SIKHI AWARENESS & WELFARE SOCIETY SIKHI AWARENESS & WELFARE SOCIETY Author
Title: ਇਹ ਤਾਂ ਭੇਡਾਂ ਨੇ : ਸਤਪਾਲ ਸਿੰਘ ਦੁੱਗਰੀ
Author: SIKHI AWARENESS & WELFARE SOCIETY
Rating 5 of 5 Des:
ਦੀਵਾਲੀ ਬਾਾਅਦ ਪਟਾਕਾ ਫੈਕਟਰੀ ਦਾ ਮਾਲਿਕ ਆਪਣੀ ਘਰਵਾਲੀ ਨਾਲ ਮਾਲਿਕ : ਸ਼ੁਕਰ ਆ ਉਏ ਰੱਬਾ, ਸਬ ਠੀਕ ਠਾਕ ਹੋ ਗਿਆ ਨਹੀਂ ਤਾਂ ਇਸ ਵਾਰ ਅਸੀਂ ਤਾਂ ਸੜਕ ਤੇ ਆ ਜਾਣਾ ਸੀ ...
ਦੀਵਾਲੀ ਬਾਾਅਦ ਪਟਾਕਾ ਫੈਕਟਰੀ ਦਾ ਮਾਲਿਕ ਆਪਣੀ ਘਰਵਾਲੀ ਨਾਲ
ਮਾਲਿਕ : ਸ਼ੁਕਰ ਆ ਉਏ ਰੱਬਾ, ਸਬ ਠੀਕ ਠਾਕ ਹੋ ਗਿਆ ਨਹੀਂ ਤਾਂ ਇਸ ਵਾਰ ਅਸੀਂ ਤਾਂ ਸੜਕ ਤੇ ਆ ਜਾਣਾ ਸੀ
ਘਰਵਾਲੀ : ਬਿਲਕੁਲ ਜੀ, ਬਚਾਅ ਹੀ ਹੋ ਗਿਆ ਨਹੀਂ ਤਾਂ ਆਪਾਂ ਤਾਂ ਰੁਲ ਜਾਂਦੇ
ਇੱਕ ਵਾਰ ਤਾਂ ਇਵੇਂ ਹੀ ਲੱਗ ਰਿਹਾ ਸੀ ਕੇ ਇਸ ਵਾਰ ਸਿੱਖ ਸੱਚੀ ਪਟਾਕੇ ਨਹੀਂ ਵਜਾਉਣਗੇ
ਕਈ ਸਿੱਖ ਜੱਥੇਬੰਦੀਆਂ ਨੇ ਤਾਂ ਐਲਾਨ ਵੀ ਕਰ ਦਿੱਤਾ ਸੀ ਉਹ ਤਾਂ ਸ਼ੁਕਰ ਆ ਇਨ੍ਹਾਂ ਦੀ ਕਮੇਟੀ ਵਾਲਿਆਂ ਦਾ ਜਿਨ੍ਹਾਂ ਨੇ ਆਪਣਾ ਸਾਥ ਦੇ ਦਿੱਤਾ ਨਹੀਂ ਤਾਂ ਇਸ ਵਾਰ ਆਪਣਾ ਦੀਵਾਲਾ ਪੱਕਾ ਸੀ
ਮਾਲਿਕ : ਹਾਂ ਉਹ ਤਾਂ ਹੈ, ਡਰ ਤਾਂ ਮੈਂ ਵੀ ਗਿਆ ਸੀ ਕਿ ਜੇ ਇਵੇਂ ਹੋ ਗਿਆ ਤਾਂ ਬੜਾ ਨੁਕਸਾਨ ਹੋ ਜੂ
ਘਰਵਾਲੀ : ਵੈਸੇ ਇਹ ਹੋਇਆ ਕਿਵੇਂ ?
ਮਾਲਿਕ : ਪੁੱਛ ਨਾ ਤੂੰ, 3-4 ਬੰਦੇ ਪਾਏ ਆਪਣੇ, ਉਨ੍ਹਾਂ ਨੇ ਜਾ ਕੇ ਪ੍ਰਧਾਨਾਂ ਨਾਲ ਗੱਲ ਕੀਤੀ , ਕਿ ਭਾਈ ਇਹੋ ਜਿਹਾ ਐਲਾਨ ਨਾ ਕਰਿਉ ਕਿ ਸਿੱਖ ਪਟਾਕੇ ਨਾ ਚਲਾਉਣ ਨਹੀਂ ਤਾਂ ਸਾਡਾ ਤਾਂ ਕਾਰੋਬਾਰ ਖਤਮ ਹੋ ਜੂ
ਘਰਵਾਲੀ : ਫਿਰ ?
ਮਾਲਿਕ : ਫਿਰ ਕੀ ਸੀ ਉਹ ਸਾਡੇ ਤੋਂ ਵੱਡੇ ਵਪਾਰੀ
ਘਰਵਾਲੀ : ਉਹ ਕਿਵੇਂ ?

ਮਾਲਿਕ : ਕਹਿੰਦੇ ਜਿਨਾ ਮਾਲ ਮਾਰਕੀਟ 'ਚ ਮਾਲ ਪਿਆ ਉਸਦਾ ੧੦% ਲਵਾਂਗੇ ੧੦% ਲਿਆ ਉਨ੍ਹਾਂ ਨੇ, ਤਾਂ ਜਾ ਕੇ ਗੱਲ ਨਿਬੜੀ
ਘਰਵਾਲੀ : ਹੈ ਤਾਂ ਚੋਰ ਬਜਾਰੀ ਹੀ ਪਰ ਫਿਰ ਵੀ ਸ਼ੁਕਰ ਆ 20 ਲੱਖ ਦੇ ਕੇ ਹੀ ਨਿਪਟਾਰਾ ਹੋ ਗਿਆ
ਨਹੀਂ ਤਾਂ 2 ਕਰੋੜ ਦਾ ਮਾਲ ਪਿਆ ਸੀ ਆਪਣਾ ਪੰਜਾਬ-ਪੰਜਾਬ 'ਚ ਹੀ , ਸਾਰਾ ਰੁੜ ਜਾਣਾ ਸੀ

ਮਾਲਿਕ : ਹਾਂ ਉਹ ਤਾਂ ਹੈ, ਪਰ ਅੱਗੇ ਤੋਂ ਧਿਆਨ ਰੱਖਣਾ ਪੈਣਾ ਮੈਨੂੰ ਤਾਂ ਡਰ ਆ ਹੁਣ ਲੋਕ ਹੋਲੀ ਹੋਲੀ ਅਵੇਅਰ ਹੋ ਰਹੇ ਆ ਜੇ ਇਵੇਂ ਹੀ ਪ੍ਰਚਾਰ ਹੁੰਦਾ ਰਿਹਾ ਤਾਂ ਕਿਤੇ ਲੋਕ ਪਟਾਕੇ ਵਜਾਉਣੇ ਹੀ ਬੰਦ ਨਾ ਕਰ ਦੇਣ ਆਪਣਾ ਤਾਂ ਕਾਰੋਬਾਰ ਹੀ ਇਹੀ ਆ

ਘਰਵਾਲੀ : ਕੁਝ ਨਹੀਂ ਹੋਣਾ ਜੀ,ਇਵੇਂ ਹਿੰਮਤ ਨਾ ਹਾਰੋ ਇਹ ਤਾਂ ਇਵੇਂ ਹੀ ਚਲੀ ਜਾਣਾ, ਜਿੱਥੇ ਇਸ ਵਾਰ 3-4 ਬੰਦੇ ਪਾ ਕੇ ਪ੍ਰਧਾਨਾਂ ਨਾਲ ਸੌਦੇਬਾਜੀ ਹੋ ਗਈ ਅਗਲੀ ਵਾਰ 2-4 ਨਾਮੀ ਗਰਾਮੀ ਹੀਰੋ - ਹੀਰੋਇਨਾਂ ਕੋਲੋਂ ਪਟਾਕਿਆਂ ਦੀ ਐਡ ਕਰਵਾ ਦਿਉ, ਲੋਕਾਂ ਦੀ ਕੀ ਆ , ਇਹ ਤਾਂ ਭੇਡਾਂ ਨੇ, ਉੱਧਰ ਨੂੰ ਹੀ ਤੁਰ ਪੈਣਗੀਆਂ

ਮਾਲਿਕ : ਬੱਲੇ ਤੇਰੇ , ਬੜੀ ਸਿਆਣੀ ਹੋਈ ਜਾ ਰਹੀਂ ਏ ਅੱਜ ਕੱਲ
ਘਰਵਾਲੀ : ਤੁਹਾਡਾ ਹੀ ਅਸਰ ਹੈ ਜੀ (ਹੱਸਦੀ ਹੋਈ ਬੋਲਦੀ ਹੈ )

ਸਤਪਾਲ ਸਿੰਘ ਦੁੱਗਰੀ
9356621001

Advertisement

 
Top