ਚੰਡੀਗੜ੍ਹ 9 ਜੂਨ 2014
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਅਕਾਲੀ ਵਿਧਾਇਕ ਫਰੀਦਕੋਟ ਦੀਪ ਮਲਹੋਤਰਾ ਵੱਲੋਂ ਲਗਾਈ ਸ਼ਰਾਬ ਦੀ ਫੈਕਟਰੀ ਵਿੱਚ "ਪੰਜਾਬਣ ਰਸਭਰੀ" ਸ਼ਰਾਬ ਦੇ ਨਾਮ ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆ ਇਸ ਬਰਾਂਡ ਨਾਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਇੰਟਰਨੈਸ਼ਨਲ ਸਿੱਖ ਯੂਥ ਆਰਗਨਾਈਜੇਸ਼ਨ ਦੇ ਪ੍ਰਧਾਨ ਸ੍ਰ ਕੰਵਰਬੀਰ ਸਿੰਘ ਗਿੱਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ਼ ਵਿਆਪਕ ਮੁਹਿੰਮ ਜਾਰੀ ਰੱਖਣ ਦੇ ਦਾਅਵੇ ਹਨ, ਦੂਜੇ ਪਾਸੇ ਪੰਜਾਬੀ ਦੇ ਪਵਿੱਤਰ ਸ਼ਬਦ ਪੰਜਾਬਣ ਦੇ ਨਾਮ ਤੇ "ਪੰਜਾਬਣ ਰਸਭਰੀ" ਬਰਾਂਡ ਮਾਰਕੀਟ ਵਿੱਚ ਉਤਾਰ ਕੇ ਪੰਜਾਬੀ ਸਭਿਆਚਾਰ ਦਾ ਘੋਰ ਨਿਰਾਦਰ ਕੀਤਾ ਗਿਆ ਹੈ ਜੋ ਕਿ ਕਦਾਚਿੱਤ ਸਹਿਣਯੋਗ ਨਹੀ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦੀਪ ਮਲਹੋਤਰਾ ਦੀ ਬਠਿੰਡਾ ਜਿਲ੍ਹੇ ਦੇ ਪਿੰਡ ਸੰਗਤ ਵਿੱਚ ਲਗਾਈ ਸ਼ਰਾਬ ਫੈਕਟਰੀ ਚਾਲੂ ਹੋ ਗਈ ਹੈ। ਆਬਕਾਰੀ ਅਤੇ ਕਰ ਵਿਭਾਗ ਵੱਲੋਂ 9 ਅਪ੍ਰੈਲ 2014 ਨੂੰ ਸ਼ਰਾਬ ਦੇ ਬਰਾਂਡ "ਪੰਜਾਬਣ ਰਸਭਰੀ' ਨੂੰ ਸਾਲ 2014-15 ਵਿੱਚ ਵਿਕਰੀ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਵਿਭਾਗ ਨੇ ਜਿਨ੍ਹਾਂ ਅੱਠ ਬਰਾਂਡਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਉਨ੍ਹਾਂ ਵਿੱਚ ਸੌਫੀ ਮਹਿਕ ਬੁਲੇਟ, ਟੈਂਗੋ, ਨਾਗਪੁਰੀ ਸੰਤਰਾ ਆਦਿ ਸ਼ਾਮਲ ਹਨ। ਇਵੇਂ ਹੀ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਦੀ ਤਰਨ ਤਾਰਨ ਵਿਚਲੀ ਕੰਪਨੀ ਰਾਣਾ ਸ਼ੂਗਰਜ ਦੇ ਬਰਾਂਡ 'ਹੀਰ ਸੌਫੀ" ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਨਾਮ ਵੀ ਇਤਰਾਜਯੋਗ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸੇ ਕੰਪਨੀ ਵੱਲੋਂ ਰਾਝਾ ਸੌਫੀ ਨਾਮ ਦਾ ਬਰਾਂਡ ਵੀ ਮਾਰਕੀਟ ਵਿੱਚ ਲਿਆਦਾ ਗਿਆ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਪਾਸ ਕਰ ਅਤੇ ਆਬਕਾਰੀ ਵਿਭਾਗ ਹੈ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬਰਾਂਡਾਂ ਦੀ ਪ੍ਰਵਾਨਗੀ ਤੁਰੰਤ ਕੈਸਲ ਕਰਨ।
ਜਾਰੀ ਕਰਤਾ
ਕਰਨੈਲ ਸਿੰਘ ਪੀਰ ਮੁਹੰਮਦ
ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ
9814499503,8872111984