ਹਾਂ ਨੂੰ ਸੋਚਣ ਸਮਝਣ ਲਾਇਕ ਹੀ ਨਹੀਂ
ਛੱਡਿਆ, ਤੇ ਸਾਨੂੰ ਇਹ ਵੀ ਪਤਾ ਹੈ ਕੇ ਜਿਹੜੇ ਟੋਲੇ ਚੋਂ ਤੂੰ ਆਇਆ ਹੈਂ ਉਸਸੇ ਟੋਲੇ ਚ ਇਕ ਦਾ
ਮੁਹ ਇਧਰ ਹੈ ਤੇ ਦੂਜੇ ਦਾ ਓਧਰ, ਤੁਸੀਂ ਸਾਰੇ ਰਲ ਕੇ ਵੀ ਸਾਡਾ ਕੁਛ ਨਹੀਂ ਵਿਗਾੜ ਪਾਵੋਗੇ,
ਕਿਓਂਕਿ ਨਾਂ ਤੁਸੀਂ ਕਦੇ ਇਕਠੇ ਹੋਣਾ ਨਾ ਸਾਡੀ ਸੇਹਤ ਤੇ ਕੋਈ ਫਰਕ ਪੈਣਾ, ਫਿਰ ਸਾਡੇ ਕੋਲ ਡ੍ਰਿਲ
ਮਸ਼ੀਨਾ ਤੇ ਹੈ ਹੀ, ਸਚ ਜਾਣਿਓ ਮੈਨੂ ਇੰਨੇ ਧੱਕੇ ਮਾਰੇ ਇੰਨੇ ਧੱਕੇ ਮਾਰੇ ਇੰਨਾ ਭਜਾਇਆ ਮੈਨੂ ਬਸ
ਉਥੋਂ ਦੁੜਾ ਹੀ ਦਿੱਤਾ
ਹਾਂ ਮੈਂ ਅੱਜ ਫਿਰ ਹਰ ਗਿਆ, ਸੁੱਤੇ
ਅਖੌਤੀ ਸਿਖਾਂ ਨੇ ਮੇਰੇ ਇਕ ਵਾਰ ਫਿਰ ਹਾਰਣ ਦਾ ਖੁੱਲ ਕੇ ਜਸ਼ਨ ਮਣਾਇਆ, ਖੂਬ ਰੌਸ਼ਨੀਆਂ ਕੀਤੀਆਂ
ਖੂਬ ਬੰਬ ਪਟਾਕੇ ਚਲਾਏ, ਅਖੌਤੀ ਸਿਖਾਂ ਦੀ ਨੀਂਦ ਦੇ ਰਾਖੇ ਅਤੇ ਉਨ੍ਹਾਂ ਦੇ ਮਾਲਕ ਬਿੱਪਰ ਨੇ ਫਿਰ
ਤੋਂ ਜਿਤ ਮਨਾਈ
ਪਰ ਮੈਂ ਇਹ ਦੱਸ ਦੇਣਾ ਚਾਹੰਦਾ ਹਾਂ ਕਿ
ਹਾਂ ਮੈਂ ਅੱਜ ਫਿਰ ਹਾਰ ਗਿਆ ਪਰ ਮੈਂ ਹਜੇ ਥਕਿਆ ਨਹੀਂ, ਮੈਂ ਹਜੇ ਮੁੱਕਿਆ ਨਹੀਂ ਮੇਰੀ ਲੜਾਈ ਹਜੇ
ਬਾਕੀ ਹੈ, ਮੇਰੀ ਲੜਾਈ ਹਜੇ ਜਾਰੀ ਹੈ, ਮੇਰੇ ਟੋਲੇ ਦੇ ਬੰਦੇ ਫਿਰ ਇਕਠੇ ਹੋਣਗੇ ਅਸੀਂ ਫਿਰ ਹੱਥ ਚ
ਹੱਥ ਪਾਵਾਂਗੇ, ਅਸੀਂ ਫਿਰ ਮੋਢੇ ਨਾਲ ਮੋਢਾ ਲਾਵਾਂਗੇ ਤੇ ਇਹ ਲੜਾਈ ਜਾਰੀ ਰਹੇਗੀ, ਗੁਰੂ ਕਿ ਬਾਣੀ
ਦੇ ਅਮ੍ਰਿਤ ਕਲਸ਼ ਚੋਂ ਛਿੱਟੇ ਫੇਰ ਮਾਰੇ ਜਾਣਗੇ, ਸੁੱਤੇ ਹੋਏ ਵੀ ਗਫਲਤ ਦੀ ਨੀਂਦ ਚੋਂ ਬਾਹਰ
ਆਉਣਗੇ, ਗੁਰੂ ਕਿ ਬਾਣੀ ਅਮ੍ਰਿਤ ਨਾਲ ਨਵੀਂ ਜਿੰਦਗੀ ਪਾਉਣਗੇ, ਤੇ ਉਨ੍ਹਾਂ ਡ੍ਰਿਲ ਮਸ਼ੀਨਾਂ ਨਾਲ
ਉਨ੍ਹਾਂ ਅਖੌਤੀ ਬਿੱਪਰ ਦੇ ਗੁਲਾਮਾਂ ਦੇ ਹੀ ਵਾਪਸ ਛੇਕ ਬਣਾਉਣਗੇ
ਕਿਉਂਕਿ ਮੈਂ ਹਜੇ ਥਕਿਆ ਨਹੀਂ ਮੈਂ ਹਜੇ
ਮੁਕਿਆ ਨਹੀਂ
ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ
ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
+919718613188