SIKHI AWARENESS & WELFARE SOCIETY SIKHI AWARENESS & WELFARE SOCIETY Author
Title: ਬਾਦਲਾਂ ਦੀ ਈਨ ਮੰਨਣ ਤੋਂ ਇਨਕਾਰੀ ਬਾਬਾ ਦਾਦੂਵਾਲ ਵਿਰੁੱਧ ਕਾਰਵਾਈ ਕਰਨ ਲਈ ਜਥੇਦਾਰ ਲੱਭ ਰਹੇ ਹਨ ਬਹਾਨੇ: ਬਲਦੇਵ ਸਿੰਘ ਰਣਜੀਤ ਸਿੰਘ
Author: SIKHI AWARENESS & WELFARE SOCIETY
Rating 5 of 5 Des:
ਬਠਿੰਡਾ, 8 ਅਗਸਤ (ਕਿਰਪਾਲ ਸਿੰਘ): ਬਾਦਲਾਂ ਦੀ ਈਨ ਮੰਨਣ ਤੋਂ ਇਨਕਾਰੀ ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਹਮੇਸ਼ਾਂ ਪੰਥਕ ਹਿਤਾਂ ਲਈ ਲੜਨ ਵਿੱਚ ਮੋਹਰੀ ਰਹਿੰਦੇ ਹਨ ਅਤ...
ਬਠਿੰਡਾ, 8 ਅਗਸਤ (ਕਿਰਪਾਲ ਸਿੰਘ): ਬਾਦਲਾਂ ਦੀ ਈਨ ਮੰਨਣ ਤੋਂ ਇਨਕਾਰੀ ਬਾਬਾ ਬਲਜੀਤ ਸਿੰਘ ਦਾਦੂਵਾਲ ਜਿਹੜੇ ਹਮੇਸ਼ਾਂ ਪੰਥਕ ਹਿਤਾਂ ਲਈ ਲੜਨ ਵਿੱਚ ਮੋਹਰੀ ਰਹਿੰਦੇ ਹਨ ਅਤੇ ਇਸ ਸਮੇਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਅਤੇ ਨਵੀਂ ਬਣੀ ਕਮੇਟੀ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਲਈ ਮੋਹਰੀ ਰੋਲ ਨਿਭਾ ਰਹੇ ਹਨ; ਨਾਜਰ ਸਿੰਘ ਤੋਂ ਸ਼ਿਕਾਇਤ ਪ੍ਰਪਤ ਕਰਕੇ ਬਾਬਾ ਦਾਦੂਵਾਲ ਦੀ ਜ਼ਬਾਨ ਬੰਦ ਕਰਨ ਲਈ ਅਕਾਲ ਤਖ਼ਤ ਤੋਂ ਕਾਰਵਾਈ ਕਰਨ ਲਈ ਜਥੇਦਾਰ ਬਹਾਨੇ ਲੱਭ ਰਹੇ ਹਨ ਜਿਨ੍ਹਾਂ ਨੂੰ ਸਿੱਖ ਸੰਗਤਾਂ ਕਦੀ ਵੀ ਸਫਲ ਨਹੀਂ ਹੋਣ ਦੇਣਗੀਆਂ। ਇਹ ਸ਼ਬਦ ਬਠਿੰਡਾ ਹਲਕੇ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵਿਰੁੱਧ ਚੋਣ ਲੜ ਚੁੱਕੇ ਸੂਬੇਦਾਰ ਬਲਦੇਵ ਸਿੰਘ ਅਤੇ ਰਣਜੀਤ ਸਿੰਘ ਨੇ ਕਹੇ। ਉਨ੍ਹਾਂ ਕਿਹਾ ਜੇ ਉਨ੍ਹਾਂ ਨੂੰ ਕੋਈ ਭੁਲੇਖਾ ਨਹੀਂ ਤਾਂ ਇਹ ਸ਼ਿਕਾਇਤ ਕਰਤਾ ਨਾਜਰ ਸਿੰਘ;  ਬਾਦਲ ਦਲ ਦਾ ਆਗੂ ਅਤੇ ਇੱਕ ਜਥੇਦਾਰ ਦਾ ਨੇੜਲਾ ਰਿਸ਼ਤੇਦਾਰ ਹੈ ਜਿਸ ਤੋਂ ਸਪਸ਼ਟ ਹੈ ਕਿ ਇਹ ਸ਼ਿਕਾਇਤ ਇੱਕ ਸਾਜਿਸ਼ ਦਾ ਹਿੱਸਾ ਹੈ।
 ਜਥੇਦਾਰ ਅਤੇ ਉਨ੍ਹਾਂ ਪਾਸ ਸ਼ਿਕਾਇਤ ਕਰਨ ਵਾਲਾ ਨਾਜਰ ਸਿੰਘ ਸਪਸ਼ਟ ਕਰਨ ਕਿ ਦੋ ਦਹਾਕਿਆਂ ਤੋਂ ਸੌਧਾ ਸਾਧ ਵਿਰੁੱਧ ਸਿਧਾਂਤਕ ਲੜਾਈ ਲੜ ਰਹੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹੜੇ ਗਵਾਹ ਨੂੰ ਮੁਕਰਾਉਣ ਵਿੱਚ ਆਪਣਾ ਪ੍ਰਭਾਵ ਵਰਤਿਆ ਹੈ ਅਤੇ ਉਹ ਗਵਾਹ ਕਿਸ ਪਾਰਟੀ ਨਾਲ ਸਬੰਧਤ ਹੈ। ਸੂਬੇਦਾਰ ਬਲਦੇਵ ਸਿੰਘ ਅਤੇ ਰਣਜੀਤ ਸਿੰਘ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼ਿਕਾਇਤ ਕਰਤਾ ਨਾਜ਼ਰ ਸਿੰਘ ਤੋਂ ਇਹ ਵੀ ਪੁੱਛਿਆ ਕਿ ਉਹ ਦੱਸਣ ਕਿ ਕੀ ਪੰਜ ਸਾਲ ਤੱਕ ਅਦਾਲਤ ਵਿੱਚ ਚਲਾਨ ਪੇਸ਼ ਕਰਨ ਤੋਂ ਵੀ ਬਠਿੰਡਾ ਪੁਲਿਸ ਨੂੰ ਬਾਬਾ ਦਾਦੂਵਾਲ ਨੇ ਰੋਕਿਆ ਸੀ? ਕੀ 2012 ਦੀਆਂ ਵਿਧਾਨ ਸਭਾ ਦੀ ਚੋਣਾਂ ਤੋ ਕੁਝ ਦਿਨ ਪਹਿਲਾਂ ਬਾਦਲ ਦਾ ਵੋਟਾਂ ਬਦਲੇ ਕੇਸ ਵਾਪਸ ਲੈਣ ਦਾ ਸੌਧਾ ਸਾਧ ਨਾਲ ਹੋਏ ਸਮਝੌਤੇ ਪਿੱਛੋਂ ਬਾਬਾ ਦਾਦੂਵਾਲ ਨੇ ਹੀ ਬਠਿੰਡਾ ਪੁਲਿਸ ਨੂੰ ਕਹਿ ਕੇ ਕੇਸ ਵਾਪਸ ਕਰਵਾਇਆ ਸੀ? ਉਨ੍ਹਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼ਿਕਾਇਤ ਕਰਤਾ ਨਾਜ਼ਰ ਸਿੰਘ ਤੋਂ ਇਹ ਵੀ ਪੁੱਛਿਆ ਕਿ ਜੇ ਉਨ੍ਹਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਕੀ ਉਹ ਕਹਿਣਾ ਚਾਹੁੰਦੇ ਹਨ ਕਿ ਪੰਜਾਬ ਦੀ ਪੁਲਿਸ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਵਿਭਾਗ ਦੇ ਇੰਚਾਰਜ ਵਜੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕੋਈ ਕੰਟ੍ਰੋਲ ਨਹੀਂ ਹੈ ਅਤੇ ਉਹ ਸਿੱਧੇ ਤੌਰ ’ਤੇ ਬਾਬਾ ਦਾਦੂਵਾਲ ਦੀਆਂ ਹਦਾਇਤਾਂ ’ਤੇ ਕੰਮ ਕਰਦੀ ਹੈ। ਜੇ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਹੈ ਤਾਂ ਉਹ ਸਿੱਧੇ ਤੌਰ ’ਤੇ ਮੰਨਣ ਕਿ ਵੋਟ ਰਾਜਨੀਤੀ ਅਧੀਨ ਬਾਦਲ ਜੋੜੀ ਨੇ ਹੀ ਜਾਣ ਬੁੱਝ ਕੇ ਅਦਾਲਤ ਵਿੱਚੋਂ ਕੇਸ ਖਾਰਜ ਕਰਵਾਉਣ ਲਈ ਬਠਿੰਡਾ ਪੁਲਿਸ ’ਤੇ ਆਪਣਾ ਪ੍ਰਭਾਵ ਵਰਤਿਆ ਹੈ। ਤਲਵੰਡੀ ਸਾਬੋ ਹਲਕੇ ਦੀ ਜ਼ਿਮਨੀ ਚੋਣ ਮੌਕੇ ਅਦਾਲਤ ਵੱਲੋਂ ਕੇਸ ਖਾਰਜ ਕਰਨਾ ਵੀ ਸ਼ੱਕ ਪੈਦਾ ਕਰਦਾ ਹੈ ਕਿ ਬਾਦਲਾਂ ਨੇ ਅਦਾਲਤ ’ਤੇ ਵਿਸ਼ੇਸ਼ ਤੌਰ ’ਤੇ ਇਸ ਮੌਕੇ ਦੀ ਚੋਣ ਕਰਨ ਲਈ ਵੀ ਆਪਣਾ ਰਾਜਸੀ ਪ੍ਰਭਾਵ ਵਰਤਿਆ ਹੈ ਤਾ ਕਿ ਉਨਾਂ ਨੂੰ ਵੋਟਾਂ ਦਾ ਲਾਭ ਮਿਲ ਸਕੇ।
ਸੂਬੇਦਾਰ ਬਲਦੇਵ ਸਿੰਘ ਅਤੇ ਰਣਜੀਤ ਸਿੰਘ ਨੇ ਜਥੇਦਾਰਾਂ ਨੂੰ ਸੁਚੇਤ ਕੀਤਾ ਕਿ ਇਸ ਸਮੇਂ ਸੰਗਤਾਂ ਸਭ ਕੁਝ ਸਮਝ ਚੁੱਕੀਆਂ ਹਨ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਲੈਣ ਸਮੇਂ ਮਰਿਆਦਾ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਇਸ ਲਈ ਤੁਹਾਡੀਆਂ ਗਿੱਦੜ ਭਬਕੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀਆਂ ਹਨ। ਜੇ ਫਿਰ ਵੀ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ ਬਾਬਾ ਦਾਦੂਵਾਲ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਸੰਗਤਾਂ ਇਸ ਨੂੰ ਉਸੇ ਤਰ੍ਹਾਂ ਰੱਦੀ ਦੀ ਟੋਕਰੀ ਵਿੱਚ ਸੁੱਟ ਦੇਣਗੀਆਂ ਜਿਵੇਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਛੇਕਣ ਵਾਲਾ ਹੁਕਮਨਾਮਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਪੂਰੀ ਤਰ੍ਹਾਂ ਰੱਦ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦੇ ਰਹੇ ਹਨ।

Advertisement

 
Top