SIKHI AWARENESS & WELFARE SOCIETY SIKHI AWARENESS & WELFARE SOCIETY Author
Title: ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ :- ਮਨਵਿੰਦਰ ਸਿੰਘ ਗਿਆਸਪੁਰਾ
Author: SIKHI AWARENESS & WELFARE SOCIETY
Rating 5 of 5 Des:
ਸਿਵਲ ਹਸਪਤਾਲ ਰੇਵਾੜੀ ਵਲੋਂ ਹੋਦ ਵਿੱਚ ਕਤਲ ਕੀਤੇ ਸਿੱਖਾਂ ਦੀ ਪੋਸਟਮਾਰਟਮ ਰਿਪੋਰਟ ਪੇਸ਼ । ਅਗਲੀ ਸੁਣਵਾਈ 20 ਅਗਸਤ ਨੂੰ ॥ 24 ਮਈ (ਹਿਸਾਰ) ਪ੍ਰਧਾਨ ਮੰਤਰੀ ਇੰ...

ਸਿਵਲ ਹਸਪਤਾਲ ਰੇਵਾੜੀ ਵਲੋਂ ਹੋਦ ਵਿੱਚ ਕਤਲ ਕੀਤੇ ਸਿੱਖਾਂ ਦੀ ਪੋਸਟਮਾਰਟਮ ਰਿਪੋਰਟ ਪੇਸ਼ । ਅਗਲੀ ਸੁਣਵਾਈ 20 ਅਗਸਤ ਨੂੰ ॥

24 ਮਈ (ਹਿਸਾਰ) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਜਨੂੰਨੀ ਭੀੜਾਂ ਵਲੋਂ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ, ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ । ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਯਾਦਵ ਨਾਲ਼ ਟੀ.ਪੀ. ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ । ਅੱਜ ਦੀ ਸੁਣਵਾਈ ਦੌਰਾਨ ਸਿਵਲ ਹਸਪਤਾਲ ਰੇਵਾੜੀ ਤੋਂ ਡਾ. ਸੰਜੀਵ ਕੁਮਾਰ ਪੇਸ ਹੋਏ ਅਤੇ  ਛੇ ਪੋਸਟਮਾਰਟਮ ਰਿਪੋਟਾਂ ਨੂੰ ਪੇਸ਼ ਕੀਤਾ । ਇਹ ਛੇ ਪੋਸਟਮਾਰਟ ਰਿਪੋਰਟਾਂ ਅਣਪਛਾਤੇ ਦੱਸ ਕੇ ਬਣਾਈਆਂ ਹੋਈਆਂ ਸਨ । ਜਿਹਨਾਂ ਵਿੱਚ ਇੱਕ ਔਰਤ ਅਤੇ ਪੰਜ ਮਰਦ ਮ੍ਰਿਤਕਾਂ ਦੀਆਂ ਰਿਪੋਰਟਾਂ ਸਨ । ਇਹਨਾਂ ਪੋਸਟਮਾਰਟਮ ਰਿਪੋਰਟਾਂ ਅਨੁਸਾਰ ਮ੍ਰਿਤਕਾਂ ਦਾ ਪੋਸਟਮਾਰਟਮ ਮੌਕੇ ਤੇ ਹੀ 3 ਨਵੰਬਰ 1984 ਨੂੰ ਸਵੇਰੇ 11 ਵਜੇ ਤੋਂ ਸ਼ਾਮ ਦੇ 3 ਵਜੇ ਤੱਕ ਕੀਤਾ ਗਿਆ ਸੀ । ਜੱਜ ਸਾਹਿਬ ਨੇ ਪੋਸਟ ਮਾਰਟਮ ਰਿਪੋਰਟਾਂ ਨੂੰ ਗਹੁ ਨਾਲ਼ ਵਾਚਣ ਤੋਂ ਬਾਅਦ ਅਗਲੀ ਅੰਤਿਮ ਬਹਿਸ ਲਈ 20 ਅਗਸਤ ਮੁਕੱਰਰ ਕਰ ਦਿੱਤੀ । ਪੀੜਤਾਂ ਪਰਿਵਾਰਾਂ ਵਲੋਂ ਜੱਜ ਸਾਹਿਬ ਨੂੰ ਇਹ ਯਾਦ ਕਰਵਾਇਆ ਜਦੋਂ ਇਹ ਮਾਮਲਾ ਉਜਾਗਰ ਹੋਇਆ ਸੀ ਤਾਂ ਇਸ ਦਾ ਨਿਪਟਾਰਾ ਛੇ ਮਹੀਨੇ ਦੇ ਅੰਦਰ ਅੰਦਰ ਕਰਨ ਦਾ ਭਰੋਸਾ ਦਿਤਾ ਗਿਆ ਸੀ, ਪਰ ਅੱਜ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆਂ ਹੈ ਅਜੇ ਤੱਕ ਕੋਈ ਵੀ ਆਂਸ ਦੀ ਕਿਰਨ ਨਹੀਂ ਦਿਸਦੀ । ਜਿਸ ਤੇ ਜੱਜ ਸਾਹਿਬ ਨੇ ਭਰੋਸਾ ਦਿਲਵਾਇਆ ਕਿ ਇਸ ਅੰਤਿਮ ਬਹਿਸ ਤੋਂ ਬਾਅਦ ਨਵੰਬਰ ਮਹੀਨੇ ਤੱਕ ਕੇਸ ਦਾ ਨਿਪਟਾਰਾ ਕਰ ਦਿਤਾ ਜਾਵੇਗਾ । ਤਾਲਮੇਲ ਕਮੇਟੀ ਦੇ ਆਗੂਆਂ ਭਾਈ ਗਿਆਸਪੁਰਾ ਅਤੇ ਭਾਈ ਘੋਲੀਆਂ ਨੇ ਹਰਿਆਂਣੇ ਦੀ ਹੁੱਡਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਅਹਿਮ ਮੁੱਦੇ 1984 ਦੇ ਪੀੜਤ ਪਰਿਵਾਰਾਂ ਨੂੰ ਆਪਣੇ ਰਾਜ ਅੰਦਰ ਇੰਨਸਾਫ ਦੇਵੇ । ਇਸ ਮੌਕੇ ਤਾਲਮੇਲ ਕਮੇਟੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਨੁੰਮਾਇਦੇ ਪ੍ਰਚਾਰਕ ਅਮਰ ਸਿੰਘ , ਹਰਦੀਪ ਸਿੰਘ ਖਾਲਸਾ, ਉੱਤਮ ਸਿੰਘ ਬਠਿੰਡਾ, ਪ੍ਰੇਮ ਸਿੰਘ ਲੁਧਿਆਣਾ, ਬਲਬੀਰ ਸਿੰਘ, ਪੀੜਤ ਸੁਰਜੀਤ ਕੌਰ ਆਦਿ ਹਾਜਿਰ ਸਨ ।

ਕੈਪਸਨ : ਹਿਸਾਰ ਵਿਖੇ ਹੋਦ ਚਿੱਲੜ ਦੇ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਰਸਨ ਸਿੰਘ ਘੋਲੀਆ ਤੇ ਨਾਲ਼ 

ਪੀੜਤ ਪਰਿਵਾਰ ॥
9872099100

Advertisement

 
Top