SIKHI AWARENESS & WELFARE SOCIETY SIKHI AWARENESS & WELFARE SOCIETY Author
Title: ਸਿੱਖ ਰਹਿਤ ਮਰਿਆਦਾ ਅਨੁਸਾਰ ਗਿਆਨੀ ਗੁਰਬਚਨ ਸਿੰਘ, ਧੂੰਮਾ ਅਤੇ ਉਸਦੇ ਹੋਰ ਸਾਥੀ ਹੁਣ , ਤਨਖਾਹ ਯੋਗ ਹਨ। : ਇੰਦਰਜੀਤ ਸਿੰਘ, ਕਾਨਪੁਰ
Author: SIKHI AWARENESS & WELFARE SOCIETY
Rating 5 of 5 Des:
ਸਿੱਖ ਰਹਿਤ ਮਰਿਆਦਾ ਅਨੁਸਾਰ ਗਿਆਨੀ ਗੁਰਬਚਨ ਸਿੰਘ , ਧੂੰਮਾ ਅਤੇ ਉਸਦੇ ਹੋਰ ਸਾਥੀ ਹੁਣ , ਤਨਖਾਹ ਯੋਗ ਹਨ। ਭਾਈ ਰਾਜੋਆਨਾਂ ਨੂੰ ਜੇਲ੍ਹ ਵਿੱਚ ਅੰਮ੍ਰਿਤ ਛਕਾਉਣ ਵੇਲੇ ...
ਸਿੱਖ ਰਹਿਤ ਮਰਿਆਦਾ ਅਨੁਸਾਰ ਗਿਆਨੀ ਗੁਰਬਚਨ ਸਿੰਘ, ਧੂੰਮਾ ਅਤੇ ਉਸਦੇ ਹੋਰ ਸਾਥੀ ਹੁਣ , ਤਨਖਾਹ ਯੋਗ ਹਨ।

ਭਾਈ ਰਾਜੋਆਨਾਂ ਨੂੰ ਜੇਲ੍ਹ ਵਿੱਚ ਅੰਮ੍ਰਿਤ ਛਕਾਉਣ ਵੇਲੇ ਗਿਆਨੀ ਗੁਰਬਚਨ ਸਿੰਘ ਅਤੇ ਹਰਨਾਮ ਸਿੰਘ ਧੂੰਮਾ ਟਕਸਾਲੀ ਨੇ ਸਿੱਖ ਰਹਿਤ ਮਰਿਆਦਾ ਦੀ  ਘੋਰ ਉਲੰਘਣਾਂ ਕੀਤੀ ਹੈ । ਇਹ ਸਾਰੇ ਪੰਜ ਪਿਆਰਿਆ ਦੇ ਅੰਮ੍ਰਿਤ ਛਕਾਉਣ ਵੇਲੇ ਤਮਾਸ਼ਬੀਨ ਬਨ ਕੇ ਉਥੇ ਆਮ ਸਿੱਖਾਂ ਵਾਂਗ ਖੜੇ ਫੋਟੂਆਂ ਖਿਚਾਂਉਦੇ ਰਹੇ, ਜਦਕਿ ਅੰਮ੍ਰਿਤ ਸੰਚਾਰ ਵਿੱਚ ਇਨ੍ਹਾਂ ਦਾ ਕੋਈ ਰੋਲ ਨਹੀ ਸੀ । ਇਹ ਤਮਾਸ਼ਬੀਨ ਬਨ ਕੇ ਉਥੇ ਖੜੇ ਹਨ ਅਤੇ ਫੋਟੋਗ੍ਰਾਫਰ ਉਥੇ ਫੋਟੂਆਂ ਖਿਚ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵੀ ਨਹੀ ਹੈ। ਜਿਸ ਦੇ ਦੋਸ਼ ਵਿੱਚ ਇਹ ਸਾਰੇ  ਤਨਖਾਹ ਯੋਗ ਹਨ । ਹੇਠ ਦਿਤੀਆਂ ਤਸਵੀਰਾਂ ਇਸ ਦਾ ਸਬੂਤ ਹਨ ।
ਸਿੱਖ ਰਹਿਤ ਮਰਿਯਾਦਾ ਅਨੁਸਾਰ ਅੰਮ੍ਰਿਤ ਸੰਸਕਾਰ
(
ੳ) ਅੰਮ੍ਰਿਤ ਛਕਾਂਣ ਲਈ ਇਕ ਖਾਸ ਅਸਥਾਨਤੇ ਪ੍ਰਬੰਧ ਹੋਵੇ। ਉਥੇ ਆਮ ਲੋਕਾਂ ਦਾ ਲਾਂਘਾ ਹੋਵੇ
(
ਅ) ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ......
(
ਜ) ਜਿਸ ਅਭਿਲਾਖੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰ ਵਿਚ ਹਿੱਸਾ ਲਿਆ ਹੈ ,ਉਹੀ ਅੰਮ੍ਰਿਤ ਛੱਕਣ ਵਿਚ ਸ਼ਾਂਮਿਲ ਹੋ ਸਕਦਾ ਹੈ
ਇਹ ਤਨਖਾਹ ਯੋਗ ਹਨ :
(
ਠ)(6) ਗੁਰਮਤਿ ਦੇ ਵਿਰੁਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ

 
ਗਿਆਨੀ ਗੁਰਬਚਨ ਸਿੰਘ ਜੀ ਹੁਣ ਤੁਹਾਡੀ ਸਾਰਿਆਂ ਦੀ ਪੇਸ਼ੀ ਕਿਥੇ ਹੋਵੇਗੀ ?" ਸਿੱਖ ਰਹਿਤ ਮਰਿਯਾਦਾ ਦੇ ਨਿਯਮ (ਠ)(6)  ਅਨੁਸਾਰ  : ਗੁਰਮਤਿ ਦੇ ਵਿਰੁਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ  ਤਨਖਾਹੀਆਂ ਹੋ ਜਾਂਦਾ ਹੈ ।   ਖਬਰਦਾਰ ! ਜੇ ਤਨਖਾਹ ਭੁਗਤਣ ਤੋਂ ਪਹਿਲਾਂ ਕਿਸੇ ਪੰਥ ਦਰਦੀ ਨੂੰ ਤੁਸਾਂਸਕੱਤਰੇਤਵਿਚ ਸਦਿਆ ! ਇਸ ਕੁਰਹਿਤ ਦੇ ਕਾਰਣ  ਤੁਸੀ ਅਕਾਲ ਤਖਤ ਦੇ ਜੱਥੇਦਾਰ ਹੋਣ ਦੇ ਸਾਰੇ ਅਧਿਕਾਰ ਖੋ ਚੁਕੇ ਹੋ !  ਪਹਿਲਾਂ ਤਨਖਾਹ ਲੁਆਉ ! ਸਿੱਖ ਬਣੋ ! ਫਿਰ ਅਕਾਲ ਤਖਤ ਦੇ ਹੇਡ ਗ੍ਰੰਥੀ ਅਖਵਾਉ !

ਇੰਦਰਜੀਤ ਸਿੰਘ, ਕਾਨਪੁਰ

Advertisement

 
Top