ਇਕ ਕਹਾਵਤ ਹੈ ਕਿ
"ਸਰਦਾਰ ਨੂੰ ਮਾਰੇ ਸਰਦਾਰ ,ਜਾਂ ਮਾਰੇ ਕਰਤਾਰ।" ਇਹ ਸਾਡਾ ਦੁਖਾਂਤ ਹੈ ਕਿ ਸਿੱਖ ਨੂੰ ਹਮੇਸ਼ਾਂ ਸਿੱਖ ਨੇ ਹੀ ਮਾਰਿਆ ਹੈ , ਦੁਸ਼ਮਨ ਦੀ ਤਾਂ
ਔਕਾਤ ਹੀ ਨਹੀ ਕਿ , ਉਹ ਸਿੱਖ ਜਾਂ ਸਿੱਖੀ ਨੂੰ ਮਾਰ ਸਕੇ।ਅਕਾਲ ਤਖਤ ਦੇ ਸਾਬਕਾ ਸੇਵਾਦਾਰ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦਾ
ਹਰ ਵਰ੍ਹੇ ਵਾਂਗ ਇਸ ਵਰ੍ਹੇ ਵੀ 22 ਅਤੇ 23 ਫਰਵਰੀ ਨੂੰ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਖਾਲਸਾ ਹਾਲ ,ਗੋਬਿੰਦ ਨਗਰ ਵਿਖੇ
ਅਕਾਲੀ ਜੱਥਾ ਕਾਨਪੁਰ, ਦੇ ਵੀਰਾਂ ਵਲੋਂ ਕਰਵਾਇਆ ਜਾ ਰਿਹਾ ਹੈ।ਆਪ ਜੀ ਨੂੰ ਭਲੀ ਭਾਂਤਿ ਮਾਲੂਮ ਹੈ ਕਿ ਪਿਛਲੇ ਵਰ੍ਹੇ ਅਕਾਲ ਤਖਤ ਦੇ
ਹੇਡ ਗ੍ਰੰਥੀ ਗੁਰਬਚਨ ਸਿੰਘ ਨੇ ਅਪਣੀ ਬੁਰਛਾਗਰਡੀ ਦੇ ਸਾਰੇ ਰਿਕਾਰਡ ਤੋੜਦੇ ਹੋਏ ,ਇਸ ਪ੍ਰੋਗ੍ਰਾਮ ਨੂੰ
ਰੁਕਵਾਉਣ ਲਈ ਅੱਡੀ ਬੋਦੀ ਦਾ ਜੋਰ ਲਾਅ ਦਿਤਾ ਸੀ ਅਤੇ ਅਕਾਲ ਤਖਤ ਦਾ ਹੇਡ ਗ੍ਰੰਥੀ ਹੋਣ ਦੇ
ਬਾਵਜੂਦ ਇਕ ਮਾਮੂਲੀ ਜਹੇ ਥਾਨੇਦਾਰ ਨੂੰ ਫੋਨ ਕਰਕੇ ਕਹਿਆ ਸੀ ਕਿ, "ਜੋ ਸਿੱਖ ਮੇਰਾ
ਹੁਕਮਨਾਮਾਂ ਨਹੀ ਮਾਨਤੇ ੳਨ ਸਭ ਕੋ ਜੂਤੇ ਮਾਰੋ ..."
ਖੈਰ ! ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹ ਪ੍ਰੋਗ੍ਰਾਂਮ ਹੋਣਾਂ ਸੀ
ਤੇ ਹੋਇਆ ਵੀ। ਸੰਗਤਾਂ ਦਾ ਹੜ ਕੀਰਤਨ ਸੁਨਣ ਆਇਆ।ਪਿਛਲੇ ਵਰ੍ਹੇ ਗਿਆਨੀ ਗੁਰਬਚਨ ਸਿੰਘ ਦਾ ਭੇਜਿਆ ਬੰਦਾ ਕੁਲਦੀਪ ਸਿੰਘ
ਇਸ ਪ੍ਰੋਗ੍ਰਾਮ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ,ਲੇਕਿਨ ਹਰ ਹੀਲਾ
ਵਰਤਨ ਦੇ ਬਾਵਜੂਦ ਉਹ ਕਾਮਯਾਬ ਨਹੀ ਹੋ ਸਕਿਆ , ਬਲਕਿ ਉਲਟਾ ਉਸਤੇ, ਲੋਕਾਂ ਨੂੰ ਭੜਕਾਉਨ ਦੇ ਦੋਸ਼ ਦਾ ਪਰਚਾ ਦਾਖਿਲ ਹੋ ਗਇਆ। ਜਿਸਨੂੰ ਉਹ ਅੱਜ ਤਕ ਭੁਗਤ
ਰਿਹਾ ਹੈ। ਨਾਂ ਗੁਰਬਚਨ ਸਿੰਘ ਦੀ ਸ਼ਾਬਾਸ਼ੀ ਮਿਲੀ,
ਤੇ ਨਾਂ ਮਿਲੀ ਏਸ. ਜੀ. ਪੀ. ਸੀ. ਦੀ ਸੀਟ।ਬੜੇ ਮਜੇ ਦੀ ਗਲ ਇਹ ਹੈ ਕਿ ਇਸ ਵਾਰ ਸ. ਕੁਲਦੀਪ ਸਿੰਘ ਦੀ
ਖਿਲਾਫ ਪਾਰਟੀ ਦਾ, ਰਵਿੰਦਰ ਸਿੰਘ ਲਾਰਡ, ਜੋ ਗੁਰ ਸਿੰਘ ਸਭਾ ,ਕਾਨਪੁਰ ਦਾ ਪ੍ਰਧਾਨ ਹੈ, ਵਿਰੋਧ ਵਿੱਚ ਆਨ ਖਲੋਤਾ ਹੈ, ਅਤੇ ਪ੍ਰਸ਼ਾਸ਼ਨ ਨੂੰ ਪ੍ਰੋਗ੍ਰਾਂਮ ਨਾਂ ਕਰਨ ਦੇਣ ਲਈ ਚਿਠੀਆਂ ਲਿਖ ਲਿਖ ਕੇ ਦੇ ਰਿਹਾ ਹੈ ਅਤੇ
ਧਮਕੀ ਦੇ ਰਿਹਾ ਹੈ ਕਿ ਜੇ ਪ੍ਰੋਗ੍ਰਾਮ ਹੋਇਆ ਤਾਂ ਲੋਕੀ ਸੜਕਾਂ ਤੇ ਉਤਰ ਆਉਣ ਗੇ।(ਪੇਪਰ ਕਟਿੰਗ
ਵੇਖੋ)ਸਾਰਾ ਮਾਜਰਾ ਕੀ ਹੈ ? ਯੂ.ਪੀ ਵਿਚੋਂ ਇਕ ਸੀਟ ਐਸ .ਜੀ.ਪੀ.ਸੀ ਦੀ ਨਿਕਲਦੀ ਹੈ। ਜੋ ਵਿਅਕਤੀ ਅਪਣੇ ਆਪ ਨੂੰ ਬੁਰਛਾਗਰਦਾਂ ਦਾ ਸਭਤੋਂ ਵੱਡਾ ਵਫਾਦਾਰ ਸਾਬਿਤ ਕਰ ਸਕੇ ,ਇਹ ਸੀਟ ਉਸ ਦੀ ਝੋਲੀ ਵਿੱਚ ਪੈੰਦੀ ਹੈ। ਇਸ ਲਈ ਉਹ ਹੀ ਬੰਦਾ ਕਾਬਿਲ ਮਨਿਆਂ ਜਾਂਦਾ ਹੈ ਜੋ
ਜਮੀਰ ਤੋਂ ਡਿੱਗਾ ਹੋਇਆ ਅਤੇ ਸਿਆਸੀ ਬੁਰਛਾਗਰਦਾਂ ਦੇ ਜੂਠੇ ਟੁਕੜ ਖਾਨ ਵਿੱਚ ਅਪਣੇ
ਆਪ ਨੂੰ ਸ਼ਭ ਤੋਂ ਵਡਾ ਵਫਾਦਾਰ ਸਾਬਿਤ ਕਰ ਸਕੇ। ਗੁਰੂ ਸਿੰਘ ਸਭਾ ਕਾਨਪੁਰ ,
ਪ੍ਰੋਫੇਸਰ ਸਾਹਿਬ ਦੇ ਪ੍ਰੋਗ੍ਰਾਮ ਲਗਭਗ ਚਾਰ ਦਹਾਕਿਆਂ ਤੋਂ ਕਰਵਾਉਦੀ
ਆ ਰਹੀ ਸੀ। ਪ੍ਰੋਫੇਸਰ ਸਾਹਿਬ ਦੇ ਪ੍ਰੋਗ੍ਰਾਮਾਂ ਲਈ ਟਾਈਮ ਲੈਣ ਲਈ ਗੁਰ ਸਿੰਘ ਸਭਾ ਤਰਲੋ ਮੱਛੀ
ਹੋਇਆ ਕਰਦੀ ਸੀ।ਪ੍ਰੋਫੇਸਰ ਸਾਹਿਬ ਨੂੰ ਕਥਿਤ ਤੌਰ ਤੇ ਛੇਕੇ ਜਾਂਣ ਤੋਂ ਬਾਦ ਇਹ ਸੇਵਾ ਅਕਾਲੀ
ਜੱਥਾ, ਕਾਨਪੁਰ ਨੇ ਸੰਭਾਲੀ ਅਤੇ ਧਰਮ ਉਤੇ ਸਿਆਸਤ ਦੇ ਵਧਦੇ ਪ੍ਰਭਾਵ ਦੇ ਖਿਲਾਫ ਲੜਾਈ ਛੇੜ ਦਿਤੀ।
ਅਕਾਲੀ ਜੱਥਾ ,ਕਾਨਪੁਰ (ਰਜਿ.) ੳਨ੍ਹਾਂ ਵੀਰਾਂ ਦਾ ਇਕ ਸਮੂਹ ਹੈ ਜੋ ਬਚਿਤੱਰ ਨਾਟਕ ਨੂੰ "ਕੂੜ ਕਿਤਾਬ" ਮਣਦਾ ਹੈ ਅਤੇ ਉਸ ਦੇ
ਖਿਲਾਫ ਪ੍ਰਚਾਰ, ਸਾਰੇ ਵੀਰ ਰਲ ਮਿਲ ਕੇ ਕਰਦੇ ਨੇ। ਪ੍ਰੋਫੇਸਰ ਸਾਹਿਬ ਦਾ ਹਰ ਵਰ੍ਹੇ ਕੀਰਤਨ ਕਰਵਾਉਣ ਦਾ ਸਿਰਫ
ਇਕੋ ਇਕ ਕਾਰਣ ਹੈ ਕਿ ਸਿੱਖੀ ਉਤੇ ਸਿਆਸਤ ਦੇ ਵਧਦੇ ਪ੍ਰਭਾਵ ਬਾਰੇ ਕੌਮ ਨੂੰ ਅਵੇਯਰ ਕੀਤਾ
ਜਾ ਸਕੇ।ਸੱਚ ਤੇ ਪਹਿਰਾ ਦਿਤਾ ਜਾ ਸਕੇ । ਇਸ ਜੱਥੇ ਦੇ ਬਹੁਤੇ ਵੀਰ ਕਿਰਤੀ, ਕਮ ਕਾਜੀ ਅਤੇ
ਵਿਦਵਾਨ ਹਨ। ਕੋਈ ਵੀ ਮੇੰਬਰ ਸਿਆਸਤ ਨਾਲ ਸੰਬੰਧ ਨਹੀ ਰਖਦਾ।ਪਿਛਲੇ ਵਰ੍ਹੇ ਗਿਆਨੀ ਗੁਰਬਚਨ ਸਿੰਘ ਨੇ ਅਪਣਾਂ ਮੁਸ਼ਟੰਡਾ ਲਾਇਆ । ਉਸ
ਦੀ ਸ਼ਿਕਸ਼ਤ ਹੋਣ ਤੋਂ ਬਾਦ ਉਹ ਅਕਾਲ ਤਖਤ ਤੋਂ ਭਜਾ ਦਿਤਾ ਗਇਆ। ਗੁਰ ਸਿੰਘ ਸਭਾ ਦਾ ਪ੍ਰਧਾਨ
ਹਰਵਿੰਦਰ ਸਿੰਘ ਲਾਰਡ , ਜੋ ਅਵਤਾਰ ਸਿੰਘ ਮੱਕੜ ਦਾ ਖਾਸ ਚਹੇਤਾ ਹੈ, ਉਸ ਨੇ ਵੇਖਿਆ ਕਿ ਇਸ ਵਰ੍ਹੇ ਜੇ ਇਹ ਪ੍ਰੋਗ੍ਰਾਮ ਮੈਂ ਰੁਕਵਾ ਸਕਾਂ ਤਾਂ ਇਕ ਤੀਰ ਨਾਲ ਦੋ
ਨਿਸ਼ਾਨੇ ਲਗ ਜਾਂਣਗੇ। ਪਹਿਲਾ ਤਾਂ ਉਸ ਦੀ ਖਿਲਾਫਤ ਵਾਲਾ ਕੁਲਦੀਪ ਸਿੰਘ, ਕਾਨਪੁਰ ਵਿਚ ਹਮੇਸ਼ਾਂ
ਲਈ ਅਪਣਾਂ ਅਧਾਰ ਖੋ ਦੇਵੇਗਾ, ਦੂਜਾ ਮੈਨੂੰ ਸ਼੍ਰੋਮਣੀ ਕਮੇਟੀ ਦੀ ਸੀਟ ਅਤੇ ਵਾਹ ਵਾਹੀ ਮਿਲ ਜਾਏਗੀ। ਇਨ੍ਹਾਂ ਦੋ ਸੰਡਿਆਂ ਦੀ
ਲੜਾਈ ਵਿੱਚ ਹਰ ਵਰ੍ਹੈ ਹੋਣ ਵਾਲਾ ਪ੍ਰੋਫੇਸਰ ਸਾਹਿਬ ਦਾ ਪ੍ਰੋਗ੍ਰਾਮ ਰਿੜਕਿਆ ਜਾਂਦਾ ਹੈ।ਪਾਠਕਾਂ ਦੀ ਜਾਨਕਾਰੀ ਲਈ ਦਸ ਦੇਣਾਂ ਜਰੂਰੀ ਹੈ ਕਿ ਗੁਰ ਸਿੰਘ ਸਭਾ, ਕਾਨਪੁਰ ਦਾ ਪ੍ਰਧਾਨ
ਜਦੋਂ ਤਕ ਸਰਨਾਂ ਭਰਾਵਾਂ ਕੋਲੋਂ ਫਾਇਦਾ ਚੁਕਦਾ ਰਿਹਾ ਨਾਨਕ ਸ਼ਾਂਹੀ ਕੈਲੰਡਰ ਦਾ ਹਿਮਾਇਤੀ ਬਣਿਆ
ਰਿਹਾ (ਵੇਖੋ ਇਸ ਦਾ ਬਿਆਨ, ਰੋਜਾਨਾਂ ਸਪੋਕਸਮੈਨ ਦੀ ਇਸ ਪੇਪਰ ਕਟਰਿੰਗ ਵਿਚ) ਸਰਨਾਂ ਭਰਾਵਾਂ ਦੇ ਕਮਜੋਰ ਪੈਂਦਿਆਂ
ਹੀ ਇਹ ਅਵਤਾਰ ਸਿੰਘ ਮੱਕੜ ਦੀ ਕੁੱਛੜ ਵਿੱਚ ਜਾ ਬੈਠਾ ਅਤੇ ਕਾਨਪੁਰ ਵਿਚ ਸਾਰੇ ਦਿਨ
ਦਿਹਾੜੇ 2010 ਵਾਲੇ ਸੋਧੇ ਹੋਏ ਕੈਲੰਡਰ ਮੁਤਾਬਿਕ ਮਨਾਉਣੇ ਸ਼ੁਰੂ ਕਰ ਦਿਤੇ। ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ
ਅਤੇ ਪ੍ਰੋਫੇਸਰ ਸਾਹਿਬ ਦੇ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਮਾਂ ਦੇ ਵਿਰੋਧ ਪਿਛੇ ਐਸ. ਜੀ.
ਪੀ. ਸੀ ਦੀ ਸੀਟ ਦਾ ਲਾਲਚ ਤਾਂ ਹੈ ਹੀ ਸੀ ਬਲਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ
ਦੇ ਦਿਤੇ ਉਹ 25 ਲੱਖ ਰੁਪਈਏ ਵੀ ਹਨ, ਜਿਨ੍ਹਾਂ ਦਾ ਹਕ ਅਦਾ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸਨੇ ਦਸਣਾਂ ਸੀ । ਸਵਾਲ ਖੜਾ
ਹੂੰਦਾ ਹੈ ਕਿ ਗੁਰ ਸਿੰਘ ਸਭਾ ,ਕਾਨਪੁਰ ਕੋਲ ਤਾਂ ਪਹਿਲਾਂ ਹੀ ਕਾਫੀ ਧੰਨ ਹੈ ਫਿਰ ਮਕੜ ਸਾਹਿਬ ਨੇ ਇਹ 25 ਲੱਖ ਰੁਪਈਏ ਗੁਰਸਿੰਘ
ਸਭਾ, ਕਾਨਪੁਰ ਨੂੰ ਕਿਸ ਮੱਦ ਵਿੱਚ ਦਿਤੇ ? ਕਾਰਣ ਸਪਸ਼ਟ ਹੈ ਕਿ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧ ਕੀਤਾ ਜਾਏ ਅਤੇ ਕਾਨਪੁਰ ਵਿਚ ਹਰ ਵਰ੍ਹੇ
ਹੋਣ ਵਾਲੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਪ੍ਰੋਗ੍ਰਾਮ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਜਾ ਸਕੇ।
ਗੁਰੂ ਘਰ ਦੀ ਗੋਲਕ ਦਾ ਪੈਸਾ ਸਿੱਖੀ ਦੀਆਂ ਜੜਾਂ ਵਿੱਚ ਤੇਲ ਪਾਉਣ ਦੇ ਕਮ ਲਈ ਇਸ ਤਰ੍ਹਾਂ ਵਰਤਿਆ
ਜਾਂਦਾ ਹੈ । ਇਹ ਹਨ ਸਾਡੀ ਕੌਮ ਦੇ ਅਖੌਤੀ ਆਗੂ !ਪਿਛਲੇ ਵਰ੍ਹੇ ਗਿਆਨੀ ਗੁਰਬਚਨ ਸਿੰਘ ਦੇ ਭੇਜੇ ਕੁਲਦੀਪ ਸਿੰਘ
ਨੇ ਸੰਗਤਾਂ ਵਿੱਚ ਅਪਣੀ ਫਜੀਹਤ ਕਰਵਾਈ ਸੀ । ਨਾਲ ਹੀ ਗੁਰਬਚਨ ਸਿੰਘ ਦੀ ਵੀ ਫਜੀਹਤ ਹੋਈ। ਹੁਣ
ਅਵਤਾਰ ਸਿੰਘ ਮੱਕੜ ਦਾ ਇਹ ਪਹਿਲਵਾਨ ਕੀ ਗੁਲ ਖਿਲਾਂਦਾ ਹੈ ? ਇਹ ਵੇਖਣਾਂ ਬਾਕੀ ਹੈ। ਵੈਸੇ ਅਕਾਲੀ ਜੱਥਾ, ਕਾਨਪੁਰ ਨੇ ਇਹ ਐਲਾਨ
ਕੀਤਾ ਹੈ ਕਿ ਉਹ ਹਰਵਿੰਦਰ ਸਿੰਘ ਲਾਰਡ ਅਤੇ ਉਸ ਦੇ ਸਾਥੀਆਂ ਦੀ ਕੋਈ ਵੀਡੀਉ ਜਾਰੀ ਕਰੇਗਾ, ਜਿਸ ਵਿੱਚ ਇਹ ਸਾਰੇ
ਪ੍ਰੋਫੇਸਰ ਦਰਸ਼ਨ ਸਿੰਘ ਦਾ ਪ੍ਰੋਗ੍ਰਾਮ ਬਹਿ ਕੇ ਆਪ ਸੁਣ ਰਹੇ ਨੈ ਅਤੇ ਗੁਰ ਸਿੰਘ ਸਭਾ ,ਕਾਨਪੁਰ ਦਾ ਬੈਨਰ
ਲਗਾ ਹੋਇਆ ਹੈ । ਵੈਸੇ ਵੀ ਕਾਨਪੁਰ ਦੇ ਇਕ ਬਹੁਤ ਵੱਡੇ ਸਿੱਖਾਂ ਦੇ ਤਬਕੇ ਵਿਚ ਹਰਵਿੰਦਰ ਸਿੰਘ
ਲਾਰਡ ਦੇ ਖਿਲਾਫ ਇਹ ਰੋਸ਼ ਵੀ ਹੈ ਕਿ ਗੁਰਬਾਣੀ ਕੀਰਤਨ ਦੇ ਪ੍ਵੇਗ੍ਰਾਮ ਤੇ ਪਾਬੰਦੀ ਲਾਉਣ ਦੀਆ
ਗੱਲਾਂ ਕਰਨ ਵਾਲਾ ਅਤੇ ਸਿੱਖੀ ਦੀ ਸ਼ਾਨ ਨਾਨਕ ਸ਼ਾਹੀ ਕੈਲੰਡਰ ਦਾ ਵਿਰੋਧੀ, ਕਾਨਪੁਰ ਦੀ ਪ੍ਰਮੁਖ
ਜੱਥੇਬੰਦੀ ਦਾ ਪ੍ਰਧਾਨ ਕਿਸ ਤਰ੍ਹਾਂ ਹੋ ਸਕਦਾ ਹੈ?
ਇਹ ਅੱਗ ਅੰਦਰ ਹੀ ਅੰਦਰ ਸੰਗਤ ਵਿੱਚ ਸੁਲਗ ਰਹੀ ਹੈ । ਵੇਖੋ ਕੀ ਹੂੰਦਾ
ਹੈ? ਲੇਕਿਨ ਇਨਾਂ ਜਰੂਰ ਹੈ ਕਿ ਗੁਰਬਾਣੀ ਪ੍ਰੋਗ੍ਰਾਮਾਂ ਦੀ ਖਿਲਾਫਤ ਕਰ ਰਹੇ ਇਹ ਅਖੌਤੀ ਪ੍ਰਧਾਨ
ਅਪਣੀ ਅਕਲ ਦਾ ਜਨਾਜਾ ਕਡ੍ਹ ਰਹੇ ਨੇ ਅਤੇ ਪੂਰੀ ਕੌਮ ਜਗ ਹਸਾਈ ਦਾ ਕਾਰਣ ਬਣ ਰਹੀ ਹੈ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ, ਕਾਨਪੁਰ