SIKHI AWARENESS & WELFARE SOCIETY SIKHI AWARENESS & WELFARE SOCIETY Author
Title: ਬਰਖਾਸਤ ਕੋਹਲੀ ਨੂੰ ਮੁੜ ਬਹਾਲ ਕਰਨ ਦਾ ਮਸਲਾ ਸੋਮਵਾਰ ਨੂੰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਲੈਕੇ ਜਾਵਾਗੇ -: ਕਰਨੈਲ ਸਿੰਘ ਪੀਰ ਮੁਹੰਮਦ
Author: SIKHI AWARENESS & WELFARE SOCIETY
Rating 5 of 5 Des:
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸ੍ਰੌਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਸਰਬਸੰਮਤੀ ਨਾਲ ਬਰਖਾਸ਼ਤ ਕੀਤੇ ਗਏ ਵਿਵਾਦ ਗ੍ਰਸਤ ਚਾਰਟਰਡ ਅਕਾਊਟੈਂ...
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸ੍ਰੌਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਸਰਬਸੰਮਤੀ ਨਾਲ ਬਰਖਾਸ਼ਤ ਕੀਤੇ ਗਏ ਵਿਵਾਦ ਗ੍ਰਸਤ ਚਾਰਟਰਡ ਅਕਾਊਟੈਂਟ ਐਸ.ਐਸ.ਕੋਹਲੀ ਨੂੰ ਮੁੜ ਦੂਸਰੀ ਵਾਰ ਬਹਾਲ ਕਰਨ ਦੀ ਕਾਰਵਾਈ ਨੂੰ ਪੂਰੀ ਤਰਾ ਰਾਜਨੀਤੀਕ ਦਬਾਅ ਦੱਸਦਿਆ ਇਸ ਮਸਲੇ ਨੂੰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ।
ਅੱਜ ਫੈਡਰੇਸ਼ਨ ਦੇ ਸਬ ਆਫਿਸ ਵਿੱਚ ਫ਼ੈਡਰੇਸ਼ਨ ਦੀ ਸੁਪਰੀਮ ਕੌਸਲ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਸ.ਐਸ.ਕੋਹਲੀ ਦੇ ਮਸਲੇ ਤੋਂ ਇਲਾਵਾ ਹਰਿਆਣਾ ਦੀ ਨਵੀ ਬਣੀ ਗੁਰਦੁਆਰਾ ਕਮੇਟੀ ਬਾਰੇ ਵੀ ਵਿਚਾਰ ਵਟਾਦਰਾ ਕੀਤਾ। ਫ਼ੈਡਰੇਸ਼ਨ ਸੁਪਰੀਮ ਕੌਸਲ ਨੇ ਮਹਿਸੂਸ ਕੀਤਾ ਹੈ ਕਿ ਕੋਹਲੀ ਦੇ ਮਾਮਲੇ ਵਿੱਚ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਦੀ ਤਸਵੀਰ ਸਿੱਖ ਸੰਗਤਾ ਸਾਹਮਣੇ ਪ੍ਰਗਟ ਹੋਈ ਹੈ ਅਜਿਹੇ ਹਾਲਤਾ ਵਿੱਚ ਫ਼ੈਡਰੇਸ਼ਨ ਨੇ ਗੁਰੂ ਘਰ ਦੀ ਗੋਲਕ ਨੂੰ ਭ੍ਰਿਸ਼ਟਾਚਾਰ ਰਾਹੀ ਲੁੱਟਣ ਤੋਂ ਬਚਾਉਣ ਲਈ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਪਾਸ ਸੋਮਵਾਰ ਨੂੰ ਕੇਸ

ਦਾਇਰ ਕਰਨ ਦਾ ਫੈਸਲਾ ਕੀਤਾ ਹੈ ਅਗਰ ਜੁਡੀਸ਼ਲ ਕਮਿਸ਼ਨ ਪਾਸੋ ਸਾਨੂੰ ਇਨਸਾਫ਼ ਨਹੀ ਮਿਲਦਾ ਤਾ ਫਿਰ ਪੰਜਾਬ ਐਡ ਹਰਿਆਣਾ ਕੋਰਟ ਵਿੱਚ ਵੀ ਇਹ ਕੇਸ ਲੈਕੇ ਜਾਵਾਗੇ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਚਾਈ ਨੂੰ ਸਾਹਮਣੇ ਆਈ ਦੇਖਕੇ ਮੂੰਹ ਫੇਰਨ ਦੀ ਬਜਾਏ ਇਸ ਮੁੱਦੇ ਉਪਰ ਇਕਜੁੱਟਤਾ ਦਿੱਖਾਕੇ ਰਾਜਨੀਤੀਕ ਦਬਾਅ ਦੀ ਪ੍ਰਵਾਹ ਕੀਤੇ ਬਿਨਾ ਗੁਰੂ ਘਰ ਪ੍ਰਤੀ ਆਪਣੇ ਸੱਚੇ ਸੁੱਚੇ ਫ਼ਰਜ ਨਿਭਾਉਣ। ਉਹਨਾਂ ਕਿਹਾ ਕਿ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਟਕਰਾਅ 6 ਜੂਨ ਵਰਗੀ ਖੂਨੀ ਘਟਨਾ ਨੂੰ ਫਿਰ ਜਨਮ ਦੇ ਸਕਦਾ ਹੈ ਇਸ ਲਈ ਸਮੁੱਚੀਆ ਪੰਥਕ ਧਿਰਾ ਅਤੇ ਸੂਝਵਾਨ ਸਿੱਖਾਂ ਨੂੰ ਇਸ ਟਕਰਾਅ ਨੂੰ ਟਾਲਣ ਲਈ ਆਪਣੀ ਭੂਮਿਕਾ ਤੁਰੰਤ ਨਿਭਾਉਣੀ ਚਾਹੀਦੀ ਹੈ।

ਜਾਰੀ ਕਰਤਾ
ਕਰਨੈਲ ਸਿੰਘ ਪੀਰ ਮੁਹੰਮਦ
ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ
8872111984

Advertisement

 
Top