ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ।
ਪਰਕਾਸ਼ (ਹਨੇਰ) ਸਿੰਘ ਬਾਦਲ ਜਿਸ ਤਰ੍ਹਾਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨਾਂ ਅਤੇ ਪੰਜਾਬ ਦੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਗੁਲਾਮ ਬਣਾ ਕੇ ਵਰਤ ਰਹੇ ਹਨ । ਸਿੱਖੀ ਦਾ ਘਾਣ ਅਤੇ ਸਿੱਖੀ ਵਿਰੋਧੀ ਡੇਰੇਦਾਰਾਂ + ਆਰ.ਐਸ.ਐਸ. ਨਾਲ ਵਫਾਦਾਰੀਆਂ ਨਿਭਾ ਰਹੇ ਹਨ, ਸ਼੍ਰੋ:ਗੁ:ਪ੍ਰ:ਕਮੇਟੀ ਦੇ ਮੈਂਬਰਾਂ ਅਤੇ ਗੁਰੂ ਕੀਆਂ ਗੋਲਕਾਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ । ਬਾਦਲ ਦੀ ਅਜਿਹੀ ਬੇਇਮਾਨੀ ਵਾਲੀ ਨੀਤੀ ਕਾਰਣ ਹਰਿਆਣਾ, ਚੰਡੀਗੜ ਆਦਿ ਵੱਖਰੇ ਸੂਬਿਆਂ ਦੀਆਂ ਵੱਖਰੀਆਂ ਕਮੇਟੀਆਂ ਤਾਂ ਬਣਨਗੀਆਂ ਹੀ ਬਨਣਗੀਆਂ । ਹੁਣ ਤਾਂ ਉਹ ਸਮਾਂ ਵੀ ਛੇਤੀ ਹੀ ਆਵੇਗਾ, ਜਦੋਂ ਪੰਜਾਬ ਦੇ ਲੋਕ ਬਾਦਲ ਦੀ ਕਠਪੁਤਲੀ ਬਣੀ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਖੌਤੀ ਜਥੇਦਾਰਾਂ ਨੂੰ ਮਹੰਤਾਂ ਵਾਂਗ ਗੁਰੂ ਘਰਾਂ ਵਿੱਚੋਂ ਕੱਢ ਕੇ ਪੰਜਾਬ ਦੇ ਗੁਰੂਘਰਾਂ ਨੂੰ ਵੀ ਅਜ਼ਾਦ ਕਰਵਾਉਣਗੇ । ਕਾਂਗਰਸ ਨੂੰ ਧਰਮ ਵਿੱਚ ਦਖਲ ਦੇਣ ਦੇ ਨਾਮ ਤੇ ਬਦਨਾਮ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਰ.ਐਸ.ਐਸ. ਦੇ ਹੱਥ ਠੋਕੇ ਬਣੇ ਬਾਦਲ ਕੇ ਮਹੰਤਾਂ ਨੇ ਆਪਣੇ ਕਬਜੇ ਵਿੱਚੋਂ ਹਰਿਆਣੇ ਦੀ ਗੋਲਕ ਅਤੇ ਚੌਧਰ ਜਾਂਦੀ ਵੇਖ ਕੇ ਧਰਮ ਵਿੱਚ ਸਿੱਧੀ ਦਖਲ ਅੰਦਾਜੀ ਕਰਦਿਆਂ ਆਪਣੇ ਆਖਰੀ ਹਥਿਆਰ ਅਕਾਲ ਤਖਤ ਦੇ ਹੁਕਮਨਾਮੇ ਰਾਹੀਂ, ਹਰਿਆਣੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉੇਣ ਵਾਲੇ ਆਗੂਆਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ਵਿੱਚੋਂ ਛੇਕਵਾ ਦਿੱਤਾ ਹੈ । ਕੀ ਸਿੱਖ ਜਗਤ ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਮੰਨੇਗਾ ? ਨਹੀਂ । ਇਹ ਤਾਂ ਨੰਗਾ ਚਿੱਟਾ ਬਾਦਲ ਦਾ ਹੁਕਮਨਾਮਾ ਹੈ। ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਕਹਿਣਾ ਜਾਂ ਮੰਨਣਾ ਅਕਾਲ ਤਖਤ ਦੀ ਬੇਅਦਬੀ ਕਰਨਾ ਹੈ। ਅਕਾਲ ਤਖਤ ਤੋਂ ਜਾਰੀ ਹੁੰਦੇ ਰਹੇ ਅਜਿਹੇ ਸਿਆਸੀ ਬਦਲਾਖੋਰੀ ਵਾਲੇ ਅਖੌਤੀ ਹੁਕਮਨਾਮਿਆਂ ਨੇ ਅੱਜ ਤੱਕ ਸਿੱਖ ਕੌਮ ਦਾ ਜਲੂਸ ਹੀ ਕੱਢਵਾਇਆ ਹੈ । ਕੀ ਕਦੇ ਅਕਾਲ ਤਖਤ ਦੇ ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ, ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿੰਘ ਜੀ ਤੱਕ ਅਤੇ ਹੁਣ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਉੱਦਮ ਕਰਨ ਵਾਲੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨ। ਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ ਬਰਬਾਦੀ ਨੂੰ ਕੌਣ ਰੋਕ ਸਕਦਾ ਹੈ । ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦਾ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ। ਅਕਾਲ ਤਖਤ ਅਤੇ ਇੱਥੋਂ ਜਾਰੀ ਹੁੰਦਿਆਂ ਹੁਕਮਨਾਮਿਆਂ ਵੱਖ ਲਿਖੇ ਮਿਲਦੇ ਹਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਸਨ। ਇਹ ਵੀਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਕੁੱਝ ਸਮਾਂ ਹੀ ਠਹਿਰੇ ਸਨਤੇ ਬਾਅਦ ਵਿੱਚ ਕੋਈ ਵੀ ਗੁਰੂ ਇਸ ਤਖਤ ਤੇ ਨਹੀਂ ਆਇਆ।ਇਹ ਵੀ ਜਿਕਰ ਮਿਲਦਾ ਹੈ ਕਿ ਸਿੱਖ ਅਕਾਲ ਤਖਤ ਦੇ ਸਾਹਮਣੇ ਇੱਕਠੇ ਹੋ ਕੇ ਪੰਥਕ ਫੈਸਲੇ ਕਰਦੇ ਰਹੇਸਨ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰਦਾ ਨਾਮ ਜਾਂ ਜਥੇਦਾਰ ਦੇ ਹੁਕਮਨਾਮੇ ਦਾ ਜਿਕਰ 1920 ਤੱਕ ਕਿਤੇ ਨਹੀਂ ਮਿਲਦਾ। ਉਂਝ ਵੀ ਗੁਰੂ ਗੋਬਿੰਦ ਸਿੰਘ ਜੀ ਨੇਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਅਕਾਲ ਤਖਤ ਦੇ ਮਾਲਕ ਹਨ, ਸਿੱਖਾਂ ਲਈਗੁਰਬਾਣੀ ਹੀ ਅਕਾਲਤਖਤ ਦਾ ਹੁਕਮ ਹੈ ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੈ। ਕਿਉਂਕਿ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਮਨੁੱਖਅਕਾਲ ਤਖਤਦਾ ਮਾਲਕ ਜਾਂ ਜਥੇਦਾਰ ਨਹੀਂ ਹੋ ਸਕਦਾ। ਕਿਸੇ ਤਨਖਾਹਦਾਰ ਪੁਜਾਰੀ ਅਖੌਤੀ ਜਥੇਦਾਰ ਦੇ ਬੋਲਾਂ ਕਬੋਲਾਂ ਨੂੰ ਅਕਾਲ ਤਖਤ ਸਾਹਿਬ ਦਾਹੁਕਮਨਾਮਾਕਹਿਣਾ, ਗੁਰਬਾਣੀ ਅਤੇ ਅਕਾਲ ਤਖਤ ਦੇ ਸਿਧਾਂਤਾਂ ਦਾ ਅਪਮਾਨ ਹੈ। ਹਾਂ ਜੇ ਕਿਤੇ ਮਨੁੱਖਤਾ ਦੇ ਭਲੇ ਲਈ ਜਾਂ ਸਿੱਖ ਕੌਮ ਨੂੰ ਕਿਸੇ ਸਾਂਝੇਪੰਥਕ ਕਾਰਜਾਂ ਲਈ ਕੋਈ ਪੰਥਕਫੈਸਲਾ ਕਰਨ ਦੀ ਜਰੂਰਤ ਹੋਵੇ ਤਾਂ ਕਿਸੇ ਵੀ ਜਗ੍ਹਾ ’ਤੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਆਣੇ ਸਿੱਖ ਵਿਦਵਾਨਇੱਕਠੇ ਹੋ ਕੇ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾਕਰਕੇ ਕੋਈ ਫੈਸਲਾ ਕਰਨ, ਉਸ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਵੇ। ਅਜਿਹੇ ਫੈਸਲੇ ਨੂੰ ਸਿੱਖ ਪੰਥ ਦਾ ਹੁਕਮਨਾਮਾ ਜਾਂ ਫੈਸਲਾ ਕਿਹਾ ਜਾ ਸਕਦਾ ਹੈ। ਇਸ ਲਈ ਗੁਰਬਾਣੀ, ਗੁਰਮਤਿ ਅਨੁਸਾਰ ਹੋਏ ਫੈਸਲੇ ਨੂੰ ਮੰਨਣਾ ਹੀਅਕਾਲ ਤਖਤ ਨੂੰਮੰਨਣਾ ਹੈ ਅਤੇ ਗੁਰਬਾਣੀ ਨੂੰ ਨਾ ਮੰਨਣਾ, ਗੁਰਮਤਿ ਦੇ ਉਲਟ ਕਾਰਜ ਕਰਕੇ, ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਨੀ ਹੀ ਅਕਾਲਤਖਤ ਨੂੰ ਨਾ ਮੰਨਣਾ ਹੈ, ਅਕਾਲਤਖਤ ਨਾਲ ਮੱਥਾ ਲਾਉਣਾ ਹੈ ਅਤੇ ਅਕਾਲ ਤਖਤ ਨੂੰ ਚੁਣੌਤੀ ਦੇਣੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤਖਤਾਂ ਦੇਅਖੌਤੀ ਜਥੇਦਾਰ, ਸਮੁੱਚਾ ਸੰਤ ਸਮਾਜ, ਦਮਦਮੀਟਕਸਾਲ, ਡੇਰੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿੰਨਾ ਨੇ ਕਦੇ ਗੁਰਬਾਣੀ ਨੂੰ ਨਹੀਂ ਮੰਨਿਆ,ਗੁਰਮਤਿ ਦੇ ਉਲਟ ਕਾਰਜ ਕਰਦੇ ਹਨ, ਅਕਾਲ ਤਖਤ ਨੂੰ ਚੁਣੌਤੀਆਂਦਿੰਦੇ ਹਨ ਅਤੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦੇ ਹਨ। ਇਹੀ ਅਕਾਲਤਖਤ ਦੇ ਨਾਮ ’ਤੇ ਇੰਨਾ ਸ਼ੋਰ ਮਚਾ ਰਹੇ ਹਨ ਕਿ ਆਮ ਲੋਕਾਂ ਨੂੰ ਇਹ ਲੱਗਣ ਲੱਗਜਾਂਦਾ ਹੈ ਕਿ ਇਹੀ ਅਕਾਲ ਤਖਤ ਨੂੰ ਸਮਰਪਿਤ ਹਨ। ਜੋ ਸਿੱਖਸੱਚਮੁੱਚ ਅਕਾਲ ਤਖਤ ਨੂੰ ਸਮਰਪਿਤ ਹਨ ਉਹ ਅਕਾਲ ਤਖਤ ਦੇ ਵਿਰੋਧੀ ਲੱਗਣ ਲੱਗ ਪੈਂਦੇ ਹਨ।ਇਹੀ ਕਾਰਨ ਹੈ ਕਿ ਅਕਾਲ ਤਖਤ ਦੇ ਨਾਮ ’ਤੇਗੁਰਮਤਿ ਦੇ ਵਿਰੁੱਧ ਕਾਫੀ ਕੁੱਝ ਹੁੰਦਾ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ। ਇਸ ਵਾਰੇ ਸਾਰਾ ਕੁੱਝ ਲਿਖਣਾ ਤਾਂ ਮੇਰੇ ਵੱਸਦੀ ਗੱਲ ਨਹੀਂ ਹੈ, ਇਸ ਲਈਕੁੱਝ ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ ਹੈ ਤੇ ਕੌਣ ਨਹੀਂ ਮੰਨਦਾ।ਇਹ ਜਰੂਰੀਨਹੀਂ ਹੈ ਕਿ ਅਕਾਲ ਤਖਤ ਦੇ ਨਾਮ ਜੋ ਅਖੌਤੀ ਹੁਕਮਨਾਮੇ ਜਾਰੀ ਕੀਤੇ ਜਾਦੇ ਹਨ ਉਹ ਗੁਰਮਤਿ ਅਨੁਸਾਰੀ ਹੋਣ, ਪਰ ਬਿਨਾਂ ਸ਼ੱਕ ਬਹੁਤ ਹੁਕਮਨਾਮੇ ਗੁਰਮਤਿ ਵਿਰੋਧੀ ਜਰੂਰ ਹੁੰਦੇ ਹਨ।
ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ?
ਜਿਵੇਂ ਕਿ ਅਕਾਲ ਤਖਤ ਦੇ ਪੁਜਾਰੀਆਂ ਨੇ ਗੁਰਬਾਣੀ, ਗੁਰਮਤਿ ਦੇ ਪ੍ਰਚਾਰਕ ਪ੍ਰੋ: ਗੁਰਮੁੱਖ ਸਿੰਘ ਜੀ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕ ਦਿੱਤਾਸੀ। ਅਕਾਲ ਤਖਤਦੇ ਨਾਮ ਤੇ ਪੁਜਾਰੀਆਂ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮਨਾਮਾ ਜਾਂ ਫੈਸਲਾ ਸਭ ਸਿੱਖਾਂ ਨੂੰ ਮੰਨਣਾ ਚਾਹੀਦਾ ਸੀ? ਕੀ ਇਹਅਕਾਲ ਤਖਤ ਦਾ ਹੁਕਮ ਸੀ? ਨਹੀਂ। ਇਸੇ ਲਈ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਮਰਨ ਤੋਂ ਬਾਅਦ 25-9-1995 ਨੂੰ ਅਕਾਲ ਤਖਤ ਦੇ ਨਾਮ ’ਤੇ ਫੈਸਲਾਕਰਦਿਆਂ 18 ਮਾਰਚ 1887 ਵਾਲੇ ਹੁਕਮਨਾਮੇ ਨੂੰ ਰੱਦ ਕੀਤਾਗਿਆ ਅਤੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ,ਬਾਰੇ ਅਖਬਾਰਾਂ, ਪੁਸਤਕਾਂ ਤੇ ਰਸਾਲਿਆਂ ਵਿੱਚੋਂ ਜੋ ਕੁੱਝ ਪੜ੍ਹ ਸੁਣ ਕੇ ਸਿੱਖਿਆ ਮਿਲੀ ਹੈ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਕਾਲ ਤਖਤ ਸਾਹਿਬ ਦੇਪਹਿਲੇਨਾਮ, ਤਖਤ ਜਾਂ ਅਕਾਲ ਬੁੰਗਾ ਆਦਿ ਅਤੇ ਇਸਦੀ ਸਥਾਪਨਾ ਦੇ ਸੰਨ ਵੀ ਵੱਖ-
ਅਕਾਲ ਤਖਤ ਦੇ ਪੁਜਾਰੀਆਂ ਨੇ ਤਾਂ ਜਲ੍ਹਿਆਂ ਵਾਲੇ ਬਾਗ ਗੋਲੀ ਕਾਂਢ ਦੇ ਮੁੱਖ ਦੋਸ਼ੀ ਜਨਰਲ ਅਡਵਾਇਰ ਨੂੰਵੀ ਅਕਾਲ ਤਖਤ ਤੋਂ ਸਿਰੋਪਾ ਦੇਕੇ ਉਸਨੂੰ ਸਨਮਾਨਿਤ ਕਰ ਦਿੱਤਾ ਸੀ। ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਸੀ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾ ਕੇ ਜਥੇਦਾਰ ਨੂੰ ਧਮਕਾਇਆ ਅਤੇ ਬਾਦਲ ਦੇ ਗੁੰਡਿਆਂ ਨੇ ਜਥੇਦਾਰ ਨੂੰ ਧੀਆਂ-ਭੈਣਾਂ ਦੀਆਂ ਗਾਲਾਂ ਕੱਢੀਆਂ ।
ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਹੋਏ ਆਪਸੀ ਵਿਵਾਦ ਨੂੰ (1999 ਦੀ ਵਿਸਾਖੀ, 300 ਸਾਲਾ ਖਾਲਸਾ ਸਾਜਨਾ ਸ਼ਤਾਬਦੀ ਤੱਕ) ਰੋਕਣ ਲਈ 31-12-1998 ਨੂੰ ਅਕਾਲ ਤਖਤ ਦੇ ਨਾਮ ਤੇ ਹੁਕਮਨਾਮਾ ਜਾਰੀ ਹੋਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੁਕਮਨਾਮੇ ਦੀਆˆ ਧੱਜੀਆˆ ਉਡਾਉˆਦਿਆˆ ਅਕਾਲ ਤਖਤ ਦੇ ਜਥੇਦਾਰ ਦੀ ਹੀ ਅਕਾਲ ਤਖਤ ਤੋˆ ਛੁੱਟੀ ਕਰ ਦਿੱਤੀ ਤੇ ਨਾਲੇ ਗੁਰਚਰਨ ਸਿੰਘ ਟੌਹੜੇ ਤੋˆ ਸ਼੍ਰੋ:ਗੁ:ਪ੍ਰ:ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਫਿਰ 11-2-1999 ਨੂੰ ਅਕਾਲ ਤਖਤ ਦੇ ਨਾਮ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀਆˆ ਮਹਾਨ ਪਰੰਪਰਾਵਾˆ ਤੇ ਕਬਜਾ ਕਰ ਲਿਆ ਹੈ । ਇਸ ਲਈ ਬਾਦਲ ਅਤੇ ਇਸਦੀ ਸਲਾਹਕਾਰ ਜੁੰਡਲੀ ਦਾ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਕਦੀ ਵਿਸ਼ਵਾਸ ਨਾ ਕੀਤਾ ਜਾਵੇ । ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਇਸ ਸੰਦੇਸ਼ ਦਾ ਕੀ ਬਣਿਆ? ਇਸ ਸੰਦੇਸ਼ ਨੂੰ ਕਿਸਨੇ ਮੰਨਿਆ?
ਪੂਰਨ ਸਿੰਘ ਨੇ 25-1-2000 ਤੋˆ 28-3-2000ਤੱਕ ਅਕਾਲ ਤਖਤ ਦੇ ਨਾਮ ਤੇ ਥੋਕ ਵਿੱਚ ਹੁਕਮਨਾਮੇ ਜਾਰੀ ਕਰਕੇ ਜੰਗੀਰ ਕੌਰ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ, ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖਤ, ਕੇਵਲ ਸਿੰਘ ਜਥੇਦਾਰ ਦਮਦਮਾ ਸਾਹਿਬ, ਮਨਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ, ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਮੈˆਬਰ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਪੰਥ ਵਿੱਚੋˆ ਛੇਕ ਦਿੱਤਾ ਅਤੇ 13-3-2000 ਨੂੰ ਅਕਾਲ ਤਖਤ ਦੇ ਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਦੇਸ਼ ਜਾਰੀ ਕਰ ਦਿੱਤਾ ਸੀ ਕਿ ਉਪਰੋਕਤ ਛੇਕੇ ਹੋਏ ਵਿਅਕਤੀਆˆ ਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ, ਇੰਨਾˆ ਦੀ ਥਾˆ ਤੇ ਹੋਰ ਬੰਦੇ ਨਿਯੁਕਤ ਕੀਤੇ ਜਾਣ। ਪੂਰਨ ਸਿੰਘ ਵੱਲੋˆ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਗਏ ਇੰਨ੍ਹਾˆ ਹੁਕਮਨਾਮਿਆˆ ਨੂੰ ਮੰਨਣ ਦੀ ਥਾˆ ਪੂਰਨ ਸਿੰਘ ਦੀ ਅਕਾਲ ਤਖਤ ਤੋˆ ਛੁੱਟੀ ਕਰ ਦਿੱਤੀ ਗਈ ਤੇ ਉਸਦੀ ਥਾˆ ਜੋਗਿੰਦਰ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਫਿਰ ਜੋਗਿੰਦਰ ਸਿੰਘ ਨੇ 29-3-2000 ਨੂੰ ਅਕਾਲ ਤਖਤ ਦੇ ਨਾਮ ਤੇ ਫੈਸਲਾ ਕਰਕੇ ਪੂਰਨ ਸਿੰਘ ਵੱਲੋˆ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਅਤੇ ਪੂਰਨ ਸਿੰਘ ਵੱਲੋˆ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆˆ ਨੂੰ ਦੋਸ਼ ਮੁਕਤ ਕਰ ਦਿੱਤਾ। ਹੁਣ ਗੱਲ ਕਰ ਲਈਏ ਪੰਥਕ ਸਿੱਖ ਰਹਿਤ ਮਰਯਾਦਾ ਦੀ ਜਿਸਨੂੰ ਅਕਾਲ ਤਖਤ ਵੱਲੋˆ ਪ੍ਰਮਾਣਿਤ ਕਿਹਾ ਜਾˆਦਾ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋ:ਗੁ:ਪ੍ਰ:ਕਮੇਟੀ ਇਸਨੂੰ ਲੱਖਾˆ ਦੀ ਗਿਣਤੀ ਵਿੱਚ ਛਾਪ ਕੇ ਮੁਫਤ ਵੰਡਦੀ ਹੈ। ਬੇਸ਼ੱਕ ਜਾਗਰੂਕ ਸਿੱਖ ਤਾˆ ਇਸ ਵਿੱਚ ਵੀ ਅਨੇਕਾˆ ਊਣਤਾਈਆˆ ਨੂੰ ਦਲੀਲਾˆ ਸਹਿਤ ਸਿੱਧ ਕਰਦੇ ਹਨ। ਇਹਨਾˆ ਦੀ ਤਾˆ ਗੱਲ ਛੱਡੋ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਉੱਤਮ ਕਹਿਣ ਵਾਲੇ ਇਸ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ। ਪਹਿਲੀ ਗੱਲ ਤਾˆ ਇਹ ਹੈ ਕਿ ਸਿੱਖ ਪੰਥ ਅੰਦਰ ਪੈਦਾ ਹੋਏ ਸਮੂਹ ਡੇਰਿਆˆ ਦੇ ਸੰਤਾˆ ਨੇ ਅਕਾਲ ਤਖਤ ਦੀ ਮਰਯਾਦਾ ਨੂੰ ਕਦੇ ਵੀ ਨਹੀˆ ਮੰਨਿਆ ਸਭ ਦੀਆˆ ਆਪੋ ਆਪਣੇ ਡੇਰਿਆˆ ਦੀਆˆ ਵੱਖੋ-ਵੱਖਰੀਆˆ ਮਰਯਾਦਾਵਾˆ ਹਨ। ਅਕਾਲ ਤਖਤ ਮਹਾਨ ਹੈ ਦਾ ਸਭ ਤੋˆ ਵੱਧ ਰੌਲਾ ਪਾਉਣ ਵਾਲੀ ਕਹੀ ਜਾˆਦੀ ਦਮਦਮੀ ਟਕਸਾਲ ਨੇ ਵੀ ਅਕਾਲ ਤਖਤ ਵਾਲੀ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਦੀ ਥਾˆ ਇਸਨੂੰ ਚੁਣੌਤੀ ਦਿੰਦਿਆˆ ਆਪਣੀ ਵੱਖਰੀ ਰਹਿਤ ਮਰਯਾਦਾ ਛਾਪੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਤਾˆ ਅਕਾਲ ਤਖਤ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ। ਉਸ ਲਈ ਤਾˆ ਅਕਾਲ ਤਖਤ ਉਸਦਾ ਸਿਆਸੀ ਦਫਤਰ ਹੈ ਅਤੇ ਇਸਦੇ ਅਖੌਤੀ ਜਥੇਦਾਰ ਦੀ ਅਹਿਮੀਅਤ ਇੱਕ ਤਨਖਾਹਦਾਰ ਚਪੜਾਸੀ ਤੋˆ ਵੀ ਘੱਟ ਹੈ। ਅਕਾਲ ਤਖਤ ਵੱਲੋˆ ਪ੍ਰਮਾਣਿਤ ਕਹੀ ਜਾˆਦੀ ਸਿੱਖ ਰਹਿਤ ਮਰਯਾਦਾ ਦੇ ਗੁਰਦੁਆਰੇ ਸਿਰਲੇਖ ਹੇਠ ਪੰਨਾ ਨੰਬਰ 13 ਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਧੂਪ ਜਾˆ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾˆ ਜਗਾਉਣੀਆˆ, ਟੱਲ ਖੜਕਾੳਣੇ ਆਦਿ ਕਰਮ ਗੁਰਮਤਿ ਅਨੁਸਾਰੀ ਨਹੀˆ। ਅੱਗੇ ਕਾਲਮ ਹ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀˆ ਕਰਨਾ। ਉਪਰੋਕਤ ਮਰਯਾਦਾ ਦੇ ਵਿਰੁੱਧ ਤਖਤਾˆ, ਡੇਰਿਆˆ, ਗੁਰੂ ਘਰਾˆ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰੇਆਮ ਦੀਵੇ ਮਚਾ ਕੇ ਆਰਤੀਆˆ ਕੀਤੀਆˆ ਜਾˆ ਰਹੀਆˆ ਹਨ, ਜੋਤਾˆ ਜਗਾਈਆˆ ਜਾ ਰਹੀਆˆ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਏ ਜਾ ਰਹੇ ਹਨ, (ਦਮਦਮੀ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਗ ਛਕਾਉਣ ਦੇ ਹਵਾਲੇ ਵੀ ਦੇ ਰਹੇ ਹਨ) ਤਖਤਾˆ ਤੇ ਟੱਲ ਖੜਕਾਏ ਜਾ ਰਹੇ ਹਨ। ਡੇਰਿਆˆ ਵਿੱਚ ਅਤੇ ਦੋ ਤਖਤਾˆ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁਲ) ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਜਾ ਰਿਹਾ ਹੈ (ਦਮਦਮੀ ਟਕਸਾਲ ਵਾਲੇ ਆਪਣੀ ਛਾਪੀ ਰਹਿਤ ਮਰਯਾਦਾ ਰਾਹੀˆ ਗੁਰੂ ਗ੍ਰੰਥ ਸਾਹਿਬ ਜੀ ਵਾˆਗ ਹੀ ਅਖੌਤੀ ਦਸ਼ਮ ਗ੍ਰੰਥ ਦੇ ਸਹਿਜ ਪਾਠ ਤੇ ਅਖੰਡ ਪਾਠ ਕਰਨ ਦੀ ਪ੍ਰੇਰਨਾ ਦੇ ਰਹੇ ਹਨ) ਸੋਚੋ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਮੰਨਦਾ ਹੈ ਤੇ ਕੌਣ ਚੁਣੌਤੀ ਦਿੰਦਾ ਹੈ? ਅਕਾਲ ਤਖਤ ਵੱਲੋˆ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅੱਗੇ ਕੀਰਤਨ ਸਿਰਲੇਖ ਹੇਠ ਪੰਨਾ ਨੰਬਰ 15 'ਤੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾˆ ਇਸਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਅਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼ਬਦਾˆ ਨੂੰ ਜੋਟੀਆˆ ਦੀ ਧਾਰਨਾ ਜਾˆ ਰਾਗ ਨਾਲ ਪੜ੍ਹਦਿਆˆ ਬਾਹਰ ਦੀਆˆ ਮਨ ਘੜਤ ਤੇ ਵਾਧੂ ਤੁਕਾˆ ਲਾ ਕੇ ਧਾਰਨਾ ਲਾਉਣੀ ਜਾˆ ਗਾਉਣਾ ਅਯੋਗ ਹੈ। ਉਪਰੋਕਤ ਲਿਖੇ ਦੇ ਵਿਰੁੱਧ ਤਖਤਾˆ, ਡੇਰਿਆˆ ਅਤੇ ਗੁਰੂ ਘਰਾˆ ਵਿੱਚ ਅਖੌਤੀ ਦਸ਼ਮ ਗ੍ਰੰਥ ਵਿੱਚੋˆ ਕੁੱਝ ਰਚਨਾਵਾˆ ਦਾ ਕੀਰਤਨ ਸ਼ਰੇਆਮ ਕੀਤਾ ਜਾˆਦਾ ਹੈ, ਸਮੂਹ ਸੰਤ ਬਾਬੇ ਕੱਚੀਆˆ ਧਾਰਨਾˆ ਅਤੇ ਆਪਣੇ ਡੇਰਿਆˆ ਦੇ ਮਰ ਚੁੱਕੇ ਵੱਡੇ ਮਹਾˆ ਪੁਰਸ਼ਾˆ, ਬ੍ਰਹਮ ਗਿਆਨੀਆˆ ਦੇ ਵਚਨਾˆ, ਪ੍ਰਵਚਨਾˆ ਦਾ ਹੀ ਕੀਰਤਨ ਕਰਦੇ ਹਨ, ਫਿਰ ਪੰਥਕ ਕੌਣ ਹੋਇਆ ਤੇ ਪੰਥ ਵਿਰੋਧੀ ਕੌਣ? ਅਕਾਲ ਤਖਤ ਵੱਲੋˆ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਪੰਨਾ ਨੰਬਰ 17 ਦੇ ਕਾਲਮ ਅ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਮੀ ਆਪ ਪਾਠ ਨਹੀˆ ਕਰ ਸਕਦਾ ਤਾˆ ਕਿਸੇ ਚੰਗੇ ਪਾਠੀ ਕੋਲੋˆ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾˆ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ । ਅੱਗੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅਖੰਡ ਪਾਠ ਜਾˆ ਹੋਰ ਕਿਸੇ ਤਰ੍ਹਾˆ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾˆ ਜਾˆ ਨਾਲ ਨਾਲ ਜਾˆ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਉਪਰੋਕਤ ਹਦਾਇਤਾˆ ਦੇ ਵਿਰੁੱਧ ਸਮੂਹ ਗੁਰੂ ਘਰਾˆ ਅਤੇ ਆਮ ਲੋਕਾˆ ਦੇ ਘਰਾˆ ਵਿੱਚ ਇੱਕਲੇ ਪਾਠੀ ਪਾਠ ਕਰਦੇ ਵੇਖੇ ਜਾ ਸਕਦੇ ਹਨ, ਜਿੱਥੇ ਸੁਣਨ ਵਾਲਾ ਕੋਈ ਨਹੀˆ ਹੁੰਦਾ। ਲੋੜ ਸੀ ਇਸ ਮਨਮੱਤ ਨੂੰ ਰੋਕਣ ਦੀ ਉਲਟਾ ਸ਼੍ਰੋ:ਗੁ:ਪ੍ਰ:ਕਮੇਟੀ ਨੇ ਪੈਸੇ ਕਮਾਉਣ ਦੀ ਨੀਅਤ ਨਾਲ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰੂ ਘਰਾˆ ਵਿੱਚ ਅਤੇ ਤਖਤਾˆ 'ਤੇ ਭਾੜੇ ਦੇ ਪਾਠਾˆ ਦੀ ਬੁਕਿੰਗ ਸ਼ੁਰੂ ਕਰਕੇ ਮਰਯਾਦਾ ਦੀਆˆ ਧੱਜੀਆˆ ਉਡਾਈਆˆ। ਅਕਾਲ ਤਖਤ ਨੂੰ ਸਮਰਪਿਤ ਕਹਾਉˆਦੀ ਦਮਦਮੀ ਟਕਸਾਲ ਨੇ ਅਕਾਲ ਤਖਤ ਦੀ ਮਰਯਾਦਾ ਦੇ ਉਲਟ ਆਪਣੀ ਵੱਖਰੀ ਮਰਯਾਦਾ ਦੇ ਅਨੁਸਾਰ ਅਖੰਡ ਪਾਠ ਦੇ ਸਮੇˆ ਕੁੰਭ, ਜੋਤ, ਨਲੀਏਰ ਰੱਖਣ ਤੋˆ ਇਲਾਵਾ ਅਖੰਡ ਪਾਠ ਦੇ ਨਾਲ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖਣ ਅਤੇ ਚਲਦੇ ਪਾਠ ਵਿੱਚ ਵੱਖ-ਵੱਖ ਸਿੱਧੀਆˆ/ਪ੍ਰਾਪਤੀਆˆ ਲਈ ਮੰਤਰਾˆ ਵਾˆਗ ਵੱਖ-ਵੱਖ ਸ਼ਬਦਾˆ ਦੇ ਸੰਪਟ ਲਾਉਣ ਦੀ ਹਦਾਇਤ ਕਰਕੇ ਕੀ ਅਕਾਲ ਤਖਤ ਨੂੰ ਚੁਣੌਤੀ ਨਹੀˆ ਦਿੱਤੀ? ਅਕਾਲ ਤਖਤ ਵੱਲੋˆ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪੰਨਾ ਨੰਬਰ 19 'ਤੇ ਕਾਲਮ ੳ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਇੱਕ ਅਕਾਲ ਪੁਰਖ ਤੋˆ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀˆ ਕਰਨੀ। ਇਸਦੇ ਉਲਟ ਪ੍ਰਕਾਸ਼ ਸਿੰਘ ਬਾਦਲ ਹਵਨ ਕਰਦਾ ਹੈ, ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਕੀ ਇਹੀ ਅਕਾਲ ਤਖਤ ਨੂੰ ਮੰਨਣਾ ਹੈ? ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾˆਤੀ ਨੇ 7-12-2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਦਿੱਤਾ ਸੀ ਕਿ ਆਰ.ਐਸ.ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆˆ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜੋ ਦੇਸ਼ ਦੀਆˆ ਘੱਟ ਗਿਣਤੀਆˆ ਲਈ ਖਤਰੇ ਦੀ ਘੰਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦੇ ਇਸ ਬਿਆਨ ਦੇ ਵਿਰੁੱਧ 9-12-2000 ਨੂੰ ਇਸ ਦੇ ਉਲਟ ਬਿਆਨ ਦਿੱਤਾ ਕਿ ਆਰ.ਐਸ.ਐਸ. ਦੇ ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਕੀ ਇਹ ਅਕਾਲ ਤਖਤ ਦਾ ਸਤਿਕਾਰ ਸੀ? ਅਕਾਲ ਤਖਤ ਵੱਲੋˆ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਪੰਨਾ ਨੰਬਰ 26 ਤੇ ਕਾਲਮ “ਖ” ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅੰਗੀਠੇ ਵਿੱਚੋˆ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾˆ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਇਸਦੇ ਵਿਰੁੱਧ ਸ਼੍ਰੋ:ਗੁ:ਪ੍ਰ:ਕਮੇਟੀ ਦੇ ਅਧੀਨ ਗੁਰਦੁਆਰਾ ਕੀਰਤਪੁਰ ਵਿਖੇ ਸ਼ਰੇਆਮ ਫੁੱਲ ਪਾਏ ਜਾ ਰਹੇ ਹਨ, ਸ਼੍ਰੋ:ਗੁ:ਪ੍ਰ:ਕਮੇਟੀ ਇਸ ਮਨਮੱਤ ਨੂੰ ਰੋਕਣ ਦੀ ਥਾˆ ਇਸ ਨੂੰ ਬੜਾਵਾ ਦੇ ਰਹੀ ਹੈ। ਕਰੋੜਾˆ ਰੁਪਏ ਖਰਚ ਕੇ ਫੁੱਲ ਪਾਉਣ ਲਈ ਅਸਤ ਘਾਟ ਬਣਾ ਰਹੀ ਹੈ। ਖਾਸ ਵਿਅਕਤੀਆˆ ਦੇ ਫੁੱਲ ਪਾਉਣ ਸਮੇˆ ਤਖਤਾˆ ਦੇ ਜਥੇਦਾਰ ਖੁਦ ਅਰਦਾਸਾˆ ਕਰਦੇ ਹਨ ਕੀ ਇਹ ਅਕਾਲ ਤਖਤ ਦਾ ਵਿਰੋਧ ਨਹੀˆ ਹੈ? ਇਹ ਅਕਾਲ ਤਖਤ ਦੀ ਮਰਯਾਦਾ ਕਿਸ ਲਈ ਹੈ? ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ, ਕਾਫੀ ਖੋਜ ਪੜਤਾਲ ਤੋˆ ਬਾਅਦ 2003 ਵਿੱਚ ਇਸਨੂੰ ਅਕਾਲ ਤਖਤ ਤੋˆ ਜਾਰੀ ਕੀਤਾ ਗਿਆ ਸੀ। ਆਰ.ਐੱਸ.ਐੱਸ., ਤਖਤ ਪਟਨਾ ਸਾਹਿਬ, ਤਖਤ ਹਜੂਰ ਸਾਹਿਬ ਦੇ ਜਥੇਦਾਰਾˆ, ਧੁੰਮਾ ਗਰੁੱਪ ਅਤੇ ਸਮੂਹ ਡੇਰੇਦਾਰ ਸੰਤਾˆ ਨੇ ਇਸਨੂੰ ਮੰਨਣ ਦੀ ਥਾˆ ਇਸ ਦਾ ਡੱਟ ਕੇ ਵਿਰੋਧ ਕੀਤਾ। ਸਿੱਖ ਮਿਸ਼ਨਰੀ ਕਾਲਜਾˆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਾਗਰੂਕ ਧਿਰਾˆ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਮੰਨਦਿਆˆ ਅਕਾਲ ਤਖਤ ਵੱਲੋˆ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ। ਸੱਤ ਸਾਲ ਇਹ ਕੈਲੰਡਰ ਲਾਗੂ ਵੀ ਰਿਹਾ । ਇਸ ਕੈਲੰਡਰ ਨੂੰ ਮੰਨਣ ਵਾਲਿਆˆ ਨੂੰ ਪੰਥਕ ਆਖ ਕੇ ਸਨਮਾਨਿਤ ਕਰਨ ਅਤੇ ਇਸ ਨੂੰ ਨਾ ਮੰਨਣ ਵਾਲਿਆˆ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋˆ ਛੇਕਣ ਦੀ ਥਾˆ ਉਲਟਾ ਅਕਾਲ ਤਖਤ ਤੋˆ ਜਾਰੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆˆ ਨੂੰ ਪੰਥ ਵਿਰੋਧੀ, ਕਾˆਗਰਸ ਦੇ ਏਜੰਟ, ਅਖੌਤੀ ਵਿਦਵਾਨ ਕਹਿ ਕੇ ਭੰਡਿਆ ਗਿਆ ਅਤੇ ਅਕਾਲ ਤਕਤ ਨੂੰ ਨਾ ਮੰਨਣ ਵਾਲਿਆˆ ਨੂੰ ਪੰਥਕ ਆਖ ਕੇ ਸਤਕਾਰਿਆ ਗਿਆ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾˆ ਕਿਉˆ? ਦੇ ਨਾਮ ਹੇਠ 5 ਜਨਵਰੀ 2010 ਨੂੰ ਰੋਜਾਨਾ ਅਜੀਤ ਅਖਬਾਰ ਵਿੱਚ ਅਵਤਾਰ ਸਿੰਘ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋˆ ਇਸ਼ਤਿਹਾਰ ਦੇ ਕੇ ਦਲੀਲਾˆ ਇਹ ਦਿੱਤੀਆˆ ਗਈਆˆ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾˆ ਇਸ ਲਈ ਕੀਤੀਆˆ ਜਾ ਰਹੀਆˆ ਹਨ ਕੇ ਪੰਥ ਨਾਲੋˆ ਅਲੱਗ ਥਲੱਗ ਹੋਏ ਸੰਤ ਸਮਾਜ ਨੂੰ ਪੰਥ ਦੀ ਮੁੱਖ ਧਾਰਾ ਵਿੱਚ ਲਿਆˆਦਾ ਜਾ ਸਕੇ, ਪੰਥ ਦੇ ਪੰਜਾਬ ਤੋˆ ਬਾਹਰਲੇ ਦੋ ਤਖਤ ਵੀ ਇਸ ਕੈਲੰਡਰ ਦੇ ਮੁੱਦੇ ਤੇ ਵੰਡੇ ਹੋਏ ਹਨ ਉਨ੍ਹਾˆ ਦੀ ਏਕਤਾ ਵੀ ਜਰੂਰੀ ਹੈ ਆਦਿ। ਪਰ ਕੀ ਹੁਣ ਸਮੁੱਚੇ ਤਖਤਾˆ, ਸਮੂਹ ਡੇਰੇਦਾਰ ਸੰਤਾˆ ਅਤੇ ਦਮਦਮੀ ਟਕਸਾਲ ਦੀ ਮਰਯਾਦਾ ਇੱਕ ਹੋ ਗਈ ਹੈ? ਕੀ ਹੁਣ ਸਾਰਿਆˆ ਨੇ ਅਕਾਲ ਤਖਤ ਵੱਲੋˆ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਅਪਣਾ ਲਿਆ ਹੈ? ਜਿਹੜਾ ਵਿਅਕਤੀ ਜਾˆ ਸੰਪਰਦਾ ਅਕਾਲ ਤਖਤ ਨੂੰ ਨਾ ਮੰਨੇ ਅਤੇ ਅਕਾਲ ਤਖਤ ਨੂੰ ਚੁਣੌਤੀਆˆ ਦਿੰਦਾ ਰਹੇ, ਕੀ ਅਜਿਹੇ ਵਿਅਕਤੀ ਜਾˆ ਸੰਪਰਦਾ ਦੀ ਮਨਮੱਤ ਨੂੰ ਉਲਟਾ ਅਕਾਲ ਤਖਤ ਤੇ ਲਾਗੂ ਕਰਨਾ ਹੀ ਅਕਾਲ ਤਖਤ ਨੂੰ ਮੰਨਣਾ ਹੈ? ਜਾˆ ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ? ਅਕਾਲ ਤਖਤ ਨੂੰ ਮੰਨਣ ਵਾਲੇ ਲੋਕ ਪੰਥਕ ਹਨ ਜਾˆ ਆਪਣਾ ਹੁਕਮ ਅਕਾਲ ਤਖਤ ਨੂੰ ਮਨਵਾਉਣ ਵਾਲੇ ਪੰਥਕ ਹਨ? ਇਸ ਲਈ ਵਿਚਾਰਨ ਦੀ ਲੋੜ ਹੈ ।ਅਕਾਲ ਤਖਤ ਦਾ ਹੁਕਮਨਾਮਾ ਬਾਦਲ ਵਿਰੋਧੀਆਂ ਲਈ ਹੀ ਵੱਡਾ ਹਊਆ ਹੈ । ਬਾਦਲ ਵਾਸਤੇ ਤਾਂ ਇਹ ਮੋਮ ਦਾ ਨੱਕ ਹੈ, ਜਿੱਧਰ ਮਰਜੀ ਚਾਹੇ ਫੜ ਕੇ ਮੋੜ ਲਵੇ ।
ਕੀ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ, ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰੰ੍ਰਥ ਸਾਹਿਬ ਜੀ। ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ ਮੰਨਦੇ/ਮੰਗਦੇ ਹਾਂ। ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ। ਜੇ ਅਸੀਂ ਹਾਲੇ ਵੀ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓ। ਕਿਉਂਕਿ ਤੁਹਾਡੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਬਾਦਲ ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣ। ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈ। ਫਿਰ ਮੰਨੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼ ਝੁਕਾਓ ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ ਧੰਨਤਾ ਦੇ ਯੋਗ ਹੀ ਹਨ ? ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ।ਅਕਾਲ ਤਖਤ ਦੇ ਸੱਚ ਜਾˆ ਸਿਧਾˆਤ ਨੂੰ ਸਮਝੇ ਤੋˆ ਬਗੈਰ, ਸਿੱਖ ਕੌਮ ਅਕਾਲ ਤਖਤ ਦੇ ਨਾਮ 'ਤੇ ਗੁਮਰਾਹ ਹੋ ਕੇ ਗੂੜ੍ਹੀ ਨੀˆਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇˆ ਵਿੱਚ ਜਦੋˆ ਖੋਜੀ ਵਿਦਵਾਨ ਖੋਜਾˆ ਕਰਨਗੇ ਤਾˆ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾˆ ਨੂੰ ਅਕਾਲ ਤਖਤ ਤੋˆ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾˆ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆˆ ਕੀਤੀਆˆ ਹਨ, ਅਤੇ ਜਿੰਨ੍ਹਾˆ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋˆ ਛੇਕਿਆ ਜਾˆਦਾ ਰਿਹਾ ਹੈ ਉਨ੍ਹਾˆ ਦੀਆˆ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆˆ ਹਨ।ਹਰਿਆਣੇ ਦੇ ਸਿੱਖ ਵਧਾਈ ਦੇ ਪਾਤਰ ਹਨ । ਜਿੰਨ੍ਹਾਂ ਨੇ ਸੰਘਰਸ਼ ਕਰਕੇ ਆਪਣੇ ਗੁਰੂਘਰਾਂ ਨੂੰ ਬਾਦਲ ਕੇ ਮਹੰਤਾਂ ਤੋਂ ਅਜ਼ਾਦ ਕਰਵਾ ਲਿਆ ਹੈ । ਹੁਣ ਉਸੇ ਤਰ੍ਹਾਂ ਬਾਦਲ ਦੇ ਗੁਲਾਮ ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਠੋਕਰ ਮਾਰ ਕੇ ਸਿੱਖ ਮਾਨਸਿਕਤਾ ਨੂੰ ਅਖੌਤੀ ਹੁਕਮਨਾਮਿਆਂ ਤੋਂ ਅਜ਼ਾਦ ਕਰਵਾਉਣ ਅਤੇ ਬਾਦਲ ਦੇ ਗੁਲਾਮ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਰਵਾਹ ਨਾ ਕਰਨ, ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ।ਇਹ ਸਿਆਸੀ ਹੁਕਮਨਾਮੇ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦੇ । ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ ਦਾ ਅਤੇ ਪ੍ਰੋ: ਦਰਸ਼ਨ ਸਿੰਘ ਦਾ ਇਹਨਾਂ ਨੇ ਕੀ ਵਿਗਾੜ ਦਿੱਤਾ । ਹਰਿਆਣੇ ਦੀ ਪੂਰੀ ਸਿੱਖ ਸੰਗਤ ਤੁਹਾਡੇ ਨਾਲ ਹੈ, ਤੁਹਾਡਾ ਵੀ ਇਹ ਕੁੱਝ ਨਹੀਂ ਵਿਗਾੜ ਸਕਦੇ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911