ਅੱਜ ਵੀ ਅਕਾਲ ਤਖਤ ਨੂੰ ਇਕ ਸਿਧਾਂਤ ਦੀ ਬਜਾਇ ਕੇਵਲ ਇਕ ਬਿਲਡਿੰਗ ਜਾਂ ਕੋਈ ਚੋੰਕੀ ਥਾਣਾ ਜਾਂ ਅਦਾਲਤ ਕਹਿ ਕੇ ਪ੍ਰਚਾਰਣ ਵਾਲੇ ਆਪ ਹੀ ਅਕਾਲ ਤਖਤ ਦੇ ਸਿਧਾਂਤ ਨੂੰ ਮਿੱਟੀ ਚ ਰੋਲਣ ਦਾ ਕੰਮ ਆਪਣੇ ਉਨ੍ਹਾਂ ਹੀ ਬਿੱਪਰ ਆਕਾਵਾਂ ਦੇ ਇਸ਼ਾਰਿਆਂ ਤੇ ਕਰ ਰਹੇ ਨੇ ਜੋ ਇੰਨੇ ਸਮਝਦਾਰ ਹਨ ਕਿ ਇਹ ਸਮਝ ਚੁੱਕੇ ਹਨ ਕਿ ਟੈਂਕਾਂ, ਤੋਪਾਂ ਤੇ ਬੰਦੂਕਾਂ ਨਾਲ ਉਡਾ ਕੇ ਸਿਖਾਂ ਨੂੰ ਮਾਰਿਆ ਤੇ ਜਾ ਸਕਦਾ ਹੈ ਪਰ ਸਿਖੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਹ ਇੰਨਾ ਸਮਝਦਾਰ ਹੈ ਕਿ ਉਸਨੂੰ ਪਤਾ ਹੈ ਕਿ ਜੇ ਸਿਖੀ ਨੂੰ ਢਾਹ ਲਾਉਣੀ ਹੈ ਤੇ ਸਿਖਾਂ ਨੂੰ ਉਨ੍ਹਾਂ ਦੇ ਮੁਢ ਗੁਰੂ ਗ੍ਰੰਥ ਸਾਹਿਬ ਦੀ ਉਪਦੇਸ਼ ਰੂਪੀ ਬਾਣੀ ਤੋਂ ਤੋੜ ਦਵੋ ਅਤੇ ਇਨ੍ਹਾਂ ਹੀ ਗੱਲਾਂ ਨੂੰ ਮੁੱਦਾ ਬਣਾ ਕੇ ਸਿਖ ਨੂੰ ਸਿਖ ਨਾਲ ਲੜਾ ਦਿੱਤਾ ਜਾਵੇ ਤੇ ਇਹ ਆਪ ਹੀ ਮੁੱਕ ਜਾਣਗੇ
ਕਦੀ ਕਦੀ ਬਿਪਰਵਾਦੀ ਤਾਕਤਾਂ ਆਪਣੇ ਇਨ੍ਹਾਂ ਮਨਸੂਬਿਆ ਚ ਕਾਮਯਾਬ ਹੁੰਦੀਆਂ ਦਿਸਦੀਆਂ ਨੇ ਅਤੇ ਅਸੀਂ ਕਿਤੇ ਨਾ ਕਿਤੇ ਉਨ੍ਹਾਂ ਦੀ ਸਮਝਦਾਰੀ ਭਰੀਆਂ ਚਾਲਾਂ ਦਾ ਆਪਣੀ ਮੂਰਖਤਾ ਕਾਰਣ ਸ਼ਿਕਾਰ ਹੁੰਦੇ ਨਜਰ ਆ ਰਹੇ ਹਾਂ ਸਾਡੇ ਕੋਲ ਦੂਰਅੰਦੇਸ਼ੀ ਅਤੇ ਸਮਝਦਾਰੀ ਭਰਿਆ ਕੋਈ ਵੀ ਕੋਈ ਵੀ ਕੌਮੀ ਆਗੂ ਨਜਰ ਨਹੀਂ ਆਉਂਦਾ ਹਰ ਇਕ ਦੂਸਰੇ ਦੀ ਗੱਲ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉਚਾ ਦਰਸਾਉਣਾ ਚਾਹੁੰਦਾ ਹੈ, ਇਹ ਤੇ ਪੱਕਾ ਹੈ ਕੇ ਕੌਮ ਦਾ ਦਰਦ ਆਪਣੇ ਸੀਨੇ ਵਿਚ ਰਖਣ ਵਾਲਿਆਂ ਦਾ ਘਾਟਾ ਵੀ ਨਹੀਂ ਹੈ ਪਰ ਅਸੀਂ ਆਪਸ ਚ ਇਕਠੇ ਨਹੀਂ ਹਾਂ ਅਸੀਂ ਕਿਸੇ ਨੂੰ ਆਪਨੇ ਏਕੇ ਦੀ ਤਾਕਤ ਦਿਖਾਉਣ ਲਈ ਇਕਠੇ ਹੋਣਾ ਨਹੀਂ ਚਾਹੁੰਦੇ ਅਸੀਂ ਆਪਣੀ ਆਪਣੀ ਹਉਮੇ ਨੂੰ ਪੱਠੇ ਪਾਉਣ ਲਈ ਜਾਨ ਆਪਣੇ ਕਿਸੇ ਨਾ ਕਿਸੇ ਨਿਜੀ ਮੁਫਾਦ ਲਈ ਦੂਸਰੇ ਉੱਤੇ ਚਿੱਕੜ ਸੁੱਟ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਕਿ ਸਾਡੀ ਇਸ ਹਰਕਤ ਨਾਲ ਇਕ ਵੱਡੇ ਟੀਚੇ ਨੂੰ ਕਿੰਨੀ ਢਾਹ ਲਗਦੀ ਹੈ
ਅੱਜ ਸਾਡੇ ਕੋਲ ਬਿੱਪਰ ਦੀਆਂ ਮਾਰੂ ਨੀਤੀਆਂ ਅਤੇ ਕੋਝੀਆਂ ਚਾਲਾਂ ਦਾ ਇਕੋ ਇਕ ਹੱਲ ਹੈ ਕਿ ਅਸੀਂ ਸਬ ਕੁਛ ਪਿਛੇ ਛਡ ਕੇ ਇੱਕੋ ਇਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਪਹਿਰਾ ਦਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੀ ਆਪਣੇ ਲਈ ਜੀਵਨ ਜਾਚ ਬਣਾ ਲਈਏ ਨਹੀਂ ਤੇ ਫਿਰ ਅਸੀਂ ਆਪਸ ਚ ਹੀ ਪੱਗਾਂ ਰੋਲਦੇ, ਇਕ ਦੂਜੇ ਨੂੰ ਮੰਦਾ ਬੋਲਦੇ ਅਤੇ ਅਕਾਲ ਤਖਤ ਦੇ ਸਿਧਾਂਤ ਨੂੰ ਮਿੱਟੀ ਚ ਰੋਲਦੇ ਹੀ ਰਹਿ ਜਾਵਾਂਗੇ
ਸੋਚੋ ਅਤੇ ਵਿਚਾਰੋ
ਗੁਰੂ ਗ੍ਰੰਥ ਸਾਹਿਬ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
+919718613188