SIKHI AWARENESS & WELFARE SOCIETY SIKHI AWARENESS & WELFARE SOCIETY Author
Title: ਘੱਲੂਘਾਰਾ ਦਿਵਸ ਮੌਕੇ ਹੋਈ ਹੁੱਲੜਬਾਜੀ ਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ :-ਗਿਆਸਪੁਰਾ, ਘੋਲ਼ੀਆ
Author: SIKHI AWARENESS & WELFARE SOCIETY
Rating 5 of 5 Des:
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲ਼ੀਆਂ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਕਿ ਹਿੰਦ ਸਰਕਾਰ ਵਲੋਂ ...
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲ਼ੀਆਂ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਕਿ ਹਿੰਦ ਸਰਕਾਰ ਵਲੋਂ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਿਰਾਉਣ ਦੀ ਤੀਹਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁਲੜਬਾਜੀ ਕਰਨਾ ਸ਼ਹੀਦਾਂ ਦੀ ਤੌਹੀਨ ਕਰਨ ਦੇ ਸਮਾਨ ਹੈ । ਅਕਾਲ ਤਖਤ ਦੇ ਅੰਦਰ ਦੋਵੇਂ ਗੁੱਟਾਂ ਵਲੋਂ ਗਾਲ਼ਾਂ ਕੱਢ, ਸ਼ਰੇਆਮ ਇੱਕ ਦੂਸਰੇ ਦੀਆਂ ਪੱਗਾ ਉਛਾਲ਼ ਅਸੀਂ ਸੰਸਾਰ ਦੇ ਲੋਕਾਂ ਵਿੱਚ ਆਪਣਾ ਅਕਸ ਖਰਾਬ ਕਰ ਰਹੇ ਹਾਂ । ਇਸ ਘਟਨਾ ਨੇ ਸ਼੍ਰੋਮਣੀ ਕਮੇਟੀ ਦੇ ਲੱਠ ਮਾਰਾਂ ਤੇ ਵੀ ਸੁਆਲੀਆ ਨਿਸ਼ਾਨ ਲਗਾ ਦਿਤਾ ਹੈ, ਲੱਗਦਾ ਹੈ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਸਬਕ ਨਹੀਂ ਸਿੱਖਿਆ । ਇਸ ਤਲਵਾਰ ਬਾਜੀ ਨੇ ਆਮ ਸ਼ਰਧਾਲੂ ਸੰਗਤਾਂ ਦੀ ਸਰਧਾ ਨੂੰ ਵੀ ਸੱਟ ਮਾਰੀ ਹੈ । ਇਸ ਨਾਲ਼ ਦੁਨੀਆ ਭਰ ਵਿੱਚ ਸਿੱਖ ਕੌਮ ਦਾ ਸਿਰ ਨੀਂਵਾਂ ਹੋਇਆ ਹੈ ਅਤੇ ਸਿੱਖ ਦੋਖੀ ਕੱਛਾਂ ਵਜਾ ਰਹੇ ਹਨ । ਕਿਸੇ ਸਿੱਖ ਦੀ ਪੱਗ ਉਛਾਲਣੀ ਪਾਪ ਹੈ, ਉਦੋਂ ਤਾਂ ਹੋਰ ਵੀ ਮਾੜੀ ਗੱਲ ਹੋ ਜਾਂਦੀ ਹੈ ਜਦੋਂ ਅਕਾਲ ਤਖਤ ਪਰਿਸਰ ਵਿੱਚ ਉਛਾਲ਼ੀ ਜਾ ਰਹੀ ਹੋਵੇ । ਇੱਕ ਪਾਸੇ ਅਸੀਂ ਪੱਗ ਦੀ ਸ਼ਾਨ ਦੁਨੀਆਂ ਨੂੰ ਦੱਸਦੇ ਫਿਰਦੇ ਹਾਂ ਅਤੇ ਦੂਜੇ ਪਾਸੇ ਪਵਿੱਤਰ ਅਸਥਾਨ ਤੇ ਇੱਕ ਦੂਜੇ ਦੀਆਂ ਪੱਗਾਂ ਨੂੰ ਉਛਾਲਦੇ ਹਾਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਘੋਰ ਬੇਅਦਬੀ ਹੈ । ਜਦੋਂ ਬਾਹਰੀ ਹਮਲਾਵਰ ਸਾਡੇ ਅਕਾਲ ਤੇ ਹਮਲਾ ਕਰੇ ਤਾਂ ਅਸੀਂ ਉਸ ਹਮਲਾਵਰ ਨੂੰ ਨਹੀਂ ਬਖਸ਼ਦੇ ਇਹ ਸਾਡਾ ਇਤਿਹਾਸ ਹੈ ਹੁਣ ਆਪਣਿਆਂ ਦਾ ਕੀ ਕਰੀਏ ? ਉਹਨਾਂ ਅੱਗੇ ਕਿਹਾ ਕਿ ਅਕਾਲ ਤਖਤ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਦੂਸਰੀ ਧਿਰ ਦੇ ਸਮਰਥਕਾਂ ਵਿਚਕਾਰ ਸਵੇਰੇ 8 ਵਜੇ ਤੋਂ ਬਾਰਾਂ ਵਜੇ ਤੱਕ ਤਲਵਾਰ ਬਾਜੀ ਚੱਲਦੀ ਰਹੀ ਇਸ ਲਈ ਦੋਵਾਂ ਧਿਰਾਂ ਤੇ ਕਰੜੀ ਕਾਰਵਾਈ ਸੰਗਤਾਂ ਦੇ ਸਨਮੁੱਖ ਹੋਣੀ ਚਾਹੀਦੀ ਹੈ ਨਾਂ ਕਿ ਹਰ ਵਾਰ ਦੀ ਤਰਾਂ ਬਾਰ ਬਾਰ ਕਮੇਟੀਆਂ ਬਣਾ ਕੇ ਗੱਲ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ । ਉਹਨਾਂ ਅੱਗੇ ਕਿਹਾ ਕਿ ਇੱਕ ਮੋਨੇ ਬੰਦੇ ਦਾ ਦੁਮਾਲਾ ਸਜਾ ਕੇ ਹੁੜਦੰਗ ਮਚਾਉਣਾ ਅਤੇ ਇਕ ਕੋਲ਼ੋ ਪੁਲਿਸ ਦਾ ਆਡੀ ਕਾਰਡ ਫੜਿਆ ਜਾਣਾ ਕੇਂਦਰ ਦੀਆਂ ਖੁਫੀਆਂ ਏਜੰਸੀਆਂ ਵੱਲ ਇਸ਼ਾਰਾ ਕਰਦਾ ਹੈ ਜੋ ਆਪਣੇ ਕੋਝੇ ਮਕਸਦ ਵਿੱਚ ਬਾਖੂਬੀ ਕਾਮਯਾਬ ਵੀ ਰਹੀਆਂ ਹਨ । ਸਾਨੂੰ ਇਹਨਾਂ ਮਾਰੂ ਹਮਲਿਆਂ ਤੋਂ ਬਚਣ ਦੀ ਜਰੂਰਤ ਹੈ ।

ਮਨਵਿੰਦਰ ਸਿੰਘ ਗਿਆਸਪੁਰਾ
9872099100

Advertisement

 
Top